14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੁੱਖ ਮੰਤਰੀ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕÏਰ ਮਾਨ ਵਿਧਾਇਕ ਸਿੱਧੂ ਦੇ ਪੋਤੇ ਨੂੰ ਅਸ਼ੀਰਵਾਦ ਦੇਣ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ

ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਗੁਰਪ੍ਰੀਤ ਕÏਰ ਮਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਪਰਿਵਾਰਕ ਮੈਂਬਰ¢ ਅਜੀਤ ਤਸਵੀਰ <br/> 22-02-2026
ਲੁਧਿਆਣਾ, 21 ਫਰਵਰੀ (ਡਾ. ਤਰਲੋਚਨ ਸਿੰਘ)-ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਘਰ ਉਸ ਵਕਤ ਇਕ ਵੱਡੀ ਖ਼ੁਸ਼ੀ ਆਈ, ਜਦੋਂ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪੋਤੇ ਗੁਰਨਿਵਾਜ ਸਿੰਘ ਸਿੱਧੂ ਦਾ ਜਨਮ ਹੋਇਆ¢ ਬੀਤੇ ਕੱਲ੍ਹ ਵਿਧਾਇਕ ਸਿੱਧੂ ਦੇ ਗ੍ਰਹਿ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕÏਰ ਮਾਨ ਨੇ ਪਹੁੰਚ ਕੇ ਵਿਧਾਇਕ ਸਿੱਧੂ ਦੇ ਪੋਤੇ ਗੁਰਨਿਵਾਜ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਗੁਰਨਿਵਾਜ ਦੀ ਮਾਤਾ ਅਮਾਨਤ ਕÏਰ ਸਿੱਧੂ ਅਤੇ ਪਿਤਾ ਐਡਵੋਕੇਟ ਸਰਤਾਜ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ ¢ ਵਿਧਾਇਕ ਸਿੱਧੂ ਦੇ ਗ੍ਰਹਿ ਵਿਖੇ ਡਾ. ਗੁਰਪ੍ਰੀਤ ਕÏਰ ਮਾਨ ਦੇ ਪਹੁੰਚਣ ਤੇ ਸਮੁੱਚੇ ਸਿੱਧੂ ਪਰਿਵਾਰ ਵਲੋਂ ਉਨ੍ਹਾਂ ਨੂੰ ਫੁੱਲਾਂ ਭਰਿਆ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ¢ ਇਸ ਮÏਕੇ ਡਾ.ਗੁਰਪ੍ਰੀਤ ਕÏਰ ਮਾਨ ਨੇ ਕਿਹਾ ਕਿ ਕੁੱਝ ਰਾਜਨੀਤਿਕ ਰੁਝੇਵਿਆਂ ਕਾਰਨ ਉਹ ਗੁਰਨਿਵਾਜ ਸਿੰਘ ਸਿੱਧੂ ਦੇ ਜਨਮ ਮÏਕੇ ਨਹੀਂ ਆ ਸਕੇ, ਇਸ ਲਈ ਅੱਜ ਉਹ ਸਿੱਧੂ ਪਰਿਵਾਰ ਨਾਲ ਉਨ੍ਹਾਂ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਆਏ ਹਨ¢ ਇਸ ਮÏਕੇ ਸਰਤਾਜ ਸਿੰਘ ਸਿੱਧੂ, ਯੁਵਰਾਜ ਸਿੰਘ ਸਿੱਧੂ, ਬਲਦੇਵ ਸਿੰਘ ਸਿੱਧੂ, ਦਿਆਜੀਤ ਜੋਨੀ ਸਿੱਧੂ, ਰਾਜਾ ਸਿੱਧੂ, ਭੁਪਿੰਦਰ ਸਿੰਘ ਪਟਿਆਲਾ, ਕੌਂਸਲਰ ਸੋਹਣ ਸਿੰਘ ਗੋਗਾ, ਜਗਮੀਤ ਸਿੰਘ ਨੋਨੀ, ਸਾਰੇ ਬਲਾਕ ਪ੍ਰਧਾਨ, ਵਿਧਾਇਕ ਸਿੱਧੂ ਦੇ ਮੀਡੀਆ ਇੰਚਾਰਜ ਸੁਖਵਿੰਦਰ ਸਿੰਘ ਗਿੱਲ ਅਤੇ ਪੀਏ ਕਮਲਦੀਪ ਕਪੂਰ ਹਾਜ਼ਰ ਸਨ¢

ਪਿਛਲੀ ਖ਼ਬਰ ਢੰਡਾਰੀ ਕਲਾਂ ਅਤੇ ਨਾਲ ਲੱਗਦੇ ਇਲਾਕਿਆਂ 'ਚ ਝੋਲਾਛਾਪ ਡਾਕਟਰਾਂ ਦੀ ਭਰਮਾਰ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਨੰੂ ਲੈ ਕੇ ਤਿੱਖੇ ਸੰਘਰਸ਼ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।