23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਾਰਤ ਵਿਚ ਅਰਲੀ ਬ੍ਰੈਸਟ ਕੈਂਸਰ ਦੀ ਦੇਖਭਾਲ ਹੋ ਰਹੀ ਹੈ ਹੋਰ ਵੱਧ ਨਿੱਜੀ- ਡਾ. ਪਰਿਕਸ਼ਿਤ ਜੈਪ੍ਰਕਾਸ਼ <br/>

ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਅ.ਬ.)- ਹਰ ਸਾਲ ਵਰਲਡ ਕੈਂਸਰ ਡੇ 'ਤੇ ਦੁਨੀਆ ਕੈਂਸਰ ਦੇ ਖਿਲਾਫ਼ ਇਕਜੁੱਟ ਹੁੰਦੀ ਹੈ | ਭਾਰਤ ਵਿੱਚ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਆਮ ਅਤੇ ਗੰਭੀਰ ਕੈਂਸਰਾਂ ਵਿੱਚੋਂ ਇੱਕ ਅਰਲੀ ਬ੍ਰੈਸਟ ਕੈਂਸਰ ਬਣਿਆ ਹੋਇਆ ਹੈ | ਹੁਣ ਨਾ ਸਿਰਫ਼ ਇਸ ਬਿਮਾਰੀ ਦੇ ਇਲਾਜ, ਸਗੋਂ ਇਸ ਤੋਂ ਉਬਰਣ ਵਾਲਿਆਂ (ਸਰਵਾਈਵਰਜ਼) ਦੀ ਜਿੰਦਗੀ ਦੀ ਗੁਣਵੱਤਾ ਸੁਧਾਰਨ ਵੱਲ ਵੀ ਵੱਡੇ ਕਦਮ ਚੁੱਕੇ ਜਾ ਰਹੇ ਹਨ | ਸਮੇਂ 'ਤੇ ਪਛਾਣ ਅਤੇ ਅਧੁਨਿਕ ਇਲਾਜ ਤਕਨੀਕਾਂ ਦੀ ਮਦਦ ਨਾਲ ਬ੍ਰੈਸਟ ਕੈਂਸਰ ਹੁਣ ਜਾਨਲੇਵਾ ਹਾਲਤ ਤੋਂ ਬਦਲ ਕੇ ਇੱਕ ਸੰਭਾਲੀ ਜਾ ਸਕਣ ਵਾਲੀ ਸਥਿਤੀ ਬਣਦਾ ਜਾ ਰਿਹਾ ਹੈ | ਹਾਲਾਂਕਿ ਹੁਣ ਧਿਆਨ ਸਿਰਫ਼ ਜੀਉਂਦੇ ਰਹਿਣ ਤੱਕ ਸੀਮਤ ਨਹੀਂ, ਬਲਕਿ ਉਸ ਤੋਂ ਅੱਗੇ ਦੀ ਬਿਹਤਰ ਜਿੰਦਗੀ 'ਤੇ ਵੀ ਹੈ |
ਡਾ. ਪਰਿਕਸ਼ਿਤ ਜੈਪ੍ਰਕਾਸ਼, ਸਲਾਹਕਾਰ ਮੈਡੀਕਲ ਔਾਕੋਲੋਜਿਸਟ, ਓਸਵਾਲ ਹਸਪਤਾਲ, ਲੁਧਿਆਣਾ ਨੇ ਕਿਹਾ ਕਿ ਅਰਲੀ ਬ੍ਰੈਸਟ ਕੈਂਸਰ ਵਿੱਚ ਸਟੇਜ 1 ਤੋਂ 3 ਤੱਕ ਦੇ ਮਾਮਲੇ ਸ਼ਾਮਲ ਹੁੰਦੇ ਹਨ | ਇਸ ਦੌਰਾਨ ਬਿਮਾਰੀ ਜਾਂ ਤਾਂ ਸੀਮਤ ਰਹਿੰਦੀ ਹੈ ਜਾਂ ਸਿਰਫ਼ ਨੇੜਲੇ ਲਿੰਫ ਨੋਡਜ਼ ਤੱਕ ਫੈਲਦੀ ਹੈ | ਇੱਥੇ ਸਾਡਾ ਮਕਸਦ ਕੇਵਲ ਟਿਊਮਰ ਨੂੰ ਕੱਢਣਾ ਨਹੀਂ, ਸਗੋਂ ਆਧੁਨਿਕ ਥੈਰੇਪੀ ਰਾਹੀਂ ਇਸਦੇ ਦੁਬਾਰਾ ਹੋਣ ਦੇ ਖਤਰੇ ਨੂੰ ਘਟਾਉਣਾ ਵੀ ਹੈ | ਅੱਜ ਹਰ ਮਰੀਜ਼ ਦਾ ਕੈਂਸਰ ਵੱਖਰਾ ਹੁੰਦਾ ਹੈ, ਇਸ ਲਈ ਨਿੱਜੀ ਇਲਾਜ ਸਭ ਤੋਂ ਜ਼ਰੂਰੀ ਹੈ | ਹੁਣ ਸਾਡੇ ਕੋਲ ਐਸੇ ਸਾਧਨ ਹਨ, ਜਿਨ੍ਹਾਂ ਨਾਲ ਅਸੀਂ ਟਿਊਮਰ ਦੀ ਕਿਸਮ, ਆਕਾਰ, ਜੈਨੇਟਿਕਸ ਅਤੇ ਮਰੀਜ਼ ਦੀ ਉਮਰ ਦੇ ਆਧਾਰ 'ਤੇ ਇਲਾਜ ਤੈਅ ਕਰ ਸਕਦੇ ਹਾਂ | ਸਮੇਂ 'ਤੇ ਪਛਾਣ, ਦੁਬਾਰਾ ਹੋਣ ਤੋਂ ਰੋਕਥਾਮ ਅਤੇ ਆਸਾਨ ਮੈਡੀਕਲ ਵਿਕਲਪਾਂ 'ਤੇ ਜ਼ੋਰ ਦੇ ਕੇ ਅਸੀਂ ਮਰੀਜ਼ਾਂ ਨੂੰ ਸਿਰਫ਼ ਕੈਂਸਰ ਤੋਂ ਬਚਾਉਂਦੇ ਹੀ ਨਹੀਂ, ਬਲਕਿ ਬਿਮਾਰੀ ਤੋਂ ਬਾਅਦ ਵੀ ਉਨ੍ਹਾਂ ਨੂੰ ਇੱਕ ਸ਼ਾਨਦਾਰ ਜੀਵਨ ਜੀਊਣ ਦਾ ਮੌਕਾ ਦਿੰਦੇ ਹੈ |

ਪਿਛਲੀ ਖ਼ਬਰ ਜਗਰਾਉਂ 'ਚ ਗੋਡੇ ਬਦਲਾਉਣ ਦਾ ਮਹਾਂ ਆਪ੍ਰੇਸ਼ਨ ਕੈਂਪ ਸ਼ੁਰੂ <br/> ਅਗਲੀ ਖ਼ਬਰ ਕਰੰਟ ਲੱਗਣ ਕਾਰਨ ਤਿੰਨ ਲੋਕ ਝੁਲਸੇ, ਇਕ ਦੀ ਹਾਲਤ ਗੰਭੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।