29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪਾਵਰਕਾਮ ਦੇ ਐਡੀਸ਼ਨਲ ਐਸ. ਈ. ਦਲਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ <br/>

ਐਡੀਸ਼ਨਲ ਐਸ.ਈ. ਦੀ ਸੇਵਾ ਮੁਕਤੀ 'ਤੇ ਸਨਮਾਨ ਕਰਦੇ ਹੋਏ ਇੰਟਕ ਦੇ ਪ੍ਰਧਾਨ ਸਵਰਨ ਸਿੰਘ 'ਤੇ ਹੋਰ | ਅਜੀਤ ਤਸਵੀਰ <br/> 01-02-2026
ਲੁਧਿਆਣਾ, 31 ਜਨਵਰੀ (ਜਤਿੰਦਰ ਭੰਬੀ)-ਪਾਵਰਕਾਮ ਦੇ ਐਡੀਸ਼ਨਲ ਐਸ.ਈ. ਦਲਜੀਤ ਸਿੰਘ ਦੀ ਸੇਵਾ ਮੁਕਤੀ 'ਤੇ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦੇਣ ਲਈ ਪਾਵਰਕਾਮ ਦੇ ਮੁਲਜ਼ਮਾਂ ਅਤੇ ਅਧਿਕਾਰੀਆਂ ਵਲੋਂ ਅਗਰ ਨਗਰ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਨੂੰ ਜਿੱਥੇ ਵਿਦਾਇਗੀ ਪਾਰਟੀ ਦਿੱਤੀ ਗਈ ਉਥੇ ਹੀ ਉਨ੍ਹਾਂ ਵਲੋਂ ਲੰਬਾ ਸਮਾਂ ਖਪਤਕਾਰਾਂ ਅਤੇ ਪਾਵਰਕਾਮ 'ਚ ਕੀਤੀ ਗਈ ਸੇਵਾ ਨੂੰ ਦੇਖਦੇ ਹੋਏ ਇੰਟਕ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਇੰਟਕ ਦੇ ਪ੍ਰਧਾਨ ਸਵਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਲਜੀਤ ਸਿੰਘ ਵਲੋਂ ਖਪਤਕਾਰਾਂ ਦੀ ਕੀਤੀ ਗਈ ਸੇਵਾ ਤੋਂ ਪਾਵਰਕਾਮ ਵਿਚ ਸੇਵਾਵਾਂ ਨਿਭਾਉਣ ਵਾਲੀ ਨਵੀਂ ਪੀੜੀ ਨੂੰ ਸੇਧ ਲੈਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਕੰਮ ਪ੍ਰਤੀ ਜਿੱਥੇ ਪੂਰੀ ਇਮਾਨਦਾਰੀ ਨਿਭਾਈ ਹੈ, ਉਥੇ ਹੀ ਉਨ੍ਹਾਂ ਕੰਮ ਨੂੰ ਹਮੇਸ਼ਾ ਆਪਣਾ ਫ਼ਰਜ਼ ਸਮਝ ਕੇ ਕੀਤਾ ਹੈ |

ਪਿਛਲੀ ਖ਼ਬਰ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ <br/> ਅਗਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਵਲੋਂ ਪ੍ਰੇਰਨਾਦਾਇਕ ਭਾਸ਼ਨ ਪ੍ਰਤੀਯੋਗਤਾ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।