06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ 'ਮਗਨਰੇਗਾ ਬਚਾਓ ਸੰਗ੍ਰਾਮ' ਰੈਲੀ 'ਚ ਉਮੜਿਆ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ <br/>

ਮਗਨਰੇਗਾ ਬਚਾਓ ਸੰਗ੍ਰਾਮ ਰੈਲੀ ਦੀ ਵਿਸ਼ਾਲ ਇਕੱਤਰਤਾ | ਤਸਵੀਰ: ਕ੍ਰਿਪਾਲ ਹੰਬੜਾਂ <br/> 31-01-2026
ਮੁੱਲਾਂਪੁਰ-ਦਾਖਾ, 30 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਕਾਂਗਰਸ ਵਲੋਂ ਮਨਰੇਗਾ ਬਚਾਓ ਮੁਹਿੰਮ ਤਹਿਤ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ, (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਹਲਕਾ ਦਾਖਾ ਦਾਣਾ ਮੰਡੀ ਮੁੱਲਾਂਪੁਰ/ਰਕਬਾ ਵਿਖੇ ਕਾਂਗਰਸ ਦੀ 'ਮਗਨਰੇਗਾ ਬਚਾਓ ਸੰਗ੍ਰਾਮ' ਰੈਲੀ ਬੇਹੱਦ ਸਫ਼ਲ ਬਣੀ, ਜਿਸ 'ਚ ਕਾਂਗਰਸੀ ਵਰਕਰਾਂ ਦਾ ਭਾਰੀ ਇਕੱਠ ਉਮੜਿਆ | ਮਨਰੇਗਾ ਮਜ਼ਦੂਰਾਂ ਦੇ ਹੱਕ 'ਚ ਕਾਂਗਰਸ ਪਾਰਟੀ ਦੀ ਹਲਕਾ ਦਾਖਾ ਰੈਲੀ ਦੇ ਪੰਡਾਲ 'ਚ ਇਕੱਤਰਤਾ 4 ਘੰਟੇ ਤੋਂ ਵੱਧ ਸਮਾਂ ਰੁਕੀ ਰਹੀ | ਕੈਪਟਨ ਸੰਦੀਪ ਸੰਧੂ ਵਲੋਂ ਮਗਨਰੇਗਾ ਬਚਾਓ ਸੰਗ੍ਰਾਮ ਰੈਲੀ ਲਈ ਹਲਕਾ ਦਾਖਾ ਦੇ ਪਿੰਡ-ਪਿੰਡ 'ਚੋਂ ਪਹੁੰਚੇ ਮਨਰੇਗਾ ਮਜ਼ਦੂਰਾਂ ਅਤੇ ਕਾਂਗਰਸ ਦੇ ਵਰਕਰਜ਼, ਵੋਟਰਾਂ ਦੇ ਨਾਲ ਮੰਚ 'ਤੇ ਜੁੜੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਭਜਨ ਸਿੰਘ ਦੇਤਵਾਲ, ਅਮਰਦੀਪ ਸਿੰਘ ਰੂਬੀ ਬੱਲੋਵਾਲ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਜਤਿੰਦਰ ਰਾਣਾ ਜਗਰਾਉਂ, ਤੇਲੂ ਰਾਮ ਬਾਂਸਲ, ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕਰਨੈਲ ਸਿੰਘ ਗਿੱਲ, ਸੁਖਮਿੰਦਰ ਸਿੰਘ ਭੱਠਾਧੂਹਾ, ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬੋਪਾਰਾਏ, ਹਲਕਾ ਦਾਖਾ ਯੂਥ ਕਾਂਗਰਸ ਪ੍ਰਧਾਨ ਤਨਵੀਰ ਸਿੰਘ ਜੋਧਾਂ, ਗੁਰਮੀਤ ਸਿੰਘ ਮਿੰਟੂ, ਅਰਵਿੰਦ ਸ਼ਰਮਾ, ਗੁਰਪ੍ਰੀਤ ਕੌਰ ਮੰਡਿਆਣੀ, ਹਰਵਿੰਦਰ ਕੌਰ ਸਿੱਧੂ, ਸਰਬਜੋਤ ਕੌਰ ਬਰਾੜ, ਖੁਸ਼ਮਿੰਦਰ ਕੌਰ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਭਾਜਪਾ ਲੁਧਿਆਣਾ ਦਿਹਾਤੀ ਦੀ ਨਵੀਂ ਟੀਮ ਦਾ ਐਲਾਨ ਸਨੀ ਕੈਂਥ ਦੀ ਅਗਵਾਈ 'ਚ ਸੰਗਠਨ ਨੰੂ ਮਿਲੀ ਨਵੀਂ ਤਾਕਤ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਵਿਸ਼ੇਸ਼ ਕਥਾ ਤੇ ਕੀਰਤਨ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।