07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਨਸ਼ਾ ਕਰ ਰਹੀਆਂ ਦੋ ਲੜਕੀਆਂ ਗਿ੍ਫ਼ਤਾਰ

ਅਜੀਤ ਡੈਸਕ 31-01-2026
ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਗਸ਼ਤ ਦੌਰਾਨ ਨਸ਼ਾ ਕਰ ਰਹੀਆਂ ਦੋ ਲੜਕੀਆਂ ਨੂੰ ਗਿ੍ਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਡਵੀਜਨ ਨੰਬਰ 3 ਵਿਖੇ ਤੈਨਾਤ ਏ.ਐਸ.ਆਈ ਮਹਿੰਦਰ ਰਾਜ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਸ਼ਮਸ਼ਾਨਘਾਟ ਗਊਸ਼ਾਲਾ ਰੋਡ ਵਿਖੇ ਮੌਜੂਦ ਸਨ ਤਾਂ ਸ਼ਮਸ਼ਾਨਘਾਟ ਦੀ ਦੀਵਾਰ ਨਾਲ ਬੈਠ ਕੇ ਲੜਕੀਆਂ ਨਸ਼ਾ ਕਰ ਰਹੀਆਂ ਸਨ, ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਕਬਜ਼ੇ ਵਿਚੋਂ 10 ਰੁਪਏ ਦਾ ਨੋਟ, ਸਿਲਵਰ ਪੰਨੀ, ਖਾਲੀ ਲਿਫਾਫੀ ਅਤੇ ਲਾਈਟਰ ਬਰਾਮਦ ਕੀਤਾ | ਲੜਕੀਆਂ ਦੀ ਸ਼ਨਾਖ਼ਤ ਪੂਜਾ ਅਤੇ ਗੁਰਪ੍ਰੀਤ ਗਰੇਵਾਲ ਵਜੋਂ ਕੀਤੀ ਗਈ ਹੈ | ਪੁਲਿਸ ਉਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ |

ਪਿਛਲੀ ਖ਼ਬਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਰਤਨ ਸਮਾਗਮ ਅਗਲੀ ਖ਼ਬਰ ਪੁੱਡਾ/ਗਲਾਡਾ ਦੇ ਡਿਫਾਲਟਰ ਅਲਾਟੀਆਂ ਲਈ ਇਕ ਹੋਰ ਸੁਨਹਿਰੀ ਮੌਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।