20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮੰਤਰੀ ਮੁੰਡੀਆਂ ਦੇ ਯਤਨਾਂ ਸਦਕਾ ਦਰਸ਼ਨ ਮਾਹਲਾ ਨੇ ਖੇਡ ਗਰਾਊਾਡ ਬਣਾਉਣ ਦਾ ਕੰਮ ਕਰਵਾਇਆ ਸ਼ੁਰੂ <br/>

ਭਾਮੀਆਂ ਖ਼ੁਰਦ ਵਿਖੇ ਬਣਨ ਵਾਲੇ ਖੇਡ ਗਰਾਊਾਡ ਬਾਰੇ ਜਾਣਕਾਰੀ ਦਿੰਦੇ ਐਸ.ਸੀ ਵਿੰਗ ਹਲਕਾ ਸਾਹਨੇਵਾਲ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਮਾਹਲਾ, ਨਾਲ ਜਸਪਾਲ ਸਿੰਘ ਗਰੇਵਾਲ, ਸਰਪੰਚ ਕੁਲਵੰਤ ਸਿੰਘ ਤੇ ਹੋਰ | ਅਜੀਤ ਤਸਵੀਰ <br/> 25-01-2026
ਭਾਮੀਆਂ ਕਲਾਂ/ਲੁਧਿਆਣਾ, 24 ਜਨਵਰੀ (ਜਤਿੰਦਰ ਭੰਬੀ)-ਹਲਕਾ ਸਾਹਨੇਵਾਲ ਅਧੀਨ ਪੈਂਦੇ ਭਾਮੀਆਂ ਖ਼ੁਰਦ ਦੇ ਖੇਡ ਗਰਾਊਾਡ ਬਣਾਉਣ ਦਾ ਉਦਘਾਟਨ ਐਸ.ਸੀ ਵਿੰਗ ਹਲਕਾ ਸਾਹਨੇਵਾਲ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਮਾਹਲਾ ਨੇ ਕੀਤਾ | ਇਸ ਮੌਕੇ ਸਰਪੰਚ ਕੁਲਵੰਤ ਸਿੰਘ ਅਤੇ ਵਾਰਡ ਨੰਬਰ 22 ਦੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਵੀ ਹਾਜ਼ਰ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਰਸ਼ਨ ਮਾਹਲਾ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਹਿਨੁਮਾਈ ਹੇਠ ਭਾਮੀਆਂ ਖ਼ੁਰਦ ਦੇ ਖੇਡ ਗਰਾਊਾਡ ਨੂੰ ਬਣਾਉਣ ਦਾ ਉਦਘਾਟਨ ਕੀਤਾ ਗਿਆ ਅਤੇ ਇਸਦੇ ਲਈ ਲਗਭਗ 42 ਲੱਖ ਰੁਪਏ ਦੀ ਗਰਾਂਟ ਆ ਚੁੱਕੀ ਹੈ ਜਲਦ ਹੀ ਇਹ ਖੇਡ ਗਰਾਊਾਡ ਬਣ ਕੇ ਤਿਆਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਖੇਡ ਗਰਾਊਾਡ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਖੇਡਾਂ ਹੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਖੇਡ ਗਰਾਊਾਡ ਦੇ ਲਈ ਗਰਾਂਟ ਭੇਜੀ ਅਤੇ ਕੰਮ ਸ਼ੁਰੂ ਹੋਇਆ | ਉੱਥੇ ਹੀ ਸਰਪੰਚ ਕੁਲਵੰਤ ਸਿੰਘ ਨੇ ਵੀ ਮੰਤਰੀ ਮੁੰਡੀਆਂ, ਦਰਸ਼ਨ ਸਿੰਘ ਮਾਹਲਾ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਖੇਡ ਗਰਾਊਾਡ ਲਈ ਗਰਾਂਟ ਜਾਰੀ ਕੀਤੀ | ਇਸ ਮੌਕੇ ਪੰਚ ਹਰਮਨ ਗਰੇਵਾਲ, ਪੰਚ ਪੰਕਜ ਕੁਮਾਰ, ਬਲਵੀਰ ਸਿੰਘ ਗਿੱਲ, ਮਨੀ ਸਿੰਘ, ਸੁਖਚੈਨ ਸਿੰਘ, ਸਮਾ ਭਾਮੀਆਂ, ਜਗਰੂਪ ਸਿੰਘ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 67 ਤੇ 68 'ਚ ਨਵੀਂ ਆਰ. ਐਮ. ਸੀ. ਰੋਡ ਦਾ ਉਦਘਾਟਨ <br/> ਅਗਲੀ ਖ਼ਬਰ ਭੰਗੂ ਪਰਿਵਾਰ ਵਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।