18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

6ਵੇਂ ਦਿਨ ਵੀ ਕੁਲਭੂਸ਼ਣ ਸ਼ਰਮਾ ਵਲੋਂ ਦਿਨ ਰਾਤ ਦਾ ਧਰਨਾ ਜਾਰੀ <br/>

ਸੀਨੀਅਰ ਅਸਿਸਟੈਂਟ ਕੁਲਭੂਸ਼ਣ ਸ਼ਰਮਾ ਛੇਵੇਂ ਦਿਨ ਦੇ ਧਰਨੇ ਤੇ ਬੈਠੇ ਹੋਏ, ਨਾਲ ਹੋਰ ਸਮਰਥਕ | ਤਸਵੀਰ-ਬਲਬੀਰ ਸਿੰਘ ਰਾਣਾ <br/> 25-01-2026
ਲਾਡੋਵਾਲ, 24 ਜਨਵਰੀ (ਬਲਬੀਰ ਸਿੰਘ ਰਾਣਾ)-ਸ਼੍ਰੀ ਆਤਮ ਵੱਲਭ ਜੈਨ ਕਾਲਜ ਹੁਸੈਨਪੁਰ, ਲੁਧਿਆਣਾ ਦੇ ਬਾਹਰ ਬੀਤੇ ਕੱਲ੍ਹ ਮੇਰੇ ਵਲੋਂ ਮੀਂਹ, ਹਨੇਰੀ ਅਤੇ ਝੱਖੜ ਦੇ ਬਾਵਜੂਦ ਵੀ ਦਿਨ ਰਾਤ ਦਾ ਧਰਨਾ ਨਿਰੰਤਰ ਚੱਲ ਰਿਹਾ ਹੈ, ਤੇ ਮੇਰੇ ਹੱਕ ਵਿਚ ਮੈਨੂੰ ਲੋਕਾਂ ਵਲੋਂ ਭਰਪੂਰ ਸਮਰਥਨ ਵੀ ਮਿਲ ਰਿਹਾ ਹੈ ਅਤੇ 6ਵੇਂ ਦਿਨ ਵੀ ਧਰਨਾ ਜਾਰੀ ਹੈ | ਇਹ ਵਿਚਾਰ ਉਪਰੋਕਤ ਕਾਲਜ ਵਲੋਂ ਟਰਮੀਨੇਟ ਕੀਤੇ ਸੀਨੀਅਰ ਅਸਿਸਟੈਂਟ ਕੁਲ ਭੂਸ਼ਨ ਸ਼ਰਮਾ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਪਿ੍ੰਸੀਪਲ ਸੰਦੀਪ ਕੁਮਾਰ ਅਤੇ ਕਾਲਜ ਦੀ ਕਮੇਟੀ ਵਲੋਂ ਮੇਰੇ ਨਾਲ ਕੀਤੀ ਨਾਇਨਸਾਫ਼ੀ ਦੇ ਵਿਰੁੱਧ ਮੈਂ ਆਪਣੀ ਲੜਾਈ ਮਰਦੇ ਦਮ ਤੱਕ ਜਾਰੀ ਰੱਖਾਂਗਾ | ਧਰਨੇ ਵਿਚ ਚੰਦਰਮੋਹਨ ਵਸ਼ਿਸ਼ਟ, ਅਸ਼ੋਕ ਵਰਧਨ, ਪੂਜਾ ਸ਼ਰਮਾ, ਸੁਮਨ ਚੁੱਘ ਅਤੇ ਪ੍ਰੇਮ ਸੁਖੀਜਾ ਆਦਿ ਵੀ ਹਾਜ਼ਰ ਸਨ |
ਕੀ ਕਹਿਣਾ ਹੈ ਪਿ੍ੰਸੀਪਲ ਡਾ.ਸੰਦੀਪ ਕੁਮਾਰ ਦਾ
ਇਸ ਸੰਬੰਧੀ ਜਦ ਕਾਲਜ ਦੇ ਪਿ੍ੰਸੀਪਲ ਡਾ. ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਸੰਗਰੂਰ ਤੋਂ ਪਿ੍ੰਸੀਪਲ ਦੀ ਨੌਕਰੀ ਛੱਡ ਕੇ ਇਸ ਕਾਲਜ ਵਿਚ ਅਸਿਸਟੈਂਟ ਪ੍ਰੋਫੈਸਰ ਦੀ ਨੌਕਰੀ ਜੋਇਨ ਕਰ ਲਈ | ਜਦ ਇਸ ਕਾਲਜ ਵਿਚ ਪਿ੍ੰਸੀਪਲ ਦੀ ਪੋਸਟ ਆਈ ਤਾਂ ਮੈਂ ਅਪਲਾਈ ਕਰ ਦਿੱਤਾ, ਮੈਨੂੰ ਯੂਨੀਵਰਸਿਟੀ ਦੀ ਪੰਜ ਮੈਂਬਰੀ ਟੀਮ ਨੇ ਸਿਲੈੱਕਟ ਕੀਤਾ, ਜੇਕਰ ਮੇਰੇ ਵਿਚ ਕੋਈ ਕਮੀ ਪੇਸ਼ੀ ਹੁੰਦੀ ਤਾਂ ਉਹ ਟੀਮ ਮੈਨੂੰ ਕਿਵੇਂ ਸਿਲੈੱਕਟ ਕਰ ਗਈ | ਮੈਨੂੰ ਇਸ ਕਾਲਜ ਵਿਚ ਪੰਜ ਸਾਲ ਕੰਮ ਕਰਦੇ ਨੂੰ ਹੋ ਗਏ ਹਨ |

ਪਿਛਲੀ ਖ਼ਬਰ ਨਗਰ ਨਿਗਮ ਵਲੋਂ ਪੀ. ਐਮ. ਸਵੈਨਿਧੀ ਕੈਂਪ ਵੈਂਡਰਾਂ ਨੂੰ ਮਿਲੀ ਵਿੱਤੀ ਰਾਹਤ <br/> ਅਗਲੀ ਖ਼ਬਰ 'ਸੀਸੂ' ਵਲੋਂ ਕਰਵਾਏ ਰਾਸ਼ਟਰੀ 'ਕਾਈਜ਼ਨ' ਮੁਕਾਬਲੇ 'ਚ 34 ਟੀਮਾਂ ਨੇ ਲਿਆ ਹਿੱਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।