15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

26ਵਾਂ ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ਕਰਵਾਇਆ <br/>

ਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ ਲਲਤੋਂ ਕਲਾਂ ਵਲੋਂ ਕਰਵਾਏ 26ਵੇਂ ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ਦੌਰਾਨ ਹਾਜ਼ਰੀ ਭਰ ਰਹੇ ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਪਿ੍ੰ: ਸੁਖਦੇਵ ਸਿੰਘ, ਕਰਮਜੀਤ ਸਿੰਘ ਗਰੇਵਾਲ ਅਤੇ ਹੋਰ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 24-01-2026
ਫੁੱਲਾਂਵਾਲ, 23 ਜਨਵਰੀ (ਮਨਜੀਤ ਸਿੰਘ ਦੁੱਗਰੀ)-ਦਿਲਬਰ ਯਾਦਗਾਰੀ ਸਾਹਿਤ ਕਲਾ ਮੰਚ ਲਲਤੋਂ ਕਲਾਂ ਵਲੋਂ 26 ਵਾਂ ਹਰੀ ਸਿੰਘ ਦਿਲਬਰ ਯਾਦਗਾਰੀ ਸਮਾਗਮ ਸ਼ਹੀਦੀ ਯਾਦਗਾਰੀ ਭਵਨ (ਬਿਜਲੀ ਬੋਰਡ) ਵਿਖੇ ਕਰਾਇਆ ਗਿਆ | ਜਿਸ ਵਿਚ ਨਾਮਵਰ ਲੇਖਿਕਾ ਡਾ. ਗੁਰਚਰਨ ਕੌਰ ਕੋਚਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਦਿਲਬਰ ਦੀ ਤਸਵੀਰ ਤੇ ਫੁੱਲ ਅਰਪਿਤ ਤੋਂ ਬਾਅਦ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਭਾਸ਼ਣ ਵਿਚ ਹਰੀ ਸਿੰਘ ਦਿਲਬਰ ਸਾਹਿਤ 'ਤੇ ਚਾਨਣਾ ਪਾਇਆ | ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੁੱਧੀ) ਤੇ ਮੋਬਾਈਲ ਫ਼ੋਨ ਵਲੋਂ ਨਿੱਜੀ ਸੂਹੀਆ ਹੋਣ ਦੇ ਸੁਚਾਰੂ ਦੇ ਮਾਰੂ ਹਮਲਿਆਂ ਬਾਰੇ ਅਗਾਊਾ ਜਾਗਰੂਕ ਕੀਤਾ | ਇਸ ਸਮੇਂ 47 ਦੇ ਆਸ ਪਾਸ ਜਨਮੇ ਸਾਹਿਤਕਾਰਾਂ ਇੰਦਰਜੀਤ ਪਾਲ ਕੌਰ, ਡਾ. ਗੁਰਚਰਨ ਕੌਰ ਕੋਚਰ, ਅਜੀਤ ਪਿਆਸਾ, ਸੁਰਿੰਦਰ ਕੈਲੇ ਅਤੇ ਭਗਵਾਨ ਢਿੱਲੋਂ ਦਾ ਮੰਚ ਦੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਸ਼ਾਇਰ ਤ੍ਰੈਲੋਚਨ ਲੋਚੀ ਦੀ ਪ੍ਰਧਾਨਗੀ ਹੇਠ ਕਰਾਏ ਗਏ ਕਵੀ ਦਰਬਾਰ ਵਿਚ ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ, ਤਰਲੋਚਨ ਝਾਂਡੇ, ਮਿਹਰੀਨ ਕੌਰ, ਕੇ ਸਾਧੂ ਸਿੰਘ. ਅਜੀਤ ਪਿਆਸਾ, ਭਗਵਾਨ ਢਿੱਲੋਂ, ਕਸਤੂਰੀ ਲਾਲ, ਇੰਦਰਜੀਤ ਕੌਰ ਲੋਟੇ, ਡਾ. ਗੁਰਚਰਨ ਕੌਰ ਕੋਚਰ ਅਤੇ ਸੁਖਵਿੰਦਰ ਸਿੰਘ ਲੀਲ੍ਹ ਆਦਿ ਨੇ ਆਪਣੇ ਤਾਜ਼ਾ ਕਲਾਮ ਪੇਸ਼ ਕੀਤੇ | ਪ੍ਰਧਾਨ ਪਿ੍ੰ: ਸੁਖਦੇਵ ਸਿੰਘ ਤੇ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਨੇ ਹਰੀ ਸਿੰਘ ਦਿਲਬਰ ਦੀ ਯਾਦ ਵਿਚ ਕਰਵਾਏ ਸਮਾਗਮ ਲਈ ਮੰਚ ਦੇ ਪ੍ਰਬੰਧਕਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਮਨਚੈਨ ਸਿੰਘ ਗਰੇਵਾਲ, ਹਰਭਜਨ ਸਿੰਘ ਬਿੱਲੂ ਜਸਦੇਵ ਸਿੰਘ ਲਲਤੋਂ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਜੇ. ਏ. ਡੀ. ਅਕੈਡਮੀ ਲਾਦੀਆਂ ਖੁਰਦ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਗੁਰਦੁਆਰਾ ਬੇਗਮਪੁਰਾ ਸਾਹਿਬ ਵਿਖੇ ਅਖੰਡ ਪਾਠਾਂ ਦੀ ਲੜੀ ਆਰੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।