ਲੁਧਿਆਣਾ, 21 ਜਨਵਰੀ (ਜਸਵਿੰਦਰ ਸਿੰਘ)-ਭਗਵਾਨ ਸ਼੍ਰੀ ਰਾਮ ਜੀ ਦੀ ਤੀਸਰੀ ਰੱਥ ਯਾਤਰਾ ਵਿਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਮੱਥਾ ਟੇਕ ਕੇ ਆਸ਼ੀਰਵਾਦ ਲਿਆ | ਰੱਥ ਯਾਤਰਾ ਦੇ ਵਿਚ ਨਤਮਸਤਕ ਹੁੰਦਿਆਂ ਜੀਕੇ ਗਰੁੱਪ ਦੇ ਚੇਅਰਮੈਨ ਗੁਲਸ਼ਨ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਗਵਾਨ ਸ੍ਰੀ ਰਾਮ ਜੀ ਦੀ ਰੱਥ ਯਾਤਰਾ ਆਪਸੀ ਏਕਤਾ ਸਦਭਾਵਨਾ ਅਤੇ ਸ਼ਾਂਤੀ ਦੇ ਸੰਦੇਸ਼ ਦਾ ਪ੍ਰਤੀਕ ਹੈ |