07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ 31 ਜਨਵਰੀ ਨੂੰ -ਜਿੰਦਰਪਾਲ ਦੜੋਚ <br/>

ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ 31 ਜਨਵਰੀ ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਈ ਜਾਵੇਗੀ, ਜਿਸ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਪ੍ਰਧਾਨ ਜਿੰਦਰਪਾਲ ਦੜੋਚ ਦੀ ਅਗਵਾਈ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਯੋਧੇਵਾਲ ਚੌਂਕ ਵਿਖੇ ਮੀਟਿੰਗ ਕੀਤੀ ਗਈ | ਇਸ ਮੀਟਿੰਗ 'ਚ ਲੁਧਿਆਣਾ ਸ਼ਹਿਰ ਅਤੇ ਪਿੰਡਾਂ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਡਾ. ਅੰਬੇਡਕਰ ਸਭਾਵਾਂ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ ਅਤੇ ਆਪੋ-ਆਪਣੇ ਵਿਚਾਰ ਮੀਟਿੰਗ 'ਚ ਰੱਖੇ | ਪ੍ਰਧਾਨ ਦੜੋਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਰਾਹਾਂ ਤੇ ਇਹ ਸ਼ੋਭਾ ਯਾਤਰਾ ਗੁਜ਼ਰਨੀ ਹੈ, ਉਨ੍ਹਾਂ ਰਾਹਾਂ ਨੂੰ ਮਹਾਂਪੁਰਸ਼ਾਂ ਦੇ ਨਾਮ 'ਤੇ ਸ਼ਹਿਰ ਨੂੰ ਸੁੰਦਰ ਗੇਟਾਂ ਨਾਲ ਸਜਾਇਆ ਜਾਵੇਗਾ | ਪ੍ਰਧਾਨ ਦੜੋਚ ਨੇ ਮੀਟਿੰਗ ਵਿਚ ਸ਼ਾਮਲ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਇਲਾਕਿਆਂ ਦੀ ਸੰਗਤ ਨੂੰ ਨਾਲ ਲੈ ਕੇ ਅਤੇ ਸੁੰਦਰ ਝਾਕੀਆਂ ਸਜਾ ਕੇ ਸ਼ੋਭਾ ਯਾਤਰਾ 'ਚ ਸ਼ਾਮਿਲ ਹੋਣ | ਇਸ ਮੌਕੇ ਨਰਿੰਦਰ ਰਾਏ ਬਿੱਟੂ ਜਨਰਲ ਸਕੱਤਰ ਅਤੇ ਪ੍ਰਚਾਰ ਸਕੱਤਰ ਰਜਿੰਦਰ ਮੂਲਨਿਵਾਸੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਸਬੰਧੀ ਆਹੁਦੇਦਾਰਾਂ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਤਾਂ ਜੋ ਗੁਰਪੁਰਬ ਸਮਾਗਮਾਂ ਨੂੰ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਸਕੇ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਡਾ. ਰਾਮਜੀਤ ਸੂਦ, ਦਰਸ਼ਨ ਲਾਲ ਗੰਗੜ, ਰਮੇਸ਼ ਰਸੀਲਾ, ਸੁਖਰਾਮ ਲਾਖਾ, ਲੇਖਰਾਜ ਸ਼ੁਦ, ਜਸਵੀਰ ਲੱਧੜ ਨੇ ਆਪਣੇ ਵੱਡਮੁੱਲੇ ਵਿਚਾਰ ਰੱਖੇ | ਇਸ ਤੋਂ ਇਲਾਵਾ ਵੱਡੀ ਗਿਣਤੀ ਜਥੇਬੰਦੀਆਂ ਦੇ ਅਹੁਦੇਦਾਰ ਜਿਨ੍ਹਾਂ ਵਿਚ ਐਡਵੋਕੇਟ ਇੰਦਰਜੀਤ ਸਿੰਘ, ਰਵੇਲ ਸਿੰਘ, ਦੀਪ ਹੀਰ, ਸਤਵਿੰਦਰ ਗੁਰੂ, ਜਗਦੀਸ਼ ਲਾਲ ਦੀਸ਼ਾ ਕੌਸਲਰ, ਪ੍ਰੋਫੈਸਰ ਪਰਮਜੀਤ, ਡਾਕਟਰ ਬਿੰਦਰ, ਰਮਨਜੀਤ ਲਾਲੀ, ਸਤਨਾਮ ਸਿੰਘ, ਮੋਹਨ ਸਿੰਘ, ਆਜਾਦ ਰਾਏ ਕੁਲਦੀਪ ਮਹਿਮੀ, ਸੋਮਨਾਥ ਬਾਲੀ ਹਰਜਿੰਦਰ ਲਾਲੀ ਕੌਂਸਲਰ, ਹਰਜਿੰਦਰ ਸਿੰਘ ਬਾਲੀ ਕੌਂਸਲਰ, ਅਸ਼ੋਕ ਕੁਮਾਰ ਕੌਂਸਲਰ, ਸਤਵਿੰਦਰ ਸਿੰਘ, ਬਲਵਿੰਦਰ ਸਿੰਘ, ਮਹੇਸ਼ ਸੁਦ ਕੇਸ਼ੋ ਆਦਿ ਮੀਟਿੰਗ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਦਾ ਸਖ਼ਤ ਕਦਮ <br/> ਅਗਲੀ ਖ਼ਬਰ ਗੁਰਭਜਨ ਗਿੱਲ ਦਾ ਗੀਤ-ਸੰਗ੍ਰਹਿ ''ਪਿੱਪਲ ਪੱਤੀਆਂ'' ਦਾ ਦੂਜਾ ਐਡੀਸ਼ਨ ਧੀ , ਜਵਾਈ ਤੇ ਦੋਹਤਿਆਂ ਵਲੋਂ ਲੋਕ ਅਰਪਣ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।