ਫਤਿਆਬਾਦ ਕਸਬੇ ਦੇ ਲਾਲ ਲਕੀਰ ਦੇ ਅੰਦਰ ਆਉਦੇ ਘਰਾਂ ਅਤੇ ਦੁਕਾਨਾਂ ਦੇ ਸੰਬੰਧ ਵਿਚ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ
ਫਤਿਆਬਾਦ, 20 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਲਾਲ ਲਕੀਰ ਦੇ ਅੰਦਰ ਰਹਿ ਰਹੇ ਘਰਾਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਵਲੋਂ ਮਾਲਕੀ ਦੇ ਹੱਕਾਂ ਬਾਰੇ ਜਦੋ ਪਹਿਲੀ ਵਾਰ ਸਰਵ੍ਹੇ ਹੋਇਆ ਸੀ ਤਾਂ ਲੋਕਾਂ ਨੇ ਉਸ ਉਪਰ ਸੰਤੁਸ਼ਟੀ ਦਾ ਪ੍ਰਗਟ ਕੀਤੀ ਸੀ, ਪਰ ਪਤਾ ਨਹੀਂ ਕਿਸ ਦੇ ਹੁਕਮ ਨਾਲ ਦੂਰੀ ਵਾਰ ਕਿਸੇ ਪ੍ਰਾਈਵੇਟ ਅਦਾਰੇ ਤੋਂ ਸਰਵ੍ਹੇ ਕਰਵਾਇਆ ਗਿਆ ਹੈ, ਜੋ ਕਿ ਪਹਿਲਾਂ ਵਾਲੇ ਸਰਵ੍ਹੇ ਨਾਲੋਂ ਬਿਲਕੁੱਲ ਅਲੱਗ ਹੈ, ਜਿਸ ਅਨੁਸਾਰ ਬਾਜ਼ਾਰ ਦੇ ਬਹੁਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਸੜਕ ਦੀ ਭੇਟ ਚੜ੍ਹਾ ਦਿੱਤੀਆਂ ਹਨ, ਜਿਸ ਦਾ ਪਤਾ ਲੱਗਣ ’ਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਗਿਆ । ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੇਵਾ ਮੁਕਤ ਬਲਵਿੰਦਰ ਸਿੰਘ ਕਾਨੂੰਗੋ, ਮਨਜਿੰਦਰ ਸਿੰਘ, ਤਰਲੋਚਨ ਸਿੰਘ, ਤਰਲੋਕ ਚੰਦ, ਜਤਿੰਦਰ ਸਿੰਘ, ਬਲਵਿੰਦਰ ਕੁਮਾਰ, ਸੁੱਚਾ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਮੰਗਾ ਸਿੰਘ, ਕ੍ਰਿਪਾਲ ਸਿੰਘ, ਜਗਰੂਪ ਸਿੰਘ ਅਤੇ ਹੋਰਨਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਲਾਵਾ ਐਸ.
ਫਤਿਆਬਾਦ, 20 ਨਵੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਲਾਲ ਲਕੀਰ ਦੇ ਅੰਦਰ ਰਹਿ ਰਹੇ ਘਰਾਂ ਅਤੇ ਦੁਕਾਨਦਾਰਾਂ ਨੂੰ ਸਰਕਾਰ ਵਲੋਂ ਮਾਲਕੀ ਦੇ ਹੱਕਾਂ ਬਾਰੇ ਜਦੋ ਪਹਿਲੀ ਵਾਰ ਸਰਵ੍ਹੇ ਹੋਇਆ ਸੀ ਤਾਂ ਲੋਕਾਂ ਨੇ ਉਸ ਉਪਰ ਸੰਤੁਸ਼ਟੀ ਦਾ ਪ੍ਰਗਟ ਕੀਤੀ ਸੀ, ਪਰ ਪਤਾ ਨਹੀਂ ਕਿਸ ਦੇ ਹੁਕਮ ਨਾਲ ਦੂਰੀ ਵਾਰ ਕਿਸੇ ਪ੍ਰਾਈਵੇਟ ਅਦਾਰੇ ਤੋਂ ਸਰਵ੍ਹੇ ਕਰਵਾਇਆ ਗਿਆ ਹੈ, ਜੋ ਕਿ ਪਹਿਲਾਂ ਵਾਲੇ ਸਰਵ੍ਹੇ ਨਾਲੋਂ ਬਿਲਕੁੱਲ ਅਲੱਗ ਹੈ, ਜਿਸ ਅਨੁਸਾਰ ਬਾਜ਼ਾਰ ਦੇ ਬਹੁਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਸੜਕ ਦੀ ਭੇਟ ਚੜ੍ਹਾ ਦਿੱਤੀਆਂ ਹਨ, ਜਿਸ ਦਾ ਪਤਾ ਲੱਗਣ ’ਤੇ ਦੁਕਾਨਦਾਰਾਂ ਵਿਚ ਭਾਰੀ ਰੋਸ ਪਾਇਆ ਗਿਆ । ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੇਵਾ ਮੁਕਤ ਬਲਵਿੰਦਰ ਸਿੰਘ ਕਾਨੂੰਗੋ, ਮਨਜਿੰਦਰ ਸਿੰਘ, ਤਰਲੋਚਨ ਸਿੰਘ, ਤਰਲੋਕ ਚੰਦ, ਜਤਿੰਦਰ ਸਿੰਘ, ਬਲਵਿੰਦਰ ਕੁਮਾਰ, ਸੁੱਚਾ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ, ਮੰਗਾ ਸਿੰਘ, ਕ੍ਰਿਪਾਲ ਸਿੰਘ, ਜਗਰੂਪ ਸਿੰਘ ਅਤੇ ਹੋਰਨਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਲਾਵਾ ਐਸ.ਡੀ.ਐਮ. ਦਫਤਰ ਖਡੂਰ ਸਾਹਿਬ ਅਤੇ ਡੀ.ਆਰ.ਓ. ਤਰਨ ਤਾਰਨ ਨੂੰ ਦੂਜੀ ਵਾਰ ਕੀਤੇ ਗਏ ਸਰਵ੍ਹੇ ਖਿਲਾਫ਼ ਮੰਗ ਪੱਤਰ ਦਿੱਤਾ ਅਤੇ ਪਹਿਲੇ ਸਰਵ੍ਹੇ ਅਨੁਸਾਰ ਲੋਕਾਂ ਨੂੰ ਮਾਲਕੀ ਦੇ ਹੱਕ ਦਿਤੇ ਜਾਣ ਦੀ ਗੁਹਾਰ ਲਗਾਈ, ਜਿਸ ’ਤੇ ਡਿਪਟੀ ਕਮਿਸ਼ਨਰ ਨੇ ਵਫਦ ਨੂੰ ਵਿਸ਼ਵਾਸ ਦੁਆਇਆ ਕਿ ਇਸ ਸੰਬੰਧ ਵਿਚ ਲੋਕਾਂ ਦੇ ਹੱਕਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾਵੇਗਾ ਅਤੇ ਵਫਦ ਦੀਆ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਲੋਕਾਂ ਨਾਲ ਇਨਸਾਫ ਕੀਤਾ ਜਾਵੇਗਾ।