12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

2027 ਦੀਆਂ ਚੋਣਾਂ ਲਈ ਹਲਕਾ ਖਡੂਰ ਸਾਹਿਬ ਦੀ ਰਣਨੀਤੀ ਬਾਰੇ ਮਨੀਸ਼ ਸਿਸੋਦੀਆ ਨਾਲ ਅਹਿਮ ਮੀਟਿੰਗ

ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਡਾਇਰੈਕਟਰ ਐਨ. ਆਰ.

ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਦੌਰਾਨ ਸਕੱਤਰ ਸਿੰਘ ਸੰਧੂ 12-11-2026
ਤਰਨ ਤਾਰਨ, 11 ਨਵੰਬਰ (ਹਰਿੰਦਰ ਸਿੰਘ)-ਪੰਜਾਬ ਦੇ ਡਾਇਰੈਕਟਰ ਐਨ.ਆਰ.ਆਈ. ਕਮਿਸ਼ਨ ਸਕੱਤਰ ਸਿੰਘ ਸੰਧੂ ਨੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਹਲਕਾ ਖਡੂਰ ਸਾਹਿਬ ਦੀ ਸਿਆਸੀ ਸਥਿਤੀ, ਪਾਰਟੀ ਦੀ ਭਵਿੱਖੀ ਰਣਨੀਤੀ ਅਤੇ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਦੌਰਾਨ ਸਕੱਤਰ ਸਿੰਘ ਸੰਧੂ ਨੇ ਹਲਕਾ ਖਡੂਰ ਸਾਹਿਬ ਦੀ ਵਿਸ਼ੇਸ਼ ਇਤਿਹਾਸਕ, ਧਾਰਮਿਕ ਅਤੇ ਪੰਥਕ ਮਹੱਤਤਾ ਨੂੰ ਕੇਂਦਰ ਵਿਚ ਰੱਖਦਿਆਂ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਸਿਰਫ਼ ਇਕ ਵਿਧਾਨ ਸਭਾ ਹਲਕਾ ਨਹੀਂ, ਸਗੋਂ ਸਿੱਖ ਇਤਿਹਾਸ, ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਪੰਥਕ ਵਿਰਾਸਤ ਦਾ ਅਹਿਮ ਕੇਂਦਰ ਹੈ। ਇਸ ਹਲਕੇ ਦੀ ਰਾਜਨੀਤੀ ਨੂੰ ਸਮਝਣ ਲਈ ਇੱਥੋਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ, ਸਮਾਜਿਕ ਸਰੋਕਾਰਾਂ ਅਤੇ ਪੰਥਕ ਪਛਾਣ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਮਨੀਸ਼ ਸਿਸੋਦੀਆ ਦੇ ਧਿਆਨ ਵਿਚ ਵਿਸ਼ੇਸ਼ ਤੌਰ ’ਤੇ ਲਿਆਂਦਾ ਕਿ ਮੌਜੂਦਾ ਸਿਆਸੀ ਹਾਲਾਤਾਂ ਵਿਚ ਦੂਜੀਆਂ ਸਿਆਸੀ ਧਿਰਾਂ ਵਲੋਂ ਪੰਥਕ ਮੁੱਦਿਆਂ ਅਤੇ ਪੰਥਕ ਲਹਿਰ ਨੂੰ ਆਪਣੀ ਰਾਜਨੀਤਿਕ ਸਰਗਰਮੀ ਦਾ ਕੇਂਦਰ ਬਣਾਇਆ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਆਮ ਆਦਮੀ ਪਾਰਟੀ ਨੂੰ ਵੀ ਹਲਕਾ ਖਡੂਰ ਸਾਹਿਬ ਦੀ ਵਿਲੱਖਣ ਪਛਾਣ ਅਤੇ ਜ਼ਮੀਨੀ ਹਕੀਕਤਾਂ ਨੂੰ ਧਿਆਨ ਵਿਚ ਰੱਖ ਕੇ ਆਪਣੀ ਅਗਲੀ ਰਣਨੀਤੀ ਤਿਆਰ ਕਰਨ ਦੀ ਲੋੜ ਹੈ। ਸੰਧੂ ਨੇ ਵਿਚਾਰ ਰੱਖਿਆ ਕਿ ਇਸ ਹਲਕੇ ਵਿਚ ਅਜਿਹੇ ਪੰਥਕ ਪਿਛੋਕੜ ਅਤੇ ਸਾਫ਼-ਸੁਥਰੀ ਸਮਾਜਿਕ ਛਵੀ ਵਾਲੇ ਚਿਹਰੇ ਦੀ ਲੋੜ ਹੈ, ਜੋ ਇਲਾਕੇ ਦੇ ਇਤਿਹਾਸ, ਧਾਰਮਿਕ ਭਾਵਨਾਵਾਂ, ਲੋਕਾਂ ਦੀਆਂ ਉਮੀਦਾਂ ਅਤੇ ਸਥਾਨਕ ਮਸਲਿਆਂ ਦੀ ਡੂੰਘੀ ਸਮਝ ਰੱਖਦਾ ਹੋਵੇ ਅਤੇ ਹਰ ਵਰਗ ਨਾਲ ਸੰਵਾਦ ਸਥਾਪਤ ਕਰਨ ਦੀ ਸਮਰੱਥਾ ਰੱਖਦਾ ਹੋਵੇ। ਮੀਟਿੰਗ ਵਿਚ 2027 ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਹਲਕੇ ਦੇ ਪਿੰਡ ਪੱਧਰ ’ਤੇ ਪਾਰਟੀ ਦੀ ਮਜ਼ਬੂਤੀ, ਨੌਜਵਾਨਾਂ ਦੀ ਭਾਗੀਦਾਰੀ, ਸੀਨੀਅਰ ਆਗੂਆਂ ਨਾਲ ਤਾਲਮੇਲ, ਲੋਕਾਂ ਨਾਲ ਸਿੱਧਾ ਸੰਪਰਕ ਅਤੇ ਸੰਭਾਵੀ ਚੋਣ ਰਣਨੀਤੀ ਬਾਰੇ ਵੀ ਚਰਚਾ ਹੋਈ। ਸਕੱਤਰ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹਲਕਾ ਖਡੂਰ ਸਾਹਿਬ ਦੀ ਅਸਲ ਸਿਆਸੀ ਅਤੇ ਸਮਾਜਿਕ ਤਸਵੀਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਰੱਖਣਾ ਹੈ, ਤਾਂ ਜੋ 2027 ਦੀਆਂ ਚੋਣਾਂ ਸਬੰਧੀ ਫ਼ੈਸਲੇ ਲੈਂਦੇ ਸਮੇਂ ਹਲਕੇ ਦੀਆਂ ਭਾਵਨਾਵਾਂ ਅਤੇ ਜ਼ਮੀਨੀ ਹਕੀਕਤਾਂ ਨੂੰ ਪੂਰੀ ਅਹਿਮੀਅਤ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੀ ਪਛਾਣ, ਪੰਥਕ ਵਿਰਾਸਤ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਸਮਝਣਾ ਹੀ ਇਸ ਹਲਕੇ ਦੀ ਭਵਿੱਖੀ ਰਾਜਨੀਤਿਕ ਦਿਸ਼ਾ ਬਾਰੇ ਵਿਚਾਰ ਕਰਨ ਦਾ ਮਹੱਤਵਪੂਰਨ ਆਧਾਰ ਹੋਣਾ ਚਾਹੀਦਾ ਹੈ।
ਪਿਛਲੀ ਖ਼ਬਰ ਪਿੰਡ ਕੈਰੋਂਵਾਲ ਵਿਖੇ ਮਹਿਲਾ ਸ਼ਕਤੀ ਦਾ ਵੱਡਾ ਇਕੱਠ, ਸੈਂਕੜੇ ਮਹਿਲਾਵਾਂ ਨੇ ਫੜਿਆ ਭਾਜਪਾ ਦਾ ਪੱਲਾ ਅਗਲੀ ਖ਼ਬਰ ਪੁਲਿਸ ਵਲੋਂ 5 ਪਿਸਤੌਲਾਂ ਅਤੇ ਕਾਰਤੂਸ ਸਮੇਤ ਇਕ ਗੈਂਗਸਟਰ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।