ਪਲਸਰ ਸਵਾਰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਲੁੱਟਿਆ
ਝਬਾਲ, 24 ਅਕਤੂਬਰ (ਸੁਖਦੇਵ ਸਿੰਘ) –ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਡਿਊਟੀ ਕਰਕੇ ਘਰ ਜਾ ਰਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੂੰ ਰਸਤੇ ਵਿਚ ਪਲਸਰ ਮੋਟਰਸਾਈਕਲ ਸਵਾਰ ਦੋ ਹਥਿਆਰਬੰਦ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਲੁੱਟ ਕੇ ਫ਼ਰਾਰ ਹੋ ਗਏ। ਲੁੱਟ ਦੇ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਗੁਰੂ ਕਾ ਖੂਹ ਤਰਨ ਤਾਰਨ ਨੇ ਦੱਸਿਆ ਕਿ ਰੋਜ਼ਾਨਾਂ ਦੀ ਤਰਾਂ ਉਹ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਰਾਤ ਦੀ ਡਿਊਟੀ ਕਰਕੇ ਸਵੇਰੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਵਪਾਸ ਘਰ ਜਾ ਰਿਹਾ ਸੀ।
ਲੁਟੇਰਿਆਂ ਵਲੋਂ ਪਾੜੀ ਗਈ ਜੇਬ ਦਿਖਾਉਂਦਾ ਹੋਇਆ ਸੁਖਵਿੰਦਰ ਸਿੰਘ। ਤਸਵੀਰ–ਸੁਖਦੇਵ ਸਿੰਘ
25-10-2026