25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲਾ ਗ੍ਰਿਫ਼ਤਾਰ

ਹਰੀਕੇ ਪੱਤਣ, 24 ਅਕਤੂਬਰ (ਸੰਜੀਵ ਕੁੰਦਰਾ)— ਥਾਣਾ ਹਰੀਕੇ ਦੀ ਪੁਲਿਸ ਨੇ ਕਿਸਾਨਾਂ ਦੀਆਂ ਬੰਬੀਆਂ ’ਤੇ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.

ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਪ੍ਰਭਜੀਤ ਸਿੰਘ 25-10-2026
ਹਰੀਕੇ ਪੱਤਣ, 24 ਅਕਤੂਬਰ (ਸੰਜੀਵ ਕੁੰਦਰਾ)— ਥਾਣਾ ਹਰੀਕੇ ਦੀ ਪੁਲਿਸ ਨੇ ਕਿਸਾਨਾਂ ਦੀਆਂ ਬੰਬੀਆਂ ’ਤੇ ਲੱਗੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗਿ੍ਰਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ.ਪ੍ਰਭਜੀਤ ਸਿੰਘ ਨੇ ਦੱਸਿਆ ਕਿ ਥਾਣਾ ਹਰੀਕੇ ਵਿਖੇ ਪਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੂਹ ਹਵਾਲੀਆ ਨੇ ਸ਼ਿਕਾਇਤ ਦਰਜ ਕਰਵਆਈ ਕਿ ਉਹ ਰੋਜਾਨਾਂ ਦੀ ਤਰ੍ਹਾਂ ਆਪਣੇ ਖੇਤ ਪਿੰਡ ਬੂਹ ਹਵੇਲੀਆ ਗਿਆ ਤਾਂ ਦੇਖਿਆ ਕਿ ਮੇਰੀ ਮੋਟਰ ਤੇ ਲੱਗੀ ਤਾਰ ਕੇਬਲ ਜਿਸਦੀ ਲੰਬਾਈ 50/50 ਫੁੱਟ ਦੇ ਦੋ ਟੋਟੇ ਕੁੱਲ ਕ੍ਰੀਬ 100 ਫੁੱਟ ਤਾਰ ਕੇਬਲ ਕੋਈ ਅਣਪਛਾਤਾਵਿਅਕਤੀ ਕੱਟ ਕੇ ਲੈ ਗਿਆ ਸੀ ਅਤੇ ਜੋ ਬਾਅਦ ਵਿਚ ਪਤਾ ਲੱਗਾ ਕਿ ਉਹ ਮੇਰੀ ਮੋਟਰ ਦੀ ਨਾਲ ਵਾਲੀ ਜਗਬੀਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਿਰਤੋਵਾਲ ਖੁਰਦ ਦੀ ਮੋਟਰ ਤੋਂ ਵੀ ਤਾਰ ਕੇਬਲ ਦੇ 2 ਟੋਟੇ ਜਿਨ੍ਹਾਂ ਦੀ ਲੰਬਾਈ 15/15 ਫੁੱਟ ਕੁੱਲ 30 ਫੁੱਟ ਤਾਰ ਕੱਟ ਕੇ ਚੋਰੀ ਕਰਕੇ ਲੈ ਗਿਆ ਹੈ। ਚੋਰ ਦੀ ਉਹ ਆਪਣੇ ਤੌਰ ’ਤੇ ਭਾਲ ਕਰਦੇ ਰਹੇ ਅਤੇ ਹੁਣ ਪਤਾ ਲੱਗਾ ਹੈ ਅਤੇ ਪੱਕਾ ਯਕੀਨ ਹੋ ਗਿਆ ਹੈ ਕਿ ਇਹ ਚੋਰੀ ਮੰਗਲ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਕਿਰਤੋਵਾਲ ਖੁਰਦ ਥਾਣਾ ਹਰੀਕੇ ਨੇ ਕੀਤੀ ਹੈ। ਐੱਸ.ਐੱਚ.ਓ. ਪ੍ਰਭਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗਿ੍ਫ਼ਤਾਰ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਬਟਾਲਾ ਦੇ ਕੋਲ ਬੁਲਟ ਮੋਟਰਸਾਈਕਲ ’ਤੇ ਸਵਾਰ ਦੇਖੇ ਗਏ ਕਾਤਲ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਕਾਂਗਰਸ ਨੇ ਹਮੇਸ਼ਾ ਸਿੱਖਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ - ਰਮਨਦੀਪ ਸਿੰਘ ਭਰੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।