16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਜੂਆ ਖੇਡਦੇ ਪੰਜ ਜਣੇ ਕੀਤੇ ਕਾਬੂ, 96500 ਦੀ ਨਕਦੀ ਬਰਾਮਦ

ਪੱਟੀ, 15 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਛਾਪਾਮਾਰੀ ਦੌਰਾਨ ਜੂਆ ਖੇਡਦੇ ਪੰਜ ਜਣੇ ਕਾਬੂ ਕੀਤੇ ਹਨ। ਜਿਨ੍ਹਾਂ ਕੋਲੋਂ ਤਾਸ਼ ਦੇ ਪੱਤੇ ਅਤੇ ਨਗਦੀ ਬਰਾਮਦ ਹੋਈ।

ਅਜੀਤ ਡੈਸਕ 16-10-2026
ਪੱਟੀ, 15 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਛਾਪਾਮਾਰੀ ਦੌਰਾਨ ਜੂਆ ਖੇਡਦੇ ਪੰਜ ਜਣੇ ਕਾਬੂ ਕੀਤੇ ਹਨ। ਜਿਨ੍ਹਾਂ ਕੋਲੋਂ ਤਾਸ਼ ਦੇ ਪੱਤੇ ਅਤੇ ਨਗਦੀ ਬਰਾਮਦ ਹੋਈ। ਇਸ ਸੰਬੰਧੀ ਥਾਣਾ ਮੁਖੀ ਐਸ.ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਸਰੂਪ ਸਿੰਘ ਪੁਲਿਸ ਪਾਰਟੀ ਸਮੇਤ ਭੈੜੇ ਪੁਰਸ਼ਾਂ ਦੀ ਤਲਾਸ਼ ਵਿਚ ਗਸ਼ਤ ਦੌਰਾਨ ਗਾਂਧੀ ਸੱਥ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧਰਮਵੀਰ ਉਰਫ ਸੋਨੂੰ ਪੱਟੀ, ਆਪਣੇ ਘਰ ਵਿਚ ਸਮੇਤ ਸੋਨੂੰ ਕੁਮਾਰ ਵਾਸੀ ਵਾਰਡ 10 ਪੱਟੀ, ਸੰਦੀਪ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਚਾਟੀਵਿੰਡ ਅੰਮ੍ਰਿਤਸਰ, ਧਰਮਵੀਰ ਵਾਸੀ ਵਾਰਡ 10 ਪੱਟੀ, ਜਗਤਾਰ ਸਿੰਘ ਵਾਸੀ ਚੂਸਲੇਵੜ ਨਾਲ ਪੈਸੇ ਲਗਾ ਕੇ ਸ਼ਰੇਆਮ ਜੂਆ ਖੇਡ ਰਹੇ ਸਨ। ਜੇਕਰ ਹੁਣੇ ਹੀ ਛਾਪਾਮਾਰੀ ਕੀਤੀ ਜਾਵੇ ਤਾਂ ਸਾਰੇ ਵਿਅਕਤੀ ਜੂਆ ਖੇਡਦੇ ਕਾਬੂ ਆ ਸਕਦੇ ਹਨ, ਜਿਸ ’ਤੇ ਪੁਲਿਸ ਨੇ ਇਤਲਾਹ ਨੂੰ ਠੋਸ ਮੰਨਦੇ ਹੋਏ ਮੁਕੱਦਮਾ ਦਰਜ ਕੀਤਾ ਬਾਅਦ ਵਿਚ ਛਾਪਾ ਮਾਰਨ ਮੌਕੇ ’ਤੇ 52 ਪੱਤੇ ਤਾਸ਼ ਅਤੇ 96500 ਨਕਦੀ ਵੀ ਬਰਾਮਦ ਕੀਤੀ ਗਈ ਹੈ।
ਪਿਛਲੀ ਖ਼ਬਰ ਖਡੂਰ ਸਾਹਿਬ ਤੋਂ 150 ਤੋਂ ਵੱਧ ਪਰਿਵਾਰ ਵਿਧਾਇਕ ਲਾਲਪੁਰਾ ਦੀ ਅਗਵਾਈ ਵਿਚ ‘ਆਪ’ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਪੱਟੀ ਸਿਟੀ ਪੁਲਿਸ ਨੇ ਹੈਰੋਇਨ ਲੱਗੀਆਂ ਪੰਨੀਆਂ ਅਤੇ ਲਾਇਟਰ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।