ਪੱਟੀ ਸਿਟੀ ਪੁਲਿਸ ਨੇ ਹੈਰੋਇਨ ਲੱਗੀਆਂ ਪੰਨੀਆਂ ਅਤੇ ਲਾਇਟਰ ਸਮੇਤ 3 ਵਿਅਕਤੀਆਂ ਨੂੰ ਕੀਤਾ ਕਾਬੂ
ਪੱਟੀ, 15 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਿਟੀ ਪੱਟੀ ਨੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਦੌਰਾਨੇ ਗਸ਼ਤ ਸ਼ੱਕ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਤਲਾਸ਼ ਦੌਰਾਨ ਹੈਰੋਇਨ ਲੱਗੀਆ ਪੰਨੀਆਂ ਬਰਾਮਦ ਕੀਤੀਆਂ ਹਨ।
ਪੱਟੀ, 15 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਿਟੀ ਪੱਟੀ ਨੇ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਦੌਰਾਨੇ ਗਸ਼ਤ ਸ਼ੱਕ ਦੇ ਅਧਾਰ ’ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੀ ਤਲਾਸ਼ ਦੌਰਾਨ ਹੈਰੋਇਨ ਲੱਗੀਆ ਪੰਨੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਪੱਟੀ ਦੇ ਮੁੱਖੀ ਐਸ.ਆਈ. ਵਿਪਨ ਕੁਮਾਰ ਨੇ ਦੱਸਿਆ ਕਿ ਜਾਂਚ ਅਧਿਕਾਰੀ ਐਸ.ਆਈ. ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਨੇੜ੍ਹੇ ਪੁੱਜੇ ਤਾਂ ਸ਼ੱਕ ਦੇ ਅਧਾਰ ’ਤੇ ਤਿੰਨ ਜਾਣਿਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੀ ਸ਼ਨਾਖਤ ਰਜਿੰਦਰ ਸਿੰਘ ਵਿੱਕੀ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ 19 ਭਗਤ ਨਾਮਦੇਵ ਕਲੌਨੀ ਪੱਟੀ, ਚਰਨਜੀਤ ਸਿੰਘ ਉਰਫ ਰਾਜੂ ਪੁੱਤਰ ਹਰਵਿੰਦਰ ਸਿੰਘ ਵਾਸੀ ਪੱਤੀ ਖਾਸੇ ਕੀ ਸਰਹਾਲੀ ਕਲਾਂ, ਜੋਬਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਠੱਠੀਆਂ ਮਹੰਤਾਂ ਥਾਣਾ ਸਰਹਾਲੀ ਵਜੋਂ ਹੋਈ ਹੈ। ਤਲਾਸ਼ੀ ਲੈਣ ’ਤੇ ਇਨ੍ਹਾਂ ਪਾਸੋਂ ਦੋ ਸਿਲਵਰ ਪੇਪਰ ਹੈਰੋਇਨ ਲੱਗੀ ਸਮੇਤ ਦੋ ਲਾਈਟਰ ਸਮੇਤ 10 ਰੁਪਏ ਦੇ ਨੋਟਾਂ ਦੀਆਂ ਬਣੀਆਂ ਦੋ ਪਾਈਪਾਂ ਬਰਾਮਦ ਹੋਈਆਂ ਹਨ, ਜਿਸ ਸੰਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ।