14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅਕਾਲੀ ਆਗੂ ਸੰਦੀਪ ਸਿੰਘ ਸਮੇਤ ਵੱਖ-ਵੱਖ ਮੁਹਤਬਰਾਂ ਵਲੋਂ ਫ਼ਕੀਰ ਸਿੰਘ ਪੰਨੂ ਨਾਲ ਅਫ਼ਸੋਸ ਪ੍ਰਗਟ

ਮੀਆਂਵਿੰਡ, 13 ਅਕਤੂਬਰ (ਗੁਰਪ੍ਰਤਾਪ ਸਿੰਘ)-ਸਵ. ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਹੋਈ ਅਚਨਚੇਤ ਮੌਤ ਦਾ ਅਫਸੋਸ ਪ੍ਰਗਟ ਕਰਨ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਸਮੇਤ ਵੱਖ ਵੱਖ ਅਹੁਦੇਦਾਰਾਂ ਵਲੋਂ ਜਥੇਦਾਰ ਭਲਾਈਪੁਰ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਅੰਗਦ ਸਿੰਘ ਪੰਨੂ, ਅਤੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿਚ ਅਨੋਖ ਸਿੰਘ ਕੈਨੇਡਾ, ਜਨਰਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ, ਸਾਬਕਾ ਸਰਪੰਚ ਕੁਲਵੰਤ ਸਿੰਘ ਭਲਾਈਪੁਰ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

ਅਜੀਤ ਡੈਸਕ 14-10-2026
ਮੀਆਂਵਿੰਡ, 13 ਅਕਤੂਬਰ (ਗੁਰਪ੍ਰਤਾਪ ਸਿੰਘ)-ਸਵ. ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਦੀ ਹੋਈ ਅਚਨਚੇਤ ਮੌਤ ਦਾ ਅਫਸੋਸ ਪ੍ਰਗਟ ਕਰਨ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਸਮੇਤ ਵੱਖ ਵੱਖ ਅਹੁਦੇਦਾਰਾਂ ਵਲੋਂ ਜਥੇਦਾਰ ਭਲਾਈਪੁਰ ਦੇ ਪੁੱਤਰ ਫ਼ਕੀਰ ਸਿੰਘ ਸੋਨਾ, ਅੰਗਦ ਸਿੰਘ ਪੰਨੂ, ਅਤੇ ਪਰਿਵਾਰਕ ਮੈਂਬਰਾਂ, ਜਿਨ੍ਹਾਂ ਵਿਚ ਅਨੋਖ ਸਿੰਘ ਕੈਨੇਡਾ, ਜਨਰਲ ਕੌਂਸਲ ਮੈਂਬਰ ਕਸ਼ਮੀਰ ਸਿੰਘ ਗਗੜੇਵਾਲ, ਸਾਬਕਾ ਸਰਪੰਚ ਕੁਲਵੰਤ ਸਿੰਘ ਭਲਾਈਪੁਰ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਪਹੁੰਚੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਜਥੇਦਾਰ ਭਲਾਈਪੁਰ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਹੀ ਪਾਰਟੀ ਅਤੇ ਪਿੰਡ ਵਾਸੀਆਂ ਲਈ ਵੀ ਬਹੁਤ ਵੱਡਾ ਘਾਟਾ ਹੈ, ਜੋ ਕਦੇ ਵੀ ਪੂਰਾ ਨਹੀਂ ਹੋਵੇਗਾ। ਇਸ ਮੌਕੇ ਸਰਕਲ ਪ੍ਰਧਾਨ ਸੁਖਵੰਤ ਸਿੰਘ ਮੱਲ੍ਹਾ, ਜਨਰਲ ਕੌਂਸਲ ਮੈਂਬਰ ਸਰਪੰਚ ਸਰਵਣ ਤਖਤੂਚੱਕ, ਸੁਖਪ੍ਰੀਤ ਸਿੰਘ ਪੰਨੂੰ ਬਹਾਦਰਪੁਰ, ਸਰਕਲ ਪ੍ਰਧਾਨ ਸਤਪਾਲ ਸਿੰਘ ਨੱਥੋਕੇ, ਸੁਖਵਿੰਦਰ ਸਿੰਘ ਚਾਹਲ, ਹਰਮਿੰਦਰ ਸਿੰਘ ਚਾਹਲ, ਅਰਵਿੰਦਰ ਸਿੰਘ, ਜਸਪਾਲ ਸਿੰਘ, ਕਸ਼ਮੀਰ ਸਿੰਘ ਗਿੱਲ ਭੈਣੀ, ਹਰਦੀਪ ਸਿੰਘ, ਜੋਗਾ ਸਿੰਘ, ਗੁਰਮੀਤ ਕੌਰ ਬੱਲ ਰਈਆ, ਕੁਲਵਿੰਦਰ ਕੌਰ ਮੱਧ, ਕਸ਼ਮੀਰ ਸਿੰਘ ਨੰਬਰਦਾਰ ਜਲਾਲਾਬਾਦ, ਨਰਿੰਦਰ ਸਿੰਘ ਸ਼ਾਹ ਖਡੂਰ ਸਾਹਿਬ, ਗੁਰਮੀਤ ਕੌਰ ਗਗੜੇਵਾਲ, ਚਰਨਜੀਤ ਕੌਰ ਬਲਾਕ ਸੰਮਤੀ ਮੈਂਬਰ, ਅਵਤਾਰ ਸਿੰਘ ਭਲਾਈਪੁਰ, ਵਜੀਰ ਸਿੰਘ ਭਲਾਈਪੁਰ, ਐਸ.ਸੀ. ਸੈੱਲ ਦੇ ਪ੍ਰਧਾਨ ਹੀਰਾ ਸਿੰਘ ਗਗੜੇਵਾਲ, ਜਗਤਾਰ ਸਿੰਘ ਬਹਾਦਰਪੁਰ, ਬਲਦੇਵ ਸਿੰਘ ਸਰਪੰਚ ਅਲੋਵਾਲ, ਕਾਬਲ ਸਿੰਘ ਜਲਾਲਾਬਾਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2027 ’ਚ ਪਰਗਟ ਸਿੰਘ ਦੀ ਅਗਵਾਈ ਵਿਚ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ - ਮੇਜਰ ਮੰਮਣਕੇ ਅਗਲੀ ਖ਼ਬਰ ਸਰਹਾਲੀ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਅਸਫ਼ਲ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।