ਸੜਕ ਦੁਰਘਟਨਾ ਵਿਚ ਖੇਮਕਰਨ ਦੇ ਇਕ ਲੜਕੇ ਦੀ ਮੌਤ - ਦੂਸਰਾ ਗੰਭੀਰ ਜ਼ਖ਼ਮੀ
ਖੇਮਕਰਨ, 13 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)–ਅੰਮ੍ਰਿਤਸਰ -ਖੇਮਕਰਨ ਮੁੱਖ ਸੜਕ ਤੇ ਭਿੱਖੀਵਿੰਡ ਨਜ਼ਦੀਕ ਟਰਾਲੇ ਤੇ ਮਹਿੰਦਰਾ ਗੱਡੀ ਦੀ ਹੋਈ ਭਿਆਨਕ ਦੁਰਘਟਨਾ ’ਚ ਖੇਮਕਰਨ ਵਾਸੀ ਇਕ ਨੌਜਵਾਨ ਲੜਕੇ ਦੀ ਮੌਕੇ ’ਤੇ ਮੌਤ ਹੋ ਗਈ ਹੈ ਜਦਕਿ ਉਸਦਾ ਦੂਸਰਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਜੀਤ ਡੈਸਕ
14-10-2026