08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭੇਦਭਰੀ ਹਾਲਤ ਵਿਚ ਵਿਅਕਤੀ ਦੀ ਮੌਤ

ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਭੇਦਭਰੀ ਹਾਲਤ ਵਿਚ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਧਾਰਾ 194 ਬੀ. ਐੱਨ.

ਅਜੀਤ ਡੈਸਕ 08-10-2026
ਤਰਨ ਤਾਰਨ, 7 ਅਕਤੂਬਰ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਭੇਦਭਰੀ ਹਾਲਤ ਵਿਚ ਵਿਅਕਤੀ ਦੀ ਮੌਤ ਹੋਣ ਦੇ ਮਾਮਲੇ ਵਿਚ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਧਾਰਾ 194 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ਵਿਖੇ ਲਖਬੀਰ ਕੌਰ ਪਤਨੀ ਲੇਟ ਸਤਨਾਮ ਸਿੰਘ ਵਾਸੀ ਰਸੂਲਪੁਰ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਪਤੀ ਸਤਨਾਮ ਸਿੰਘ ਤਰਨ ਾਤਰਨ ਸ਼ਹਿਰ ਵਿਚ ਈ-ਰਿਕਸ਼ਾ ਚਲਾਉਂਦਾ ਸੀ। ਕੁਝ ਦਿਨ ਪਹਿਲਾਂ ਉਸ ਦਾ ਈ-ਰਿਕਸ਼ਾ ਖ਼ਰਾਬ ਹੋ ਗਿਆ ਜਿਸ ਨੂੰ ਬ ਣਾਉਣ ਲਈ ਉਸ ਦਾ ਪਤੀ 4 ਅਕਤੂਬਰ ਨੂੰ ਘਰੋਂ ਚਲਾ ਗਿਆ ਅਤੇ ਦੇਰ ਰਾਤ ਤੱਕ ਵਾਪਿਸ ਨਹੀਂ ਆਇਆ। ਜਿਸ ਦੀ ਕਾਫੀ ਭਾਲ ਕੀਤੀ ਗਈ ਲੇਕਿਨ ਉਸਦਾ ਕੋਈ ਪਤਾ ਨਹੀਂ ਚੱਲਿਆ। 6 ਅਕਤੂਬਰ ਨੂੰ ਥਾਣਾ ਸਦਰ ਤਰਨ ਤਾਰਨ ਤੋਂ ਉਨ੍ਹਾਂ ਇਕ ਸੂਚਨਾ ਮਿਲੀ ਜਿਸ ਵਿਚ ਪੁਲਿਸ ਵਲੋਂ ਇਕ ਲਵਾਰਸ ਹਾਲਤ ਵਿਚ ਲਾਸ਼ ਮਿਲੀ ਸੀ। ਉਹ ਆਪਣੇ ਰਿਸ਼ਤੇਦਾਰਾਂ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਲਾਸ਼ ਦੀ ਸ਼ਨਾਖਤ ਕਰਨ ਲਈ ਸਿਵਲ ਹਸਪਤਾਲ ਤਰਨਤਾਰਨ ਦੇ ਮੁਰਦਾਘਰ ਵਿਚ ਪੁੱਜੀ ਤਾਂ ਦੇਖਿਆ ਕਿ ਉਹ ਲਾਸ਼ ਉਸਦੇ ਪਤੀ ਸਤਨਾਮ ਸਿੰਘ ਦੀ ਹੀ ਸੀ। ਉਸਦੇ ਪਤੀ ਦੇ ਸਰੀਰ ਉਪਰ ਕਾਫੀ ਨੀਲ ਪਏ ਹੋਏ ਸਨ ਪਰ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਲਖਬੀਰ ਕੌਰ ਨੇ ਦੱਸਿਆ ਕਿ ਸਾਨੂੰ ਕਿਸੇ ਉਪਰ ਕੋਈ ਸ਼ੱਕ ਨਹੀਂ ਹੈ ਅਤੇ ਨਾ ਹੀ ਉਹ ਕਿਸੇ ਖਿਲਾਫ਼ ਕੋਈ ਕਾਰਵਾਈ ਕਰਵਾਉਣਾ ਚਾਹੁੰਦੀ ਹੈ। ਅਗਰ ਪੋਸਟਮਾਰਟਮ ਵਿਚ ਕੋਈ ਸ਼ੱਕ ਸਾਹਮਣੇ ਆਉਂਦਾ ਹੈ ਤਾਂ ਉਸ ਤੋਂ ਬਾਅਦ ਜੋ ਕਾਰਵਾਈ ਹੋਵੇਗੀ ਉਹ ਜਰੂਰ ਕਰਵਾਵੇਗੀ। ਥਾਣਾ ਸਰਹਾਲੀ ਦੀ ਪੁਲਿਸ ਨੇ ਮਿ੍ਰਤਕ ਸਤਨਾਮ ਸਿੰਘ ਦੀ ਪਤਨੀ ਲਖਬੀਰ ਕੌਰ ਦੇ ਬਿਆਨਾਂ ’ਤੇ ਜੇਰੇ ਧਾਰਾ 194 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਵਿਧਾਇਕ ਰਜਨੀਸ਼ ਦਹੀਯਾ ਨੇ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਦੋ ਸਾਲ ਦਾ ਗੈਪ ਨਹੀਂ ਬਣਿਆ ਰੁਕਾਵਟ, ਗੈਵੀ ਕਲੇਰ ਨੇ ਅਮਨਪ੍ਰੀਤ ਦਾ ਲਗਵਾਇਆ ਨਿਊਜ਼ੀਲੈਂਡ ਦਾ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।