07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਚੇਅ. ਲਾਖਣਾ ਨੇ ਮੰਡੀ ਵਿਚ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅਮਰਕੋਟ, 5 ਅਕਤੂਬਰ (ਭੱਟੀ)-ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਦੀਆਂ ਮੰਡੀਆਂ ’ਚ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਤੇ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਨੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਸਰਕਾਰੀ ਖ੍ਰੀਦ ਸੁਰੂ ਕਰਵਾਈ ਤੇ ਖ਼ਰੀਦ ਪ੍ਰਬੰਧਾਂ ਦਾ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਦਾਣਾ-ਦਾਣਾ ਖ੍ਰੀਦਿਆ ਜਾਵੇਗਾ।

ਅਜੀਤ ਡੈਸਕ 06-10-2026
ਅਮਰਕੋਟ, 5 ਅਕਤੂਬਰ (ਭੱਟੀ)-ਮਾਰਕੀਟ ਕਮੇਟੀ ਖੇਮਕਰਨ ਅਧੀਨ ਆਉਦੀਆਂ ਮੰਡੀਆਂ ’ਚ ਪੰਜਾਬ ਰਾਜ ਗੋਦਾਮ ਨਿਗਮ ਦੇ ਚੇਅਰਮੈਨ ਗੁਰਦੇਵ ਸਿੰਘ ਲਾਖਣਾ ਤੇ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਭਗਵੰਤ ਸਿੰਘ ਕੰਬੋਕੇ ਨੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਸਰਕਾਰੀ ਖ੍ਰੀਦ ਸੁਰੂ ਕਰਵਾਈ ਤੇ ਖ਼ਰੀਦ ਪ੍ਰਬੰਧਾਂ ਦਾ ਜਾਇਜਾ ਲਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਦਾ ਦਾਣਾ-ਦਾਣਾ ਖ੍ਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰਦਾਨਾ ਲਿਫਟਿੰਗ ਸਾਰੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਕੁਲਬੀਰ ਸਿੰਘ ਕਸੇਲ ਨੇ ਖ਼ਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਪ੍ਰਸੰਨ ਸਿੰਘ ਭੋਲਾ ਪ੍ਰਧਾਨ ਮੰਡੀ ਅਮਰਕੋਟ, ਗੁਰਬਾਜ਼ ਸਿੰਘ ਪ੍ਰਧਾਨ ਰਾਜੋਕੇ, ਮੰਡੀ ਸੁਪਰਵਾਈਜ਼ਰ ਪ੍ਰਭਜੀਤ ਸਿੰਘ ਭੁੱਲਰ, ਗੁਰਦਾਸ ਸਿੰਘ ਢੋਲਣ, ਹਰਪਾਲ ਸਿੰਘ ਆੜ੍ਹਤੀ, ਚੇਅਰਮੈਨ ਅੰਗਰੇਜ ਸਿੰਘ, ਗੁਰਜੰਟ ਸਿੰਘ ਆੜ੍ਹਤੀ, ਸਤਨਾਮ ਸਿੰਘ ਖਾਲਸਾ ਆੜ੍ਹਤੀ, ਸੁਖਵਿੰਦਰ ਸਿੰਘ ਬੱਬੂ ਆੜ੍ਹਤੀ, ਸਵਰਨ ਸਿੰਘ ਲਾਖਣਾ, ਧਰਮਿੰਦਰ ਸਿੰਘ ਰਾਜੋਕੇ ਆੜ੍ਹਤੀ ਤੇ ਵੱਖ-ਵੱਖ ਖ੍ਰੀਦ ਏਜੰਸੀਆਂ ਦੇ ਇੰਸਪੈਕਟਰ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਮਾਪਤ ਅਗਲੀ ਖ਼ਬਰ ਜੰਗਲੀ ਜੀਵਾਂ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।