ਪ੍ਰਾਇਮਰੀ ਪਦਉਨਤੀ ਤਰੱਕੀ ਹੈ ਜਾਂ ਸੇਵਾਵਾਂ ਬਦਲੇ ਸਜ਼ਾ-ਮਾਸਟਰ ਕੇਡਰ ਯੂਨੀਅਨ ਆਗੂ
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਧਿਆਪਕ ਆਗੂਆਂ ਨੇ ਮਾਸਟਰ ਕੇਡਰ ਵਿਚ ਹੋ ਰਹੀਆਂ ਤਰੱਕੀਆਂ ਸੰਬੰਧੀ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਪੰਜਾਬ ਸਰਕਾਰ ਪ੍ਰਤੀ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ। ਆਗੂਆਂ ਨੇ ਕਿਹਾ ਕਿ ਤਰੱਕੀ ਕਿਸੇ ਵੀ ਅਧਿਆਪਕ ਲਈ ਖੁਸ਼ੀ ਅਤੇ ਮਾਣ ਦਾ ਮੌਕਾ ਹੁੰਦੀ ਹੈ, ਪਰ ਇਸ ਵਾਰ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿਚ ਹੋਈਆਂ ਤਰੱਕੀਆਂ ਕਈ ਅਧਿਆਪਕਾਂ ਲਈ ਖੁਸ਼ੀ ਦੀ ਬਜਾਇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ।
ਤਰਨ ਤਾਰਨ, 30 ਸਤੰਬਰ (ਪਰਮਜੀਤ ਜੋਸ਼ੀ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਅਧਿਆਪਕ ਆਗੂਆਂ ਨੇ ਮਾਸਟਰ ਕੇਡਰ ਵਿਚ ਹੋ ਰਹੀਆਂ ਤਰੱਕੀਆਂ ਸੰਬੰਧੀ ਸਿੱਖਿਆ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਪੰਜਾਬ ਸਰਕਾਰ ਪ੍ਰਤੀ ਡੂੰਘੀ ਨਾਰਾਜ਼ਗੀ ਪ੍ਰਗਟ ਕੀਤੀ। ਆਗੂਆਂ ਨੇ ਕਿਹਾ ਕਿ ਤਰੱਕੀ ਕਿਸੇ ਵੀ ਅਧਿਆਪਕ ਲਈ ਖੁਸ਼ੀ ਅਤੇ ਮਾਣ ਦਾ ਮੌਕਾ ਹੁੰਦੀ ਹੈ, ਪਰ ਇਸ ਵਾਰ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿਚ ਹੋਈਆਂ ਤਰੱਕੀਆਂ ਕਈ ਅਧਿਆਪਕਾਂ ਲਈ ਖੁਸ਼ੀ ਦੀ ਬਜਾਇ ਮਾਨਸਿਕ ਪ੍ਰੇਸ਼ਾਨੀ ਦਾ ਕਾਰਨ ਬਣ ਗਈਆਂ ਹਨ। ਇੰਝ ਜਾਪਦਾ ਹੈ ਕਿ ਇਹ ਪਦਉਨਤੀ ਤਰੱਕੀ ਨਹੀਂ, ਸਗੋਂ ਸਾਲਾਂ ਦੀਆਂ ਸੇਵਾਵਾਂ ਬਦਲੇ ਸਜ਼ਾ ਬਣ ਕੇ ਰਹਿ ਗਈ ਹੈ। ਆਗੂਆਂ ਨੇ ਦੱਸਿਆ ਕਿ ਸਭ ਤੋਂ ਨਿੰਦਣਯੋਗ ਗੱਲ ਇਹ ਹੈ ਕਿ ਸਕੂਲ ਵਿਚ ਵੀਲ੍ਹ ਚੇਅਰ ਦੀ ਮਦਦ ਨਾਲ ਆਉਣ-ਜਾਣ ਵਾਲੇ ਇਕ ਅਧਿਆਪਕ ਸਾਥੀ ਨੂੰ ਅੰਗਰੇਜ਼ੀ ਮਾਸਟਰ ਦੀ ਤਰੱਕੀ ਦੌਰਾਨ ਮਾਨਸਾ ਤੋਂ ਤਰਨ ਤਾਰਨ ਭੇਜ ਦਿੱਤਾ ਗਿਆ। ਵਿਭਾਗ ਨੂੰ ਅਜਿਹੇ ਫ਼ੈਸਲੇ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਕਈ ਅਧਿਆਪਕਾਂ ਦੀ ਸੀਨੀਆਰਤਾ ਨੂੰ ਅਣਦੇਖਾ ਕੀਤਾ ਗਿਆ, ਕਈਆਂ ਨੂੰ ਉਨ੍ਹਾਂ ਦੀ ਪਸੰਦ ਦੇ ਜਾਂ ਨੇੜ੍ਹਲੇ ਸਟੇਸ਼ਨ ਨਾ ਦੇ ਕੇ ਦੂਰ-ਦੁਰਾਡੇ ਦੇ ਸਟੇਸ਼ਨ ਅਲਾਟ ਕਰ ਦਿੱਤੇ ਗਏ। ਸਟੇਸ਼ਨ ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਨਾ ਹੋਣ ਕਾਰਨ ਅਧਿਆਪਕ ਵਰਗ ਵਿੱਚ ਵੱਡੇ ਪੱਧਰ ’ਤੇ ਨਿਰਾਸ਼ਾ ਪਾਈ ਜਾ ਰਹੀ ਹੈ। ਤਰੱਕੀ ਪ੍ਰਾਪਤ ਕਰਨ ਵਾਲਾ ਅਧਿਆਪਕ ਖੁਸ਼ ਹੋਣ ਦੀ ਬਜਾਇ ਆਪਣੇ ਸਟੇਸ਼ਨ ਅਤੇ ਸੀਨੀਆਰਤਾ ਸੰਬੰਧੀ ਫ਼ੈਸਲਿਆਂ ਕਾਰਨ ਮਾਨਸਿਕ ਤਣਾਅ ਵਿਚ ਹੈ। ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ ਅਤੇ ਸਰਕਾਰ ਦੀ ਨੀਤੀ ’ਤੇ ਵੀ ਸਵਾਲੀਆ ਨਿਸ਼ਾਨ ਲਗਾਇਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਸਪੱਸ਼ਟ ਅਤੇ ਪਾਰਦਰਸ਼ੀ ਸੀਨੀਆਰਤਾ ਸੂਚੀਆਂ ਜਾਰੀ ਕਰੇ ਅਤੇ ਨਿਯਮਾਂ ਅਨੁਸਾਰ ਸਟੇਸ਼ਨ ਚੋਣ ਦਾ ਮੌਕਾ ਦੇ ਕੇ ਅਧਿਆਪਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਤਰੱਕੀਆਂ ਕਰੇ। ਜਿੱਥੇ ਵੀ ਸੀਨੀਆਰਤਾ ਜਾਂ ਸਟੇਸ਼ਨ ਅਲਾਟਮੈਂਟ ਵਿਚ ਗਲਤੀਆਂ ਹੋਈਆਂ ਹਨ ਅਤੇ ਵਿਸ਼ੇਸ਼ ਹਾਲਾਤ ਵਾਲੇ ਅਧਿਆਪਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਉਨ੍ਹਾਂ ਦੀ ਤੁਰੰਤ ਸਮੀਖਿਆ ਕਰਕੇ ਅਧਿਆਪਕਾਂ ਅੰਦਰ ਪਾਈ ਜਾ ਰਹੀ ਅਨਿਸ਼ਚਿਤਤਾ ਅਤੇ ਨਿਰਾਸ਼ਾ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ, ਦਲਜੀਤ ਸਿੰਘ ਸੱਭਰਵਾਲ, ਧਰਮਿੰਦਰ ਸਿੰਘ, ਰਾਜਪਾਲ ਸਿੰਘ ਪ੍ਰੈੱਸ ਸਕੱਤਰ, ਪਰਮਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਮਨਜਿੰਦਰ ਸਿੰਘ ਜੌਹਲ, ਹਰਮਨਪ੍ਰੀਤ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ,ਰਸ਼ਪਾਲ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ, ਮਾਸਟਰ ਕੈਡਰ ਯੂਨੀਅਨ ਵਲੋਂ ਬਲਜਿੰਦਰ ਸਿੰਘ ਧਾਲੀਵਾਲ, ਗੁਰਮੀਤ ਸਿੰਘ ਭੁੱਲਰ ਸੂਬਾ ਜਨਰਲ ਸਕੱਤਰ, ਦਲਜੀਤ ਸਿੰਘ ਸੱਭਰਵਾਲ, ਧਰਮਿੰਦਰ ਸਿੰਘ ਰਾਜਪਾਲ ਸਿੰਘ ਪ੍ਰੈੱਸ ਸਕੱਤਰ, ਪਰਮਿੰਦਰ ਸਿੰਘ ਸੂਬਾ ਕਮੇਟੀ ਮੈਂਬਰ, ਮਨਜਿੰਦਰ ਸਿੰਘ ਜੌਹਲ, ਹਰਮਨਪ੍ਰੀਤ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ, ਰਸ਼ਪਾਲ ਸਿੰਘ, ਜਗਤਾਰ ਸਿੰਘ, ਜਸਬੀਰ ਸਿੰਘ ਹਾਜ਼ਰ ਹੋਏ।