26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਲੁਟੇਰਿਆਂ ਨੇ ਚੌਕੀਦਾਰ ਨੂੰ ਬੰਨ੍ਹ ਕੇ ਗੈਸ ਏਜੰਸੀ ਦੇ ਗੋਦਾਮ ’ਚੋਂ 15 ਸਿਲੰਡਰ, ਗੱਡੀ ਅਤੇ ਹੋਰ ਸਾਮਾਨ ਲੁੱਟਿਆ

ਪਿਸਤੌਲ ਅਤੇ ਹੋਰਨਾਂ ਹਥਿਆਰਾਂ ਦੇ ਨੋਕ ’ਤੇ ਦਿੱਤਾ ਲੁੱਟ ਨੂੰ ਅੰਜਾਮ ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਸ਼ੁੱਕਰਵਾਰ ਦੀ ਤੜਕਸਾਰ ਬੁੱਘਾ ਰੋਡ ਤਰਨ ਤਾਰਨ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਗੌਦਾਮ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਆਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ। ਪੰਜ ਦੇ ਕਰੀਬ ਆਏ ਲੁਟੇਰਿਆਂ ਨੇ ਗੈਸ ਏਜੰਸੀ ਦੇ ਗੌਦਾਮ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਗੌਦਾਮ ਦੇ ਅੰਦਰ ਖੜ੍ਹੀ ਇਕ ਗੱਡੀ, 15 ਸਿਲੰਡਰ, ਇਨਵਰਟਰ ਬੈਟਰਾ ਅਤੇ ਦੋ ਹੋਰ ਖੜੀਆਂ ਗੱਡੀਆਂ ਦੀਆਂ ਬੈਟਰੀਆਂ ਨੂੰ ਲੁੱਟ ਕੇ ਫ਼ਰਾਰ ਹੋ ਗਏ।

ਅਜੀਤ ਡੈਸਕ 26-09-2026
ਪਿਸਤੌਲ ਅਤੇ ਹੋਰਨਾਂ ਹਥਿਆਰਾਂ ਦੇ ਨੋਕ ’ਤੇ ਦਿੱਤਾ ਲੁੱਟ ਨੂੰ ਅੰਜਾਮ
ਤਰਨ ਤਾਰਨ, 25 ਸਤੰਬਰ (ਹਰਿੰਦਰ ਸਿੰਘ)-ਸ਼ੁੱਕਰਵਾਰ ਦੀ ਤੜਕਸਾਰ ਬੁੱਘਾ ਰੋਡ ਤਰਨ ਤਾਰਨ ਸਥਿਤ ਸੰਦੀਪ ਇੰਡੇਨ ਗੈਸ ਏਜੰਸੀ ਦੇ ਗੌਦਾਮ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਆਂ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ। ਪੰਜ ਦੇ ਕਰੀਬ ਆਏ ਲੁਟੇਰਿਆਂ ਨੇ ਗੈਸ ਏਜੰਸੀ ਦੇ ਗੌਦਾਮ ਦੇ ਚੌਂਕੀਦਾਰ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਗੌਦਾਮ ਦੇ ਅੰਦਰ ਖੜ੍ਹੀ ਇਕ ਗੱਡੀ, 15 ਸਿਲੰਡਰ, ਇਨਵਰਟਰ ਬੈਟਰਾ ਅਤੇ ਦੋ ਹੋਰ ਖੜੀਆਂ ਗੱਡੀਆਂ ਦੀਆਂ ਬੈਟਰੀਆਂ ਨੂੰ ਲੁੱਟ ਕੇ ਫ਼ਰਾਰ ਹੋ ਗਏ। ਇਸ ਸੰਬੰਧੀ ਵਿਚ ਥਾਣਾ ਸਦਰ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸੰਦੀਪ ਇੰਡੇਨ ਗੈਸ ਏਜੰਸੀ ਦੀ ਮਾਲਕ ਜਗਦੀਪ ਕੌਰ ਦੇ ਪਤੀ ਸੰਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ੁੱਕਰਵਾਰ ਦੀ ਤੜਕਸਾਰ ਦੋ ਵਜੇ ਦੇ ਕਰੀਬ ਉਨ੍ਹਾਂ ਦੀ ਗੈਸ ਏਜੰਸੀ ਦੇ ਬੁੱਘਾ ਰੋਡ ਸਥਿਤ ਗੌਦਾਮ ਵਿਚ ਪੰਜ ਲੁਟੇਰੇ ਆਏ, ਜਿੰਨਾਂ ਦੇ ਕੋਲ ਪਿਸਤੌਲ ਅਤੇ ਹੋਰ ਹਥਿਆਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਤਿੰਨ ਲੁਟੇਰੇ ਗੈਸ ਏਜੰਸੀ ਦਾ ਗੌਦਾਮ ਦਾ ਦਰਵਾਜ਼ਾ ਟੱਪ ਕੇ ਅੰਦਰ ਆ ਗਏ ਅਤੇ ਉਥੇ ਡਿਊਟੀ ਦੇ ਰਹੇ ਚੌਂਕੀਦਾਰ ਕਾਰਜ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਮੰਜੇ ’ਤੇ ਹੀ ਉਸ ਨੂੰ ਅੰਦਰ ਲੈ ਗਏ। ਉਕਤ ਲੁਟੇਰਿਆਂ ਨੇ ਗੌਦਾਮ ਅੰਦਰ ਖੜ੍ਹੇ ਇਕ ਛੋਟੇ ਹਾਥੀ ਦੇ ਵਿਚ 15 ਸਿਲੰਡਰ , ਇਕ ਬੈਟਰਾ ਅਤੇ ਦੋ ਹੋਰ ਛੋਟੇ ਹਾਥੀ ਦੀਆਂ ਬੈਟਰੀਆਂ ਨੂੰ ਲਾਹ ਲਿਆ। ਜਾਂਦੇ ਸਮੇਂ ਇਹ ਲੁਟੇਰੇ ਗੈਸ ਏਜੰਸੀ ਦੇ ਗੌਦਾਮ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦਾ ਡੀ.ਵੀ.ਆਰ. ਵੀ ਲੈ ਗਏ ਅਤੇ ਐਲ.ਸੀ.ਡੀ. ਨੂੰ ਵੀ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਬੇਖੌਫ਼ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਘਟਨਾ ਸੰਬੰਧੀ ਸੂਚਨਾ ਦੇਣ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿਚ ਸੰਦੀਪ ਸਿੰਘ ਦੇ ਬਿਆਨਾਂ ’ਤੇ ਥਾਣਾ ਸਦਰ ਦੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ ਅਤੇ ਪਿਸਟਲਾਂ ਸਮੇਤ 8 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਪੰਜਾਬ ਦੇ ਲੋਕ ਭਾਜਪਾ ਦੀਆਂ ਚਾਲਾਂ ਤੋਂ ਸੁਚੇਤ ਰਹਿਣ - ਦਰਾਜਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।