26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਦੇ ਲੋਕ ਭਾਜਪਾ ਦੀਆਂ ਚਾਲਾਂ ਤੋਂ ਸੁਚੇਤ ਰਹਿਣ - ਦਰਾਜਕੇ

ਭਿੱਖੀਵਿੰਡ, 25 ਸਤੰਬਰ (ਬੌਬੀ)-ਪੰਜਾਬ ਦੇ ਲੋਕਾਂ ਨੂੰ ਬੀ. ਜੇ.

ਅਜੀਤ ਡੈਸਕ 26-09-2026
ਭਿੱਖੀਵਿੰਡ, 25 ਸਤੰਬਰ (ਬੌਬੀ)-ਪੰਜਾਬ ਦੇ ਲੋਕਾਂ ਨੂੰ ਬੀ.ਜੇ.ਪੀ. ਨਸ਼ਿਆਂ ਵਿਰੁੱਧ ਯਾਤਰਾ ਕਰਕੇ ਮੂਰਖ ਬਣਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਨਸ਼ਿਆਂ ਵਿਰੁੱਧ ਛੇੜੀ ਯਾਤਰਾ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਬਰਾਬਰ ਹੈ। ਪੰਜਾਬ ਦੇ ਬਹਾਦਰ ਲੋਕਾਂ ਨੂੰ ਆਰ.ਐਸ.ਐਸ. ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਦੀਆਂ ਨੀਤੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਨਸ਼ੇ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੱਡੀ ਪੱਧਰ ’ਤੇ ਨਸ਼ਿਆਂ ਦਾ ਸੇਵਨ ਅਤੇ ਸਮਗਲਿੰਗ ਹੁੰਦੀ ਰਹੀ ਹੈ। ਆਗੂਆਂ ਨੇ ਕਿਹਾ ਕਿ ਬਾਰਡਰ ਦੀ ਬੈਲਟ 50 ਕਿਲੋਮੀਟਰ ਤੇ ਬੀ.ਐਸ.ਐਫ. ਲੱਗੀ ਹੋਈ ਹੈ, ਜੋ ਕਿ ਮੋਦੀ ਅਤੇ ਅਹਿਮਦ ਸ਼ਾਹ ਦੀ ਨਿਗਰਾਨੀ ਹੇਠ ਬਾਰਡਰ ਤੋਂ ਧੜਾਧੜ ਡਰੋਨਾਂ ਰਾਹੀਂ ਨਸ਼ੇ ਆ ਕੇ ਜਵਾਨੀ ਨੂੰ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਸ਼ੇ ਕਾਂਗਰਸ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਤੇ ਸੁਨੀਲ ਜਾਖੜ, ਕੇਵਲ ਢਿੱਲੋਂ, ਮਨਪ੍ਰੀਤ ਬਾਦਲ ਤੇ ਹੋਰ ਕਈ ਨੇਤਾ, ਜੋ ਕਿ ਕਾਂਗਰਸ ਦੀ ਵਜ਼ਾਰਤ ਵਿਚ ਸਨ, ਜਿਨਾਂ ਨੇ ‘ਗੁਟਕਾ ਸਾਹਿਬ’ ਦੀ ਸਹੁੰ ਚੁੱਕ ਕੇ ਕਸਮਾਂ ਖਾਧੀਆਂ ਸਨ ਕਿ ਅਸੀਂ ਨਸ਼ਿਆਂ ਦਾ ਲੱਕ ਤੋੜਨਾ ਹੈ, ਪਰ ਹੁਣ ਇਹ ਨੇਤਾ ਭਾਜਪਾ ਦੀ ਅਗਵਾਈ ਵਿਚ ਜਾ ਕੇ ਨਸ਼ੇ ਬੰਦ ਕਰਨ ਲਈ ਯਾਤਰਾ ਕੱਢ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਹਾਕਮ ਲੋਕਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਧਾਰਮਿਕ ਸੰਸਥਾਵਾਂ ਇਹੋ ਅਜਿਹੀ ਕੋਝੀ ਰਾਜਨੀਤੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਬੀ.ਜੇ.ਪੀ. ਦੀ ਅਗਵਾਈ ’ਚ ਬਣੀਆਂ ਸਰਕਾਰਾਂ ਦੇ ਸੂਬਿਆਂ ਅੰਦਰ ਗੁਜਰਾਤ ਵਰਗੇ ਹੋਰ ਸੂਬਿਆਂ ’ਚ ਸਿੰਥੈਟਿਕ ਨਸ਼ੇ ਬਣ ਕੇ ਦੇਸ਼ ਅੰਦਰ ਵੱਡੀ ਪੱਧਰ ’ਤੇ ਵਿਕ ਰਹੇ ਹਨ ਅਤੇ ਜਵਾਨੀ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਹਾਕਮ ਸਰਕਾਰਾਂ ਤੋਂ ਲੋਕਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿੱਤਾ।
ਪਿਛਲੀ ਖ਼ਬਰ ਲੁਟੇਰਿਆਂ ਨੇ ਚੌਕੀਦਾਰ ਨੂੰ ਬੰਨ੍ਹ ਕੇ ਗੈਸ ਏਜੰਸੀ ਦੇ ਗੋਦਾਮ ’ਚੋਂ 15 ਸਿਲੰਡਰ, ਗੱਡੀ ਅਤੇ ਹੋਰ ਸਾਮਾਨ ਲੁੱਟਿਆ ਅਗਲੀ ਖ਼ਬਰ ਵਿਦਿਆਰਥੀ ਗੁਰਸ਼ਾਨ ਸਿੰਘ ਨੇ ਟ੍ਰਿਪਲ ਜੰਪ ’ਚੋਂ ਸਿਲਵਰ ਮੈਡਲ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।