24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਲਾਟ ’ਤੇ ਕਬਜ਼ੇ ਨੂੰ ਲੈ ਕੇ ਔਰਤਾਂ ਨੇ ਚਲਾਏ ਇੱਟਾਂ ਰੋੜੇ, ਮਾਮਲਾ ਦਰਜ

ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਪਲਾਟ ’ਤੇ ਕਬਜਾ ਨੂੰ ਲੈ ਕੇ ਔਰਤਾਂ ਵਲੋਂ 2 ਵਿਅਕਤੀਆਂ ’ਤੇ ਇੱਟਾਂ ਰੋੜੇ ਚਲਾਉਣ ਦੇ ਦੋਸ਼ ਹੇਠ 2 ਔਰਤਾਂ ਤੋਂ ਇਲਾਵਾ ਚਾਰ ਅਣਪਛਾਤੀਆਂ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਗੋਇੰਦਵਾਲ ਵਿਖੇ ਅਮਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਵਾਂ ਕੋਟ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਹਾਰਾਜਾ ਰਣਜੀਤ ਸਿੰਘ ਗੈਸ ਏਜੰਸੀ ਦਾ ਮਾਲਕ ਹੈ।

ਅਜੀਤ ਡੈਸਕ 24-09-2026
ਤਰਨ ਤਾਰਨ, 23 ਸਤੰਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਗੋਇੰਦਵਾਲ ਦੀ ਪੁਲਿਸ ਨੇ ਪਲਾਟ ’ਤੇ ਕਬਜਾ ਨੂੰ ਲੈ ਕੇ ਔਰਤਾਂ ਵਲੋਂ 2 ਵਿਅਕਤੀਆਂ ’ਤੇ ਇੱਟਾਂ ਰੋੜੇ ਚਲਾਉਣ ਦੇ ਦੋਸ਼ ਹੇਠ 2 ਔਰਤਾਂ ਤੋਂ ਇਲਾਵਾ ਚਾਰ ਅਣਪਛਾਤੀਆਂ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਗੋਇੰਦਵਾਲ ਵਿਖੇ ਅਮਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਨਵਾਂ ਕੋਟ ਅੰਮ੍ਰਿਤਸਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਹਾਰਾਜਾ ਰਣਜੀਤ ਸਿੰਘ ਗੈਸ ਏਜੰਸੀ ਦਾ ਮਾਲਕ ਹੈ। ਉਨ੍ਹਾਂ ਦੇ ਪਲਾਟ ਦੇ ਨਜ਼ਦੀਕ ਸਤਿੰਦਰ ਕੌਰ ਪਤਨੀ ਮਲਕੀਤ ਸਿੰਘ ਵਾਸੀ ਗੋਇੰਦਵਾਲ ਰਹਿੰਦੀ ਹੈ, ਜੋ ਸਾਡੇ ਪਲਾਟ ’ਤੇ ਨਾਜਾਇਜ ਕਬਜਾ ਕਰਨਾ ਚਾਹੁੰਦੀ ਹੈ। 17 ਸਤੰਬਰ ਨੂੰ ਉਹ ਆਪਣੇ ਦੋਸਤ ਨਾਲ ਵਜੇ ਪਲਾਟ ਵਿਚ ਗਿਆ, ਜਿਥੇ ਸਤਿੰਦਰ ਕੌਰ ਨੇ ਆਪਣੇ ਨਾਲ ਨੀਲੋ ਪਤਨੀ ਸੂਰਜ ਸਿੰਘ ਵਾਸੀਆਨ ਗੋਇੰਦਵਾਲ ਅਤੇ 5 ਔਰਤਾਂ ਨਾਲ ਉਸਦੇ ਪਲਾਟ ਵਿਚ ਦਾਖਲ ਹੋ ਕੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਹ ਭੱਜ ਕੇ ਆਪਣੀ ਗੱਡੀ ਵਿਚ ਬੈਠ ਗਏ। ਗੱਡੀ ਉਪਰ ਵੀ ਇੱਟਾਂ ਰੋੜੇ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਅਤੇ ਉਹ ਉਥੋਂ ਆਪਣੀ ਜਾਨ ਬਚਾ ਕੇ ਭੱਜ ਨਿਕਲੇ। ਜਾਂਚ ਅਧਿਕਾਰੀ ਏ.ਐੱਸ.ਆਈ. ਅਰਜਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਔਰਤਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ‘ਆਪ’ ਆਗੂ ਸੁਖਰਾਜ ਸਿੰਘ ਬੀ.ਏ. ਨਾਲ ਵੱਖ-ਵੱਖ ਅਕਾਲੀ ਆਗੂਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਛੱਤ ਤੋਂ ਮਹਿਜ਼ ਪੰਜ ਫੁੱਟ ਉੱਪਰੋਂ ਲੰਘਦੀਆਂ 11 ਕੇ.ਵੀ. ਤਾਰਾਂ ਦੀ ਲਪੇਟ ’ਚ ਆਇਆ ਬਜ਼ੁਰਗ 10 ਦਿਨ ਆਈ.ਸੀ.ਯੂ ’ਚ ਰਹਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।