07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਵਾਅਦੇ ਕਰਕੇ ਮੁਕਰੀ ਸਰਕਾਰ - ਪੈਨਸ਼ਨਰਜ਼ ਯੂਨੀਅਨ

ਤਰਨ ਤਾਰਨ, 6 ਸਤੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਆਗੂ ਅਜਮੇਰ ਸਿੰਘ ਕੱਲ੍ਹਾ, ਸਵਰਨ ਸਿੰਘ ਕੁਹਾੜਕਾ, ਦਿਲਬਾਗ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ।

ਅਜੀਤ ਡੈਸਕ 07-09-2026
ਤਰਨ ਤਾਰਨ, 6 ਸਤੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਆਗੂ ਅਜਮੇਰ ਸਿੰਘ ਕੱਲ੍ਹਾ, ਸਵਰਨ ਸਿੰਘ ਕੁਹਾੜਕਾ, ਦਿਲਬਾਗ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਆਗੂ ਅਤੇ ਪ.ਸ.ਸ.ਫ. ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਕਾਰਜ ਸਿੰਘ ਕੈਰੋਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਾਰ ਵਾਰ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਦਾ ਸਮਾਂ ਦੇ ਕੇ ਭੱਜ ਰਹੀ ਹੈ ਅਤੇ ਸਰਕਾਰ ਦੇ ਮੰਤਰੀ ਮਸਲੇ ਹੱਲ ਕਰਨ ਦੀ ਬਜਾਇ ਪ੍ਰੈਸ ਵਾਰਤਾ ਕਰਕੇ ਪੰਜਾਬ ਦੇ ਲੋਕਾਂ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ ਕਿ ਸੂਬੇ ਦੀ ਕੁੱਲ ਆਮਦਨ ਦਾ 51 ਫ਼ੀਸਦੀ ਹਿੱਸਾ ਤਨਖਾਹਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ, ਜਦ ਕਿ ਸਰਕਾਰ ਆਪਣੇ ਫਜ਼ੂਲ ਦੇ ਖ਼ਰਚੇ ਘਟਾਉਣ ਦੀ ਬਜਾਇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਤੇ ਬਣਦੇ ਹੋਰ ਭੱਤੇ ਦੇਣ ਤੋਂ ਵੀ ਮੁਕਰ ਰਹੀ ਹੈ। ਮਹਿੰਗਾਈ ਭੱਤਾ ਸਰਕਾਰਾਂ ਵਲੋਂ ਮੁਲਾਜ਼ਮਾਂ ਨੂੰ ਖ਼ੈਰਾਤ ਨਹੀਂ, ਸਗੋਂ ਸਮੇਂ-ਸਮੇਂ ’ਤੇ ਬਣਦੇ ਤਨਖਾਹ ਕਮਿਸ਼ਨਾਂ ਰਾਹੀ ਕਾਨੂੰਨ ਅਨੁਸਾਰ ਮਹਿੰਗਾਈ ਵਧਣ ਨਾਲ ਮਿਲਦਾ ਹੈ ਤੇ ਸਰਕਾਰ ਦੇ ਮੰਤਰੀਆਂ ਸਮੇਤ ਉੱਚ ਅਫਸਰਸਾਹੀ 60 ਫੀਸਦੀ ਭੱਤਾ ਲੈ ਰਹੀ ਹੈ, ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੇਵਲ 42 ਫੀਸਦੀ ਭੱਤਾ ਮਿਲਦਾ ਹੈ। ਸਵਰਨ ਸਿੰਘ ਕੁਹਾੜਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕਰੋੜਾਂ ਦੇ ਰੂਪ ਵਿਚ ਬਕਾਏ ਖੜੇ ਹਨ, ਪਰ ਸਰਕਾਰ ਦੇਣ ਤੋਂ ਮੁੱਕਰੀ ਬੈਠੀ ਹੈ। ਇਸ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੁਲਾਜ਼ਮ ਫਰੰਟ ਵਲੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਘਿਰਾਓ ਦੀ ਲੜੀ ਤਹਿਤ ਮਿਤੀ 12 ਸਤੰਬਰ 2026 ਨੂੰ ਅੰਮ੍ਰਿਤਸਰ ’ਚੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਘਰ ਦਾ ਘਿਰਾਓ ਕਰਨ ਲਈ ਪ.ਸ.ਸ.ਫ. 1680, 22 ਬੀ. ਦੇ ਝੰਡੇ ਹੇਠ ਜ਼ਿਲ੍ਹਾ ਤਰਨ ਤਾਰਨ ਤੋਂ ਬਹੁਤ ਵੱਡੀ ਗਿਣਤੀ ਸਾਥੀ ਸ਼ਾਮਿਲ ਹੋਣਗੇ। ਇਸ ਸਮੇਂ ਸੂਬਾ ਸਿੰਘ, ਗੁਰਦੀਪ ਸਿੰਘ, ਸੁਖਵੰਤ ਸਿੰਘ ਪੱਟੀ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਜੀਵਨ ਸਿੰਘ, ਹਰਜਿੰਦਰ ਸਿੰਘ, ਕਾਬਲ ਸਿੰਘ, ਬਚਨ ਸਿੰਘ, ਜਸਵੰਤ ਸਿੰਘ, ਹਰਬੰਸ ਸਿੰਘ ਭੁੱਲਰ, ਹਰਜਿੰਦਰ ਸਿੰਘ, ਬਲਰਾਜ ਸਿੰਘ, ਬਲਕਾਰ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਸੇਵਾ ਸਿੰਘ, ਬਲਵਿੰਦਰ ਸਿੰਘ, ਆਸਾ ਸਿੰਘ, ਹਰਜੀਤ ਸਿੰਘ, ਰਾਮ ਸਿੰਘ, ਪ੍ਰਧਾਨ ਸਤਨਾਮ ਸਿੰਘ, ਨਵਦੀਪ ਸਿੰਘ, ਤਰਸੇਮ ਸਿੰਘ, ਹਰਸ਼ਰਨ ਸਿੰਘ, ਕਾਰਜ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਪੱਟੀ-ਤਰਨ ਤਾਰਨ ਸੜਕ ਦਾ ਅਧੂਰਾ ਨਿਰਮਾਣ ਬਣਿਆ ਲੋਕਾਂ ਲਈ ਮੁਸੀਬਤ 25 ਕਿੱਲੋਮੀਟਰ ਸੜਕ ’ਤੇ ਥਾਂ-ਥਾਂ ਖੱਡੇ, ਵਾਹਨਾਂ ਦੀ... ਅਗਲੀ ਖ਼ਬਰ ਸਚਿਨ ਪਾਇਲਟ ਦੇ ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਲੱਗਣ ਨਾਲ ਪਾਰਟੀ ਹੋਵੇਗੀ ਹੋਰ ਮਜ਼ਬੂਤ - ਰਾਜਬੀਰ ਸਿੰਘ ਭੁੱਲਰ ਸਚਿਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।