06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਖੇਮਕਰਨ ’ਚ ਜਨਮ ਅਸ਼ਟਮੀ ਦੀ ਖੁਸ਼ੀ ’ਚ ਵਿਸ਼ਾਲ ਸ਼ੌਭਾ ਯਾਤਰਾ ਸਜਾਈ

ਖੇਮਕਰਨ, 5 ਸਤੰਬਰ (ਰਾਕੇਸ਼ ਬਿੱਲਾ)-ਸਨਾਤਨ ਧਰਮ ਸਭਾ ਖੇਮਕਰਨ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦੀ ਖੁਸ਼ੀ ’ਚ ਵਿਸ਼ਾਲ ਸ਼ੋਭਾ ਯਾਤਰਾ ਸਥਾਨਕ ਪੁਰਾਤਨ ਮੰਦਰ ਦੇਵੀ ਦੁਵਾਰਾ ਤੋਂ ਸਜਾਈ ਗਈ, ਜਿਹੜੀ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਮੰਦਰ ਜਾ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ’ਚ ਵੱਖ-ਵੱਖ ਭਜਨ ਮੰਡਲੀਆਂ ਨੇ ਸਾਰੇ ਰਸਤੇ ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਅਜੀਤ ਡੈਸਕ 06-09-2026
ਖੇਮਕਰਨ, 5 ਸਤੰਬਰ (ਰਾਕੇਸ਼ ਬਿੱਲਾ)-ਸਨਾਤਨ ਧਰਮ ਸਭਾ ਖੇਮਕਰਨ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦੀ ਖੁਸ਼ੀ ’ਚ ਵਿਸ਼ਾਲ ਸ਼ੋਭਾ ਯਾਤਰਾ ਸਥਾਨਕ ਪੁਰਾਤਨ ਮੰਦਰ ਦੇਵੀ ਦੁਵਾਰਾ ਤੋਂ ਸਜਾਈ ਗਈ, ਜਿਹੜੀ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਵਾਪਸ ਮੰਦਰ ਜਾ ਕੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ’ਚ ਵੱਖ-ਵੱਖ ਭਜਨ ਮੰਡਲੀਆਂ ਨੇ ਸਾਰੇ ਰਸਤੇ ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਸ਼ਹਿਰ ਵਾਸੀਆਂ ਨੇ ਜਗ੍ਹਾ ਜਗ੍ਹਾ ’ਤੇ ਖਾਸ ਕਰਕੇ ਸਥਾਨਕ ਗੁਰਦੁਆਰਾ ਬਾਬਾ ਥੰਮ ਸਾਹਿਬ ਤੇ ਗੁਰਦੁਆਰਾ ਭਾਈ ਚੈਨ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੀ.ਐਨ.ਆਈ. ਗਿਰਜਾ ਘਰ ਵਿਖੇ ਪਾਦਰੀ ਸਾਬ ਨੇ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਕਮੇਟੀ ਮੈਂਬਰਾਂ ਦਾ ਸਨਮਾਨ ਕੀਤਾ। ਕੱਲ੍ਹ ਰਾਤ ਨੂੰ ਮੰਦਰ ’ਚ ਅਸ਼ਟਮੀ ਮਨਾਈ ਜਾਵੇਗੀ। ਇਸ ਸ਼ੋਭਾ ਯਾਤਰਾ ’ਚ ਪ੍ਰਧਾਨ ਅਸ਼ਵਨੀ ਸ਼ਰਮਾ, ਪੰਡਿਤ ਸੁਨੀਲ ਸ਼ਾਸ਼ਤਰੀ, ਹਜ਼ੂਰੀ ਲਾਲ ਚੌਧਰੀ, ਸੰਦੀਪ ਮਹਿਤਾ, ਬੌਬੀ ਬਾਦਲ, ਵਿਜੈ ਗੁਲਾਟੀ, ਸੋਨੂੰ ਕਪੂਰ, ਪ੍ਰਦੀਪ ਬਜਾਜ ਤੋਂ ਇਲਾਵਾ ਭਾਰੀ ਗਿਣਤੀ ’ਚ ਸਭਾ ਦੇ ਮੈਂਬਰ ਸ਼ਾਮਿਲ ਹੋਏ।
ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ ਵਿਖੇ ਮੈਡੀਕਲ ਕੈਂਪ ਅਗਲੀ ਖ਼ਬਰ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵੀਗਨ ਖੀਰ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।