29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸਮਾਧਾਂ ਨੂੰ ਜਾਂਦੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ

ਤਰਨ ਤਾਰਨ, 28 ਅਗਸਤ (ਹਰਿੰਦਰ ਸਿੰਘ)—1008 ਸਵਾਮੀ ਆਤਮਾ ਰਾਮ ਮੰਦਰ ਟਰੱਸਟ ਨੌਸ਼ਹਿਰਾ ਪੰਨੂਆਂ ਸੜਕ ਤੋਂ ਸਵਾਮੀ ਬਾਬਾ ਬ੍ਰਹਮਾ ਨੰਦ, ਸਵਾਮੀ ਬਾਬਾ ਦੁਰਗਾ ਨੰਦ ਤੇ ਸਵਾਮੀ ਬਾਬਾ ਸੰਤੋਸ਼ਾ ਨੰਦ ਦੀਆ ਸਮਾਧਾਂ ਤੱਕ ਤਕਰੀਬਨ 350 ਫੁੱਟ ਨੂੰ ਜਾਂਦੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਕਮੇਟੀ ਮੈਂਬਰਾਂ ਸਰਪਰਸਤ ਵੀਰ ਭਾਨ ਤੇਜਪਾਲ, ਪ੍ਰਧਾਨ ਸੂੱਖ ਚੈਨ ਕੁਮਾਰ, ਵਿਸ਼ਾਲ ਪਰਿੰਜਾ, ਵਿਜੇ ਜੋਸ਼ੀ, ਕਟਲਿਆ ਸ਼ਰਮਾ ਖਜਾਨਚੀ, ਸਤਪਾਲ ਤੇਜਪਾਲ, ਅਮਰਜੀਤ ਤੇਜਪਾਲ, ਸੁਰਿੰਦਰ ਪਾਲ ਤੇਜਪਾਲ, ਸਾਗਰ ਤੇਜਪਾਲ, ਸੌਰਵ ਤੇਜਪਾਲ, ਮਨੋਜ ਸੂਦ, ਵਿਵੇਕਾਨੰਦ, ਰਾਮ ਤੇਜਪਾਲ, ਚੰਦ ਪਰਿੰਜਾ, ਬਲਦੇਵ ਰਾਜ ਜੋਸ਼ੀ, ਮਿਸਤਰੀ, ਗਿਆਨੀ ਜੀ ਅਤੇ ਹੋਰ ਪਤਵੰਤੇ ਸੱਜਣ ਤੋਂ ਇਲਾਵਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੀ ਦੀਆਂ ਸਮਾਧਾਂ ਨੂੰ ਜਾਂਦੇ ਉਸ ਰਸਤੇ ਨੂੰ ਜੋ ਪਿਛਲੇ ਲੰਬੇ ਸਮੇਂ ਤੋਂ ਸੰਗਤ ਦੀ ਮੰਗ ਸੀ, ਨੂੰ ਮੁੱਖ ਰੱਖਦਿਆਂ ਇੰਟਰਲੌਕ ਟਾਈਲਾਂ ਲਗਾ ਕੇ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ।

ਬਾਬਾ ਜੀ ਦੀਆਂ ਸਮਾਧਾਂ ਤੱਕ ਜਾਂਦੇ ਰਸਤੇ ਦੇ ਨਿਰਮਾਣ ਕਾਰਜ ਸ਼ੁਰੂ ਕਰਵਾਉਂਦੇ ਹੋਏ 1008 ਸਵਾਮੀ ਆਤਮਾ ਰਾਮ ਮੰਦਰ ਟਰੱਸਟ ਨੌਸ਼ਹਿਰਾ ਪੰਨੂਆਂ ਦੇ ਆਹੁਦੇਦਾਰ। ਤਸਵੀਰ—ਲਵਲੀ 29-08-2026
ਤਰਨ ਤਾਰਨ, 28 ਅਗਸਤ (ਹਰਿੰਦਰ ਸਿੰਘ)—1008 ਸਵਾਮੀ ਆਤਮਾ ਰਾਮ ਮੰਦਰ ਟਰੱਸਟ ਨੌਸ਼ਹਿਰਾ ਪੰਨੂਆਂ ਸੜਕ ਤੋਂ ਸਵਾਮੀ ਬਾਬਾ ਬ੍ਰਹਮਾ ਨੰਦ, ਸਵਾਮੀ ਬਾਬਾ ਦੁਰਗਾ ਨੰਦ ਤੇ ਸਵਾਮੀ ਬਾਬਾ ਸੰਤੋਸ਼ਾ ਨੰਦ ਦੀਆ ਸਮਾਧਾਂ ਤੱਕ ਤਕਰੀਬਨ 350 ਫੁੱਟ ਨੂੰ ਜਾਂਦੇ ਰਸਤੇ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਕਮੇਟੀ ਮੈਂਬਰਾਂ ਸਰਪਰਸਤ ਵੀਰ ਭਾਨ ਤੇਜਪਾਲ, ਪ੍ਰਧਾਨ ਸੂੱਖ ਚੈਨ ਕੁਮਾਰ, ਵਿਸ਼ਾਲ ਪਰਿੰਜਾ, ਵਿਜੇ ਜੋਸ਼ੀ, ਕਟਲਿਆ ਸ਼ਰਮਾ ਖਜਾਨਚੀ, ਸਤਪਾਲ ਤੇਜਪਾਲ, ਅਮਰਜੀਤ ਤੇਜਪਾਲ, ਸੁਰਿੰਦਰ ਪਾਲ ਤੇਜਪਾਲ, ਸਾਗਰ ਤੇਜਪਾਲ, ਸੌਰਵ ਤੇਜਪਾਲ, ਮਨੋਜ ਸੂਦ, ਵਿਵੇਕਾਨੰਦ, ਰਾਮ ਤੇਜਪਾਲ, ਚੰਦ ਪਰਿੰਜਾ, ਬਲਦੇਵ ਰਾਜ ਜੋਸ਼ੀ, ਮਿਸਤਰੀ, ਗਿਆਨੀ ਜੀ ਅਤੇ ਹੋਰ ਪਤਵੰਤੇ ਸੱਜਣ ਤੋਂ ਇਲਾਵਾ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਜੀ ਦੀਆਂ ਸਮਾਧਾਂ ਨੂੰ ਜਾਂਦੇ ਉਸ ਰਸਤੇ ਨੂੰ ਜੋ ਪਿਛਲੇ ਲੰਬੇ ਸਮੇਂ ਤੋਂ ਸੰਗਤ ਦੀ ਮੰਗ ਸੀ, ਨੂੰ ਮੁੱਖ ਰੱਖਦਿਆਂ ਇੰਟਰਲੌਕ ਟਾਈਲਾਂ ਲਗਾ ਕੇ ਪੱਕਾ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਪੰਡਿਤ ਰਾਕੇਸ਼ ਪਚੌਰੀ ਅਤੇ ਉਨ੍ਹਾਂ ਦੇ ਨਾਲ ਪੰਡਿਤ ਭੋਲਾ ਜੀ ਵਲੋਂ ਵਿਧੀ-ਵਿਧਾਨ ਨਾਲ ਪੂਜਾ-ਪਾਠ ਕਰਕੇ ਇਸ ਸ਼ੁੱਭ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਇਸ ਰਸਤੇ ਦੇ ਪੱਕਾ ਹੋਣ ਨਾਲ ਹੁਣ ਸੰਗਤ ਬਾਬਾ ਜੀ ਦੀਆਂ ਸਮਾਧਾਂ ’ਤੇ ਸਿੱਧਾ ਤੇ ਆਸਾਨੀ ਨਾਲ ਪਹੁੰਚ ਸਕੇਗੀ। ਪਹਿਲਾਂ ਸੰਗਤ ਨੂੰ ਪੈਲੀ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ, ਜਿਸ ਕਾਰਨ ਫ਼ਸਲ ਦਾ ਵੀ ਨੁਕਸਾਨ ਹੁੰਦਾ ਸੀ। ਇਸ ਤੋਂ ਇਲਾਵਾ ਬਰਸਾਤ ਦੇ ਦਿਨਾਂ ਵਿਚ ਪੈਲੀ ਵਿਚ ਪਾਣੀ ਖੜ੍ਹਾ ਹੋਣ ਕਾਰਨ ਸੰਗਤ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਬਾਬਾ ਜੀ ਦੀ ਕਿਰਪਾ ਸਦਕਾ ਇਹ ਰਸਤਾ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨਾਲ ਸੰਗਤ ਨੂੰ ਆਉਣ-ਜਾਣ ਵਿਚ ਵੱਡੀ ਸਹੂਲਤ ਮਿਲੇਗੀ।
ਪਿਛਲੀ ਖ਼ਬਰ ਸੈਂਟਰਲ ਕਾਨਵੈਂਟ ਸਕੂਲ ਪੱਟੀ ਦੇ ਵਿਦਿਆਰਥੀਆਂ ਵਲੋਂ ਫਾਰਮੇਸੀ ਕਾਲਜ ਪੱਟੀ ਦਾ ਵਿੱਦਿਅਕ ਦੌਰਾ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਵੱਖ-ਵੱਖ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।