ਦੁੱਖ ਦਾ ਪ੍ਰਗਟਾਵਾ ਕਰਨ ਸਮੇਂ ਵੱਖ-ਵੱਖ ਆਗੂ
ਗੋਇੰਦਵਾਲ ਸਾਹਿਬ, 28 ਅਗਸਤ (ਸਕੱਤਰ ਸਿੰਘ ਅਟਵਾਲ) -ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਥੇਦਾਰ ਪ੍ਰੇਮ ਸਿੰਘ ਪੰਨੂੰ ਅਤੇ ਸਾਬਕਾ ਸਰਪੰਚ ਬੀਬੀ ਅਮਰਜੀਤ ਕੌਰ ਦੀ ਨੂੰਹ ਪਰਮਜੀਤ ਕੌਰ ਜੋ ਆਪਣੀ ਬੇਵਕਤੀ ਮੌਤ ਨਾਲ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਦੁੱਖ ਦੀ ਘੜੀ ਵਿਚ ਭਾਜਪਾ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਜਥੇਦਾਰ ਪ੍ਰੇਮ ਸਿੰਘ ਪੰਨੂੰ ਅਤੇ ਸਮੂਹ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਪਰਮਜੀਤ ਕੌਰ ਪੰਨੂੰ ਦਾ ਬੇਵਕਤ ਵਿਛੋੜਾ ਪਰਿਵਾਰ ਅਤੇ ਸਮੁੱਚੇ ਇਲਾਕੇ ਲਈ ਬਹੁਤ ਹੀ ਦੁਖਦਾਈ ਹੈ।
ਅਜੀਤ ਡੈਸਕ
29-08-2026