20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

25 ਅਗਸਤ ਨੂੰ ਮੋਟਰਸਾਈਕਲ ਮਾਰਚ, 31 ਨੂੰ ਡੀ.ਸੀ. ਦਫ਼ਤਰ ਅੱਗੇ ਧਰਨਾ

ਮੀਆਂਵਿੰਡ, 19 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਜ਼ੋਨ ਖਡੂਰ ਸਾਹਿਬ ਦੀ ਮੀਟਿੰਗ ਜ਼ੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਮੀਆਂਵਿੰਡ ਵਿਖੇ ਹੋਈ। ਇਸ ਮੌਕੇ ਅੱਲੋਵਾਲ ਨੇ ਕਿਹਾ ਕਿ ਅੱਜ ਉਲੀਕੇ ਹੋਏ ਪ੍ਰੋਗਰਾਮ ਜ਼ੋਨ ਵਿਚ ਪਿੰਡ ਪੱਧਰ ਤੱਕ ਇੰਨ-ਬਿੰਨ ਲਾਗੂ ਕੀਤੇ ਜਾਣਗੇ।

14 ਸਤੰਬਰ ਤੋਂ ਮੰਤਰੀਆਂ ਦੇ ਘਰਾਂ ਅੱਗੇ ਲੱਗਣਗੇ ਧਰਨੇ - ਅੱਲੋਵਾਲ, ਸੰਘਰ 20-08-2026
ਮੀਆਂਵਿੰਡ, 19 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਜ਼ੋਨ ਖਡੂਰ ਸਾਹਿਬ ਦੀ ਮੀਟਿੰਗ ਜ਼ੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਦੀ ਪ੍ਰਧਾਨਗੀ ਹੇਠ ਪਿੰਡ ਮੀਆਂਵਿੰਡ ਵਿਖੇ ਹੋਈ। ਇਸ ਮੌਕੇ ਅੱਲੋਵਾਲ ਨੇ ਕਿਹਾ ਕਿ ਅੱਜ ਉਲੀਕੇ ਹੋਏ ਪ੍ਰੋਗਰਾਮ ਜ਼ੋਨ ਵਿਚ ਪਿੰਡ ਪੱਧਰ ਤੱਕ ਇੰਨ-ਬਿੰਨ ਲਾਗੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 25 ਅਗਸਤ ਨੂੰ ਮੋਟਰਸਾਈਕਲ ਮਾਰਚ ਰਾਹੀਂ ਪਿੰਡਾਂ ਵਿਚ ਸਰਕਾਰ ਦੇ ਵਿਰੋਧ ਵਾਲੇ ਪੋਸਟਰ ਲਗਾਏ ਜਾਣਗੇ। ਬਾਰਡਰਾਂ ’ਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਲਈ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਕੱਤਰ ਭਗਵਾਨ ਸਿੰਘ ਸੰਘਰ ਨੇ ਕਿਹਾ ਕਿ ਲੈਂਡ ਪੂਲਿੰਗ ਪਾਲਸੀ, ਭਾਰਤ ਅਮਰੀਕਾ ਕਰ ਮੁਕਤ ਵਪਾਰਕ ਸਮਝੌਤਾ ਰੱਦ ਕਰਵਾਉਣ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੀਆਂਵਿੰਡ ਨੇ ਕਿਹਾ ਕਿ 31 ਅਗਸਤ ਨੂੰ ਡੀ.ਸੀ. ਦਫ਼ਤਰ ਅੱਗੇ ਇਕ ਰੋਜ਼ਾ ਧਰਨਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ 14 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਅੱਗੇ 5 ਰੋਜਾ ਧਰਨੇ ਲਗਾਏ ਜਾਣਗੇ। ਜੇਕਰ ਫਿਰ ਵੀ ਸਰਕਾਰ ਕੁੰਭਕਰਨ ਦੀ ਨੀਂਦ ਤੋਂ ਨਾ ਜਾਗੀ ਤਾਂ ਸੰਘਰਸ਼ਾਂ ਦੀ ਰੂਪ ਰੇਖਾ ਬਦਲੀ ਜਾਵੇਗੀ। ਇਸ ਮੌਕੇ ਗੁਰਵਿੰਦਰ ਸਿੰਘ ਕੋਟਲੀ, ਰਾਜਬੀਰ ਸਿੰਘ ਨਾਗੋਕੇ, ਵਲੰਟੀਅਰ ਇੰਚਾਰਜ ਸਿਮਰਪ੍ਰੀਤ ਸਿੰਘ ਏਕਲਗੱਡਾ, ਬਿੱਕਰ ਸਿੰਘ ਸੱਕਿਆਂਵਾਲੀ, ਸੰਤੋਖ ਸਿੰਘ ਅੱਲੋਵਾਲ, ਪ੍ਰਗਟ ਸਿੰਘ ਸੰਘਰ, ਗੁਰਪਿੰਦਰ ਸਿੰਘ ਮੀਆਂਵਿੰਡ, ਸਾਹਿਬ ਸਿੰਘ ਏਕਲਗੱਡਾ, ਲਾਡੀ ਬਦੇਸ਼ਾ, ਨਿਰਮਲ ਸਿੰਘ ਬਦੇਸ਼ਾ, ਲੱਡੂ ਸੰਘਰ, ਦਲਬੀਰ ਸਿੰਘ ਬੱਬੂ, ਕਸ਼ਮੀਰ ਸਿੰਘ, ਛਿੰਦਰ ਸਿੰਘ, ਮੁਖਤਾਰ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਪ੍ਰਤਾਪ ਸਿੰਘ, ਕੁਲਦੀਪ ਸਿੰਘ, ਧੀਰਾ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਗਜ਼ਟਿਡ ਛੁੱਟੀ ਕਰੇ ਪੰਜਾਬ ਸਰਕਾਰ-ਸੂਬੇ. ਹਰਜੀਤ ਸਿੰਘ ਅਗਲੀ ਖ਼ਬਰ ਮਾਰ ਦੇਣ ਦੀ ਨੀਅਤ ਨਾਲ ਕੀਤੇ ਵਿਅਕਤੀ ’ਤੇ ਫਾਇਰ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।