19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਾਤਾ ਚਿੰਤਪੁਰਨੀ ਮੰਦਰ ਵਿਖੇ ਸਾਵਨ ਅਸ਼ਟਮੀ ਮੌਕੇ ਸੁਹਾਗਣਾਂ ਨੇ ਲਗਾਈ ਮਹਿੰਦੀ

ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)- ਸਾਵਣ ਮਹੀਨੇ ਦੀ ਅਸ਼ਟਮੀ ਮੌਕੇ ਚਿੰਤਪੁਰਨੀ ਮੰਦਿਰ ਤਹਿਸੀਲ ਬਾਜ਼ਾਰ ਵਿਖੇ ਮੰਗਲਵਾਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਕਮਲ ਵਾਂਸਲ ਨੇ ਦੱਸਿਆ ਕਿ 18 ਅਗਸਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ, ਜਿਸ ਵਿਚ ਸੁਹਾਗਣਾ ਅਤੇ ਕੰਜਕਾਂ ਨੂੰ ਮਹਿੰਦੀ ਲਗਾਈ ਗਈ।

ਸਾਵਨ ਅਸ਼ਟਮੀ ਦੇ ਮੌਕੇ ਮਾਂ ਚਿੰਤਪੁਰਨੀ ਮੰਦਰ ਵਿਖੇ ਸੁਹਾਗਣਾ ਮਹਿੰਦੀ ਲਗਾਉਂਦੀਆਂ ਹੋਈਆਂ। ਤਸਵੀਰ–ਲਵਲੀ 19-08-2026
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)- ਸਾਵਣ ਮਹੀਨੇ ਦੀ ਅਸ਼ਟਮੀ ਮੌਕੇ ਚਿੰਤਪੁਰਨੀ ਮੰਦਿਰ ਤਹਿਸੀਲ ਬਾਜ਼ਾਰ ਵਿਖੇ ਮੰਗਲਵਾਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਕਮਲ ਵਾਂਸਲ ਨੇ ਦੱਸਿਆ ਕਿ 18 ਅਗਸਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ, ਜਿਸ ਵਿਚ ਸੁਹਾਗਣਾ ਅਤੇ ਕੰਜਕਾਂ ਨੂੰ ਮਹਿੰਦੀ ਲਗਾਈ ਗਈ। ਇਸ ਤੋਂ ਇਲਾਵਾ 19 ਤਰੀਕ ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੰਦਰ ਵਿਖੇ ਪਹੁੰਚੇਗੀ। 20 ਤਰੀਕ ਵੀਰਵਾਰ ਨੂੰ ਸਾਵਨ ਦੀ ਅਸ਼ਟਮੀ ਮੌਕੇ ਰਾਤ ਨੂੰ ਮੰਦਰ ਵਿਖੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਜਾਵੇਗਾ। ਉਨ੍ਹਾਂ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਪਹੁੰਚ ਕੇ ਮਾਂ ਚਿੰਤਪੁਰਨੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪਿੰਕੀ ਸ਼ਰਮਾ, ਅੰਜੂ ਵਾਂਸਲ, ਰੋਸ਼ਨੀ ਸ਼ਰਮਾ, ਕਨਿਕਾ ਅਰੋੜਾ, ਵੰਦਨ ਗੁਪਤਾ, ਰੇਖਾ ਸ਼ਰਮਾ, ਮਨਜੋਤ ਬਾਲਾ , ਆਰਤੀ ਸ਼ਰਮਾ, ਅਨੀਤਾ ਕਾਲੜਾ, ਪਾਇਲ ਕਪੂਰ, ਪਲਵੀ ਸਿਸੋਦੀਆ, ਪੂਜਾ ਭੱਟ, ਨਾਮ ਦੀਵਾਨੀ ਜੋਤੀਪੁਰੀ, ਨੀਰੂ ਸੂਦ, ਜੋਤੀ ਸ਼ਰਮਾ, ਬਲਜੀਤ, ਸੰਗੀਤਾ, ਮਹੰਤ ਵਿਜੇ ਕੁਮਾਰ ਘੁੱਗੀ, ਨਰੋਤਮ ਸ਼ਰਮਾ, ਪੂਨਮ ਚੋਪੜਾ ਵਰਸ਼ਾ, ਵਨੀਤਾ, ਪੂਨਮ ਵਾਲੀਆ, ਤਮੰਨਾ ਬਜਾਜ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਵਾਸੀਆਂ ਨੂੰ ਘਰਾਂ ਦੇ ਨੇੜੇ ਮਿਲਣਗੀਆਂ ਬੈਂਕਿੰਗ ਸਹੂਲਤਾਂ - ਐਲ.ਡੀ.ਐਮ. ਸੰਦੀਪ ਸਹੋਤਾ ਅਗਲੀ ਖ਼ਬਰ ਸਟੇਟ ਤਲਵਾਰਬਾਜ਼ੀ ਚੈਂਪੀਅਨਸ਼ਿਪ ’ਚ ਜ਼ਿਲ੍ਹੇ ਦੀਆਂ ਤਲਵਾਰਬਾਜ਼ੀ ਟੀਮਾਂ ਲੈਣਗੀਆਂ ਭਾਗ- ਜਨ. ਸਕੱਤਰ ਪ੍ਰੋ: ਰੰਧਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।