19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਲੂ ਦੀ ਫ਼ਸਲ ਦਾ ਚੰਗਾ ਰੇਟ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਸੜਕ ’ਤੇ ਢੇਰੀ ਕੀਤੇ ਆਲੂ

ਮੀਆਂਵਿੰਡ, 18 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਆਲੂਆਂ ਦੀ ਸਬਜ਼ੀ ਦੀ ਫ਼ਸਲ ਦਾ ਵਧੀਆ ਰੇਟ ਨਾ ਮਿਲਣ ਤੇ ਕਿਸਾਨਾਂ ਨੇ ਅੱਡਾ ਨਾਗੋਕੇ ਮੋੜ ਵਿਖੇ ਆਲੂ ਸੜਕ ’ਤੇ ਖਿਲਾਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਲਖਬੀਰ ਸਿੰਘ ਵੈਰੋਵਾਲ, ਕੁਲਵਿੰਦਰ ਸਿੰਘ ਰਾਮਪੁਰ, ਕੁਲਦੀਪ ਸਿੰਘ ਠੇਕੇਦਾਰ ਰਾਮਪੁਰ, ਪਰਮਜੀਤ ਸਿੰਘ ਬਾਠ ਤੇ ਦਰਜਨ ਦੇ ਕਰੀਬ ਹੋਰ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਦਾ ਰੇਟ ਪੂਰਾ ਨਾ ਮਿਲਣ ਕਰਕੇ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਹੋਰ ਵਧ ਗਿਆ ਹੈ।

ਅਜੀਤ ਡੈਸਕ 19-08-2026
ਮੀਆਂਵਿੰਡ, 18 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਆਲੂਆਂ ਦੀ ਸਬਜ਼ੀ ਦੀ ਫ਼ਸਲ ਦਾ ਵਧੀਆ ਰੇਟ ਨਾ ਮਿਲਣ ਤੇ ਕਿਸਾਨਾਂ ਨੇ ਅੱਡਾ ਨਾਗੋਕੇ ਮੋੜ ਵਿਖੇ ਆਲੂ ਸੜਕ ’ਤੇ ਖਿਲਾਰ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਲਖਬੀਰ ਸਿੰਘ ਵੈਰੋਵਾਲ, ਕੁਲਵਿੰਦਰ ਸਿੰਘ ਰਾਮਪੁਰ, ਕੁਲਦੀਪ ਸਿੰਘ ਠੇਕੇਦਾਰ ਰਾਮਪੁਰ, ਪਰਮਜੀਤ ਸਿੰਘ ਬਾਠ ਤੇ ਦਰਜਨ ਦੇ ਕਰੀਬ ਹੋਰ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਆਲੂਆਂ ਦੀ ਫ਼ਸਲ ਦਾ ਰੇਟ ਪੂਰਾ ਨਾ ਮਿਲਣ ਕਰਕੇ ਕਿਸਾਨਾਂ ਸਿਰ ਕਰਜ਼ੇ ਦਾ ਬੋਝ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਆਲੂਆਂ ਦੇ ਸੀਜ਼ਨ ਵਿਚ ਆਲੂ ਦਾ ਰੇਟ ਮੰਦਾ ਹੋਣ ਕਰਕੇ ਉਨ੍ਹਾਂ ਨੂੰ ਮਜ਼ਬੂਰੀ ਵੱਸ ਆਲੂਆਂ ਦੀ ਫ਼ਸਲ ਕੋਲਡ ਸਟੋਰ ਵਿਚ ਲਗਾਉਣੀ ਪਈ ਅਤੇ ਹੁਣ ਜਦੋਂ ਕਿਸਾਨਾ ਵਲੋਂ ਇਸ ਫ਼ਸਲ ਨੂੰ ਵੇਚਣ ਲਈ ਮੰਡੀ ਲਿਜਾਇਆ ਜਾ ਰਿਹਾ ਹੈ ਤਾਂ ਇਸ ਫ਼ਸਲ ਨੂੰ ਸਬਜ਼ੀ ਮੰਡੀ ਵਿਚ ਕੋਈ ਖ਼ਰੀਦਣ ਲਈ ਤਿਆਰ ਨਹੀਂ ਹੈ, ਉੱਪਰੋਂ ਕਿਸਾਨਾਂ ਉੱਪਰ ਕੋਲਡ ਸਟੋਰ ਨੂੰ ਖਾਲੀ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਪੀੜਤ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਇਸ ਫ਼ਸਲ ਲਈ ਬਣਦਾ ਯੋਗ ਮੁਆਵਜ਼ਾ ਦੇਵੇ। ਇਸ ਮੌਕੇ ਪ੍ਰਿਤਪਾਲ ਸਿੰਘ ਆਲਮਪੁਰ, ਹਰਪ੍ਰੀਤ ਵੈਰੋਵਾਲ, ਨਿਸ਼ਾਨ ਸਿੰਘ ਵੈਰੋਵਾਲ, ਰਾਜਬੀਰ ਚੱਕ, ਲਾਡੀ ਚੱਕ ਮੰਗਲ ਸਿੰਘ, ਸੁਖਬੀਰ ਸਿੰਘ, ਦਾਰਾ ਸਿੰਘ, ਬਾਊ ਰਾਮਪੁਰ , ਸ਼ੰਕਰ ਸਿੰਘ ਆਦਿ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਜਲਾਲ ਉਸਮਾ ਦੀ ਹਾਜ਼ਰੀ ’ਚ ਅੱਧੀ ਦਰਜਨ ਵਰਕਰ ਕਾਂਗਰਸ ਤੇ ‘ਆਪ’ ਛੱਡ ਕੇ ਅਕਾਲੀ ਦਲ (ਬ) ’ਚ ਸ਼ਾਮਿਲ ਅਗਲੀ ਖ਼ਬਰ ਫੂਡ ਸੇਫਟੀ ਵਿਭਾਗ ਵਲੋਂ ਤਿਉਹਾਰਾਂ ਤੋਂ ਪਹਿਲਾਂ ਕੀਤੀ ਖਾਣ-ਪੀਣ ਦੇ ਵਿਕਰੇਤਾਵਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।