ਮਾਰ ਦੇਣ ਦੀ ਨੀਅਤ ਨਾਲ ਚਲਾਈ ਗੋਲੀ, 5 ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮਾਰ ਦੇਣ ਦੀ ਨੀਅਤ ਨਾਲ ਇਕ ਵਿਅਕਤੀ ਉਪਰ ਗੋਲੀ ਚਲਾਉਣ ਦੇ ਦੋਸ਼ ਹੇਠ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਗੁਰਜੰਟ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗਿੱਲ ਵੜੈਚ ਨੇ ਸ਼ਿਕਾਇਤ ਕੀਤੀ ਕਿ 17 ਅਗਸਤ ਨੂੰ ਆਪਣੀ ਜ਼ਮੀਨ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਗੁਰਸ਼ਰਨ ਸਿੰਘ ਪੁੱਤਰ ਅਜੀਤ ਸਿੰਘ, ਰਮਿੰਦਰ ਸਿੰਘ, ਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਗਿੱਲ ਵੜੈਚ, ਰਜਿੰਦਰ ਕੌਰ, ਸਰਬਜੀਤ ਸਿੰਘ ਟੋਏ ਪੁੱਟ ਰਹੇ ਸੀ ਤਾਂ ਜਦੋਂ ਉਸ ਨੇ ਕਿਹਾ ਕਿ ਉਸਨੂੰ ਲੰਘ ਕੇ ਜਾ ਲੈਣ ਦਿਉ ਤਾਂ ਉਕਤ ਵਿਅਕਤੀਆਂ ਨੇ ਕਿਹਾ ਤੂੰ ਨਹੀਂ ਲੰਘ ਸਕਦਾ ਤਾਂ ਗੁਰਸ਼ਰਨ ਸਿੰਘ ਨੇ ਆਪਣੀ 12 ਬੋਰ ਰਾਈਫਲ ਲਿਆ ਕੇ ਉਸ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਬਾਕੀ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਦੇ ਹੋਏ ਫਰਾਰ ਹੋ ਗਏ।
ਤਰਨ ਤਾਰਨ, 18 ਅਗਸਤ (ਹਰਿੰਦਰ ਸਿੰਘ)— ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਮਾਰ ਦੇਣ ਦੀ ਨੀਅਤ ਨਾਲ ਇਕ ਵਿਅਕਤੀ ਉਪਰ ਗੋਲੀ ਚਲਾਉਣ ਦੇ ਦੋਸ਼ ਹੇਠ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਤਰਨ ਤਾਰਨ ਵਿਖੇ ਗੁਰਜੰਟ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗਿੱਲ ਵੜੈਚ ਨੇ ਸ਼ਿਕਾਇਤ ਕੀਤੀ ਕਿ 17 ਅਗਸਤ ਨੂੰ ਆਪਣੀ ਜ਼ਮੀਨ ਵੱਲ ਨੂੰ ਜਾ ਰਿਹਾ ਸੀ ਕਿ ਰਸਤੇ ਵਿਚ ਗੁਰਸ਼ਰਨ ਸਿੰਘ ਪੁੱਤਰ ਅਜੀਤ ਸਿੰਘ, ਰਮਿੰਦਰ ਸਿੰਘ, ਰਮਿੰਦਰ ਸਿੰਘ ਪੁੱਤਰ ਬਲਦੇਵ ਸਿੰਘ, ਕੁਲਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀਅਨ ਗਿੱਲ ਵੜੈਚ, ਰਜਿੰਦਰ ਕੌਰ, ਸਰਬਜੀਤ ਸਿੰਘ ਟੋਏ ਪੁੱਟ ਰਹੇ ਸੀ ਤਾਂ ਜਦੋਂ ਉਸ ਨੇ ਕਿਹਾ ਕਿ ਉਸਨੂੰ ਲੰਘ ਕੇ ਜਾ ਲੈਣ ਦਿਉ ਤਾਂ ਉਕਤ ਵਿਅਕਤੀਆਂ ਨੇ ਕਿਹਾ ਤੂੰ ਨਹੀਂ ਲੰਘ ਸਕਦਾ ਤਾਂ ਗੁਰਸ਼ਰਨ ਸਿੰਘ ਨੇ ਆਪਣੀ 12 ਬੋਰ ਰਾਈਫਲ ਲਿਆ ਕੇ ਉਸ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਅਤੇ ਬਾਕੀ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਦੇ ਹੋਏ ਫਰਾਰ ਹੋ ਗਏ। ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।