13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਮੋਦੀ ਵਾਲੀ ਯੋਜਨਾ ਤਹਿਤ ਪੈਸੇ ਆਉਣ ਦੀਆਂ ਅਫਵਾਹਾਂ ਕਾਰਨ ਡਾਕਘਰਾਂ ’ਚ ਲੱਗੀਆਂ ਲੰਬੀਆਂ ਲਾਈਨਾਂ

ਖਾਲੜਾ, 12 ਅਗਸਤ (ਜੱਜਪਾਲ ਸਿੰਘ ਜੱਜ)- ਸਰਹੱਦੀ ਖੇਤਰ ਦੇ ਪਿੰਡਾਂ ਵਿਚ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਪੈਸੇ ਆਉਣ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਕਾਰਨ ਡਾਕਘਰਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪਿੰਡ ਖਾਲੜਾ ਅਤੇ ਇਸ ਦੇ ਅਧੀਨ ਆਉਂਦੇ ਪਿੰਡ ਸਿੱਧਵਾਂ ਦੇ ਡਾਕਘਰਾਂ ਵਿਚ ਲੋਕ ਨਵੇਂ ਖਾਤੇ ਖੁਲ੍ਹਵਾਉਣ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਨਜ਼ਰ ਆ ਰਹੇ ਹਨ।

ਅਜੀਤ ਡੈਸਕ 13-08-2026
ਖਾਲੜਾ, 12 ਅਗਸਤ (ਜੱਜਪਾਲ ਸਿੰਘ ਜੱਜ)- ਸਰਹੱਦੀ ਖੇਤਰ ਦੇ ਪਿੰਡਾਂ ਵਿਚ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਪੈਸੇ ਆਉਣ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਕਾਰਨ ਡਾਕਘਰਾਂ ਵਿਚ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਪਿੰਡ ਖਾਲੜਾ ਅਤੇ ਇਸ ਦੇ ਅਧੀਨ ਆਉਂਦੇ ਪਿੰਡ ਸਿੱਧਵਾਂ ਦੇ ਡਾਕਘਰਾਂ ਵਿਚ ਲੋਕ ਨਵੇਂ ਖਾਤੇ ਖੁਲ੍ਹਵਾਉਣ ਲਈ ਲੰਬੀਆਂ ਕਤਾਰਾਂ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਸਥਾਨਕ ਲੋਕਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ‘ਮੋਦੀ ਵਾਲੀ ਯੋਜਨਾ’ ਤਹਿਤ ਖਾਤਿਆਂ ਵਿਚ 6000 ਰੁਪਏ ਆਉਣ ਦੀ ਚਰਚਾ ਸੁਣ ਕੇ ਇਹ ਖਾਤੇ ਖੁੱਲ੍ਹਵਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਖਾਤੇ ਖੁੱਲ੍ਹਵਾਏ ਹਨ, ਉਨ੍ਹਾਂ ਦੇ ਖਾਤਿਆਂ ਵਿਚ ਸਰਕਾਰ ਵਲੋਂ ਪੈਸੇ ਭੇਜੇ ਜਾ ਰਹੇ ਹਨ। ਇਸ ਸੰਬੰਧੀ ਜਦੋਂ ਬੀ.ਪੀ.ਐੱਮ. ਸਿੱਧਵਾਂ ਸੌਰਵਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਾਕਘਰ ਵਲੋਂ ਇੰਡੀਆ ਪੋਸਟ ਪੇਮੈਂਟ ਬੈਂਕ ਤਹਿਤ ਖਾਤੇ ਖੋਲ੍ਹੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਧਾ ਬੈਨੀਫਿਟ ਟਰਾਂਸਫਰ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕੁਝ ਗਾਹਕਾਂ ਦੇ ਖਾਤੇ ਕਾਫੀ ਸਮਾਂ ਪਹਿਲਾਂ ਖੁੱਲ੍ਹੇ ਹੋਏ ਸਨ, ਜਿਨ੍ਹਾਂ ਵਿਚ ਮਨਰੇਗਾ ਜਾਂ ਹੋਰ ਸਰਕਾਰੀ ਯੋਜਨਾਵਾਂ ਦੀ ਬਕਾਇਆ ਰਕਮ ਜਮ੍ਹਾਂ ਸੀ। ਜਦੋਂ ਉਨ੍ਹਾਂ ਖਾਤਿਆਂ ਦੀ ਦੁਬਾਰਾ ਕੇ.ਵਾਈ.ਸੀ. ਕੀਤੀ ਗਈ ਤਾਂ ਜਮ੍ਹਾਂ ਰਕਮ ਅਪਡੇਟ ਹੋ ਕੇ ਖਾਤਿਆਂ ਵਿਚ ਦਿਖਾਈ ਦੇਣ ਲੱਗੀ । ਦੂਜੇ ਪਾਸੇ ਡਾਕਘਰ ਖਾਲੜਾ ਵਿਚ ਤਾਇਨਾਤ ਪੋਸਟਲ ਸਹਾਇਕ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਖਾਤੇ ਇੰਡੀਆ ਪੋਸਟ ਪੇਮੈਂਟ ਬੈਂਕ ਤਹਿਤ ਆਮ ਪ੍ਰਕਿਰਿਆ ਅਨੁਸਾਰ ਖੋਲ੍ਹੇ ਜਾ ਰਹੇ ਹਨ । ਖਾਤਿਆਂ ਵਿਚ ਕਿਸੇ ਵਿਸ਼ੇਸ਼ ਯੋਜਨਾ ਤਹਿਤ ਪੈਸੇ ਆਉਣ ਸੰਬੰਧੀ ਸਵਾਲ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਅਤੇ ਲੋਕ ਆਪਣੀ ਇੱਛਾ ਅਨੁਸਾਰ ਖਾਤੇ ਖੁਲਵਾ ਰਹੇ ਹਨ । ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਖਾਲੜਾ ਅਤੇ ਸਿੱਧਵਾਂ ਬ੍ਰਾਂਚ ਵਿਚ ਕਰੀਬ 150 ਖਾਤੇ ਖੋਲ੍ਹੇ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਡਾਕਘਰ ਵਿਚ ਖਾਤਾ ਖੁੱਲ੍ਹਵਾ ਸਕਦਾ ਹੈ, ਪਰ ਕਿਸੇ ਖਾਸ ਯੋਜਨਾ ਤਹਿਤ ਪੈਸੇ ਆਉਣ ਸੰਬੰਧੀ ਵਿਭਾਗ ਕੋਲ ਕੋਈ ਜਾਣਕਾਰੀ ਨਹੀਂ ਹੈ।
ਪਿਛਲੀ ਖ਼ਬਰ ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਨਸ਼ਿਆਂ ਦੇ ਮੁੱਦੇ ’ਤੇ ਲੋਕਾਂ ਨੂੰ ਮੂਰਖ਼ ਨਾ ਬਣਾਇਆ ਜਾਵੇ- ਸੰਯੁਕਤ ਕਿਸਾਨ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।