ਸਰਕਾਰ ਫਰੀਡਮ ਫਾਈਟਰਜ਼ ਪਰਿਵਾਰਾਂ ਦੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ- ਪ੍ਰਧਾਨ ਗੰਡੀਵਿੰਡ
ਤਰਨ ਤਾਰਨ, 11 ਅਗਸਤ (ਪਰਮਜੀਤ ਜੋਸ਼ੀ)-ਫਰੀਡਮ ਫਾਇਟਰਜ਼ ਉੱਤਰਾਅਧਿਕਾਰੀ ਸੰਸਥਾ ਇਕਾਈ ਤਰਨ ਤਾਰਨ ਦੀ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ ਧੱਤਲ ਦੀ ਅਗਵਾਈ ਹੇਠ ਹੋਈ । ਮੀਟਿੰਗ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਅੱਜ 12 ਅਗਸਤ ਨੂੰ ਚੰਡੀਗੜ੍ਹ ਵਿਖੇ ਸਰਕਾਰ ਦੀ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਹੋ ਰਹੀ ਹੈ, ਇਸ ਮੀਟਿੰਗ ਵਿਚ ਸਰਕਾਰ ਸੰਸਥਾ ਦੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ।
ਫ
ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਦੀ ਮੀਟਿੰਗ ਦੌਰਾਨ ਹਾਜ਼ਰ ਆਹੁਦੇਦਾਰ। ਤਸਵੀਰ–ਲਵਲੀ
12-08-2026
ਤਰਨ ਤਾਰਨ, 11 ਅਗਸਤ (ਪਰਮਜੀਤ ਜੋਸ਼ੀ)-ਫਰੀਡਮ ਫਾਇਟਰਜ਼ ਉੱਤਰਾਅਧਿਕਾਰੀ ਸੰਸਥਾ ਇਕਾਈ ਤਰਨ ਤਾਰਨ ਦੀ ਵਿਸ਼ੇਸ਼ ਮੀਟਿੰਗ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਗੰਡੀਵਿੰਡ ਧੱਤਲ ਦੀ ਅਗਵਾਈ ਹੇਠ ਹੋਈ । ਮੀਟਿੰਗ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜੋ ਅੱਜ 12 ਅਗਸਤ ਨੂੰ ਚੰਡੀਗੜ੍ਹ ਵਿਖੇ ਸਰਕਾਰ ਦੀ ਸੰਸਥਾ ਦੇ ਮੈਂਬਰਾਂ ਨਾਲ ਮੀਟਿੰਗ ਹੋ ਰਹੀ ਹੈ, ਇਸ ਮੀਟਿੰਗ ਵਿਚ ਸਰਕਾਰ ਸੰਸਥਾ ਦੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ। ਇਸ ਮੌਕੇ ਪ੍ਰਧਾਨ ਗੰਡੀਵਿੰਡ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਫਰੀਡਮ ਫਾਈਟਰਜ਼ ਦੀ ਤਰ੍ਹਾਂ ਉਨ੍ਹਾਂ ਦੀ ਚੌਥੀ ਪੀੜ੍ਹੀ ਨੂੰ ਸ਼ਾਮਿਲ ਕਰਕੇ ਪਹਿਲ ਦੇ ਆਧਾਰ ’ਤੇ ਸਹੂਲਤਾਂ ਦਿੱਤੀਆਂ ਜਾਣ। ਤੀਸਰੀ ਪੀੜ੍ਹੀ ਦੇ ਵਾਰਿਸਾਂ ਨੂੰ ਰੇਲ ਪਾਸ ਦੀ ਸਹੂਲਤ ਦਿੱਤੀ ਜਾਵੇ, ਜਿਸ ਨਾਲ ਫਰੀਡਮ ਫਾਈਟਰ ਪਰਿਵਾਰਾਂ ਦੇ ਸਨਮਾਨ ਵਿਚ ਵਾਧਾ ਹੋ ਸਕੇ। ਇਸ ਤੋਂ ਇਲਾਵਾ ਸੰਸਥਾ ਦੀਆਂ ਪੈਡਿੰਗ ਮੰਗਾਂ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਸਕੱਤਰ ਸਿੰਘ ਪਹੂਵਿੰਡ, ਮੋਹਨ ਸਿੰਘ ਸੁਰ ਸਿੰਘ, ਬਲਜੀਤ ਸਿੰਘ ਕਸੇਲ, ਪੰਜਾਬ ਸਿੰਘ ਕਸੇਲ, ਗੁਰਮੀਤ ਸਿੰਘ ਸ਼ੇਰੋਂ, ਕੁਲਦੀਪ ਸਿੰਘ ਦਦੇਹਰ ਸਾਹਿਬ, ਨਿਸ਼ਾਨ ਸਿੰਘ ਗੰਡੀਵਿੰਡ, ਗੁਰਿੰਦਰ ਸਿੰਘ ਹੰਸਾਵਾਲੀ, ਜੋਗਿੰਦਰ ਸਿੰਘ ਰੱਤੋਕੇ, ਕੁਲਦੀਪ ਸਿੰਘ ਲਹੀਆਂ, ਗੁਰਪ੍ਰੀਤ ਸਿੰਘ ਖਡੂਰ ਸਾਹਿਬ, ਅਮਰਜੀਤ ਸਿੰਘ ਜੌਹਲ, ਪ੍ਰਭਦਿਆਲ ਸਿੰਘ ਬਾਹਮਣੀਵਾਲਾ, ਹੁਸ਼ਿਆਰ ਸਿੰਘ ਰੂੜੇਆਸਲ, ਸ੍ਰੀਮਤੀ ਸਤਵੰਤ ਕੌਰ, ਦਲਜੀਤ ਕੌਰ, ਗੁਰਮੀਤ ਕੌਰ ਆਦਿ ਹਾਜ਼ਰ ਸਨ।