ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਖਡੂਰ ਸਾਹਿਬ, 9 ਅਗਸਤ (ਰਸ਼ਪਾਲ ਸਿੰਘ ਕੁਲਾਰ)- ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੋਲਡਨ ਪਲਾਜ਼ਾ ਹਾਲ ਖਡੂਰ ਸਾਹਿਬ ਵਿਖੇ ਲੜਕੀਆਂ ਨੇ ਤੀਆਂ ਦੇ ਤਿਉਹਾਰ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਕੀਤਾ, ਜਿਸ ਵਿਚ ਗਿੱਧਾ, ਪੰਜਾਬੀ ਗੀਤਾਂ ਉਪਰ ਭੰਗੜਾ, ਸਕਿੱਟਾਂ, ਨਾਟਕ ਆਦਿ ਪੇਸ਼ ਕੀਤੇ ਗਏ ।
ਖਡੂਰ ਸਾਹਿਬ, 9 ਅਗਸਤ (ਰਸ਼ਪਾਲ ਸਿੰਘ ਕੁਲਾਰ)- ਇਤਿਹਾਸਕ ਨਗਰ ਖਡੂਰ ਸਾਹਿਬ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਗੋਲਡਨ ਪਲਾਜ਼ਾ ਹਾਲ ਖਡੂਰ ਸਾਹਿਬ ਵਿਖੇ ਲੜਕੀਆਂ ਨੇ ਤੀਆਂ ਦੇ ਤਿਉਹਾਰ ਨੂੰ ਦਰਸਾਉਂਦਾ ਸੱਭਿਆਚਾਰਕ ਪ੍ਰੋਗਰਾਮ ਕੀਤਾ, ਜਿਸ ਵਿਚ ਗਿੱਧਾ, ਪੰਜਾਬੀ ਗੀਤਾਂ ਉਪਰ ਭੰਗੜਾ, ਸਕਿੱਟਾਂ, ਨਾਟਕ ਆਦਿ ਪੇਸ਼ ਕੀਤੇ ਗਏ । ਇਸ ਮੌਕੇ ਗੁਰਵੰਤ ਕੌਰ, ਮਨਦੀਪ ਕੌਰ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਗੁਰਬੀਰ ਕੌਰ, ਰਮਨਦੀਪ ਕੌਰ, ਸੋਨੀਆ ਆਦਿ ਨੇ ਕਿਹਾ ਕਿ ਤੀਆਂ ਔਰਤਾਂ ਲਈ ਖਾਸ ਦਿਨ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਤਿਉਹਾਰ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੇ ਹਨ । ਇਸ ਮੌਕੇ ਲੜਕੀਆਂ ਨੇ ਬੋਲੀਆਂ ਤੇ ਗਿੱਧੇ ਨਾਲ ਹਾਲ ਗੂੰਝਣ ਲਾ ਦਿੱਤਾ ਅਤੇ ਤੀਆਂ ਦਾ ਤਿਉਹਾਰ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਸਾਰਾ ਪ੍ਰਬੰਧ ਸੁੱਖਾ ਸਿੰਘ ਖਡੂਰ ਸਾਹਿਬ ਵਲੋਂ ਕੀਤਾ ਗਿਆ।