04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸੁਨਾਮ ਊਧਮ ਸਿੰਘ ਵਾਲਾ ਵਿਖੇ ਯੂ.ਐੱਸ.ਐੱਸ.ਡੀ.ਈ.ਯੂ. ਹੁਨਰਮੰਦ ਯੂਨੀਵਰਸਿਟੀ ਲਈ ਅੰਤਰਰਾਸ਼ਟਰੀ ਐੱਮ.ਓ.ਯੂ. ਦਸਤਖ਼ਤ ਹੋਏ

ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)- ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਜਨਮ ਭੂਮੀ ਸੁਨਾਮ ਨੇ ਪੰਜਾਬ ਦੇ ਉੱਚ ਸਿੱਖਿਆ ਇਤਿਹਾਸ ਵਿਚ ਇਕ ਨਵਾਂ ਸੁਨਹਿਰੀ ਅਧਿਆਇ ਜੋੜਿਆ । ਇਥੇ ਪ੍ਰਸਤਾਵਿਤ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ ਪੰਜਾਬ ਦੀ ਸਥਾਪਨਾ ਲਈ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਅਤੇ ਅੰਤਰਰਾਸ਼ਟਰੀ ਉਦਯੋਗਿਕ ਸੰਸਥਾਵਾਂ ਨਾਲ ਇਤਿਹਾਸਕ ਦਸਤਖ਼ਤ ਸਮਾਰੋਹ ਆਯੋਜਿਤ ਕੀਤਾ ਗਿਆ ।

ਅਜੀਤ ਡੈਸਕ 04-08-2026
ਫਤਿਆਬਾਦ, 3 ਅਗਸਤ (ਹਰਵਿੰਦਰ ਸਿੰਘ ਧੂੰਦਾ)- ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਦੀ ਜਨਮ ਭੂਮੀ ਸੁਨਾਮ ਨੇ ਪੰਜਾਬ ਦੇ ਉੱਚ ਸਿੱਖਿਆ ਇਤਿਹਾਸ ਵਿਚ ਇਕ ਨਵਾਂ ਸੁਨਹਿਰੀ ਅਧਿਆਇ ਜੋੜਿਆ । ਇਥੇ ਪ੍ਰਸਤਾਵਿਤ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਊਰਸ਼ਿਪ ਯੂਨੀਵਰਸਿਟੀ ਪੰਜਾਬ ਦੀ ਸਥਾਪਨਾ ਲਈ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਅਤੇ ਅੰਤਰਰਾਸ਼ਟਰੀ ਉਦਯੋਗਿਕ ਸੰਸਥਾਵਾਂ ਨਾਲ ਇਤਿਹਾਸਕ ਦਸਤਖ਼ਤ ਸਮਾਰੋਹ ਆਯੋਜਿਤ ਕੀਤਾ ਗਿਆ । ਇਹ ਯੂਨੀਵਰਸਿਟੀ ਕੰਬੋਜ ਫਾਊਂਡੇਸ਼ਨ ਵਲੋਂ ਸ਼ਹੀਦ ਊਧਮ ਸਿੰਘ ਐਜੂਕੇਸ਼ਨਲ ਸੁਸਾਇਟੀ ਦੇ ਮਾਧਿਅਮ ਰਾਹੀਂ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਹੁਨਰ ਵਿਕਾਸ, ਉਦਯੋਗਿਕਤਾ, ਨਵੀਨਤਾ, ਅਪਲਾਈਡ ਰਿਸਰਚ ਅਤੇ ਉਦਯੋਗ ਨਾਲ ਜੁੜੀ ਉੱਚ ਸਿੱਖਿਆ ਵਿਚ ਵਿਸ਼ਵ ਪੱਧਰੀ ਕੇਂਦਰ ਬਣ ਕੇ ਸ਼ਹੀਦ ਊਧਮ ਸਿੰਘ ਦੇ ਬਲਿਦਾਨ ਅਤੇ ਰਾਸ਼ਟਰ ਨਿਰਮਾਣ ਦੇ ਆਦਰਸ਼ਾਂ ਨੂੰ ਅੱਗੇ ਵਧਾਉਣਾ ਹੈ। ਇਸ ਮੌਕੇ ਸਮਾਰੋਹ ਦੌਰਾਨ 4 ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਦਸਤਖ਼ਤ ਹੋਏ ਜਿਨ੍ਹਾਂ ਚ ਥਾਮਪਸਨ ਰਿਵਰਜ਼ ਯੂਨੀਵਰਸਿਟੀ ਕੈਨੇਡਾ ਪ੍ਰਤੀਨਿਧੀ ਜਸਟਿਨ ਕੋਲਮੈਨ, ਐਮਾਜ਼ਾਨ ਵੈੱਬ ਸਰਵਿਸਿਜ਼ ਅਮਰੀਕਾ ਪ੍ਰਤੀਨਿਧੀ ਤ੍ਰੀਦੀਪ ਕੌਰ, ਆਈ.ਟੀ.ਈ. ਐਜੂਕੇਸ਼ਨ ਸਰਵਿਸਿਜ਼ ਸਿੰਗਾਪੁਰ ਪ੍ਰਤੀਨਿਧੀ ਡਾ. ਸੁਰੇਸ਼ ਨਟਰਾਜਨ ਸੀ.ਈ.ਓ., ਡਸਾਲਟ ਸਿਸਟਮਜ਼ ਪ੍ਰਤੀਨਿਧੀ ਤਨੁਜ ਮਿੱਤਲ ਬਿਜ਼ਨਸ ਹੈੱਡ ਇੰਡੀਆ । ਇਸ ਮੌਕੇ ’ਤੇ ਕੰਬੋਜ ਭਾਈਚਾਰੇ ਦੇ ਅਧਿਆਤਮਕ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਅਤੇ ਥਾਪੜਾ ਸੰਤ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਤਰਨ ਤਰਨ ਤਾਰਨ ਵਾਲਿਆ ਤੋ ਇਲਾਵਾ ਬਾਬਾ ਬ੍ਰਹਮਦਾਸ ਜੀ ਡੇਰਾ ਬਾਬਾ ਭੂਮਣ ਸ਼ਾਹ ਹਰਿਆਣਾ ਦੇ ਅਸ਼ੀਰਵਾਦ ਨਾਲ ਅੰਤਰਰਾਸ਼ਟਰੀ ਕੰਪਨੀਆਂ ਨਾਲ ਸਮਝੌਤੇ ਦੇ ਐਮ.ਓ.ਯੂ.ਪ੍ਰੋਗਰਾਮ ਦੀ ਸ਼ੁਰੂਆਤ ਹੋਈ । ਇਸ ਮੌਕੇ ਕੰਬੋਜ ਫਾਉਂਡੇਸ਼ਨ ਦੇ ਪ੍ਰਧਾਨ ਪ੍ਰੋ.ਸੂਬਾ ਸਿੰਘ ਥਿੰਦ ਤੇ ਚੇਅਰਮੈਨ ਡਾਕਟਰ ਮੰਗਲ ਸਿੰਘ ਕਿਸ਼ਨਪੁਰੀ ਨੇ ਇਸ ਇਤਿਹਾਸਕ ਮੌਕੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ’ਤੇ ਬੀ.ਬੀ. ਗ੍ਰੈਂਡ ਹੋਟਲ, ਸੁਨਾਮ ਵਿਖੇ ਹੋਏ ਇਸ ਸਮਾਗਮ ਵਿਚ ਦੇਸ਼ ਭਰ ਤੋਂ 1,900 ਤੋਂ ਵੱਧ ਕੰਬੋਜ ਭਾਈਚਾਰੇ ਦੇ ਮੈਂਬਰਾਂ ਸਮੇਤ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਨੂੰ ਸ਼ਹੀਦ ਸਰਦਾਰ ਊਧਮ ਸਿੰਘ ਦੀ ਯਾਦ ਵਿਚ ਹੋਇਆ ਸਭ ਤੋਂ ਵੱਡਾ ਭਾਈਚਾਰਕ ਸਿੱਖਿਆਕ ਇਕੱਠ ਦੱਸਿਆ ਜਾ ਰਿਹਾ ਹੈ । ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਪੰਜਾਬ ਦੇ ਮੁੱਖ ਮੰਤਰੀ ਵਲੋਂ ਅਮਨ ਅਰੋੜਾ ਕੈਬਨਿਟ ਮੰਤਰੀ ਉਦਯੋਗ, ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਵਿੱਤ ਅਤੇ ਬਰਿੰਦਰ ਗੋਇਲ ਕੈਬਨਿਟ ਮੰਤਰੀ ਜਲ ਸਰੋਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਾਸਟਰ ਸੁਰਜੀਤ ਸਿੰਘ ਭਰੋਵਾਲ, ਪਰਮਪਾਲ ਸਿੰਘ ਭਰੋਵਾਲ ਅਤੇ ਭਰੋਵਾਲ ਤੋ ਹੋਰ ਕਈ ਸ਼ਾਮਿਲ ਹੋਏ।
ਪਿਛਲੀ ਖ਼ਬਰ ਅਲਪਾਈਨ ਸਕੂਲ ਤਰਨ ਤਾਰਨ ਨੇ ਜੋਨ ਬਾਸਕਟਬਾਲ ’ਚ ਆਪਣਾ ਦਬਦਬਾ ਕਾਇਮ ਕੀਤਾ ਅਗਲੀ ਖ਼ਬਰ ਸ਼ਤਰੰਜ ਚੈਂਪੀਅਨਸ਼ਿਪ ਵਿਚ ਵਿਜ਼ਡਮ ਸਕੂਲ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।