ਚੋਰਾਂ ਨੇ ਘਰ ’ਚੋਂ ਚੋਰੀ ਕੀਤੇ ਮੋਬਾਈਲ
ਤਰਨ ਤਾਰਨ, 3 ਅਗਸਤ (ਇਕਬਾਲ ਸਿੰਘ ਸੋਢੀ)—ਸਥਾਨਿਕ ਮੁਹੱਲਾ ਮੁਰਾਦਪੁਰਾ ਵਿਖੇ ਚੋਰ ਇਕ ਘਰ ਵਿਚ ਦਾਖਲ ਹੋ ਕੇ 2 ਮੋਬਾਈਲ ਫੋਨ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਬਿਕਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮੁਹੱਲਾ ਮੁਰਾਦਪੁਰਾ ਤਰਨ ਤਾਰਨ ਨੇ ਦੱਸਿਆ ਕਿ ਐਤਵਾਰ ਦੀ ਰਾਤ ਨੂੰ ਉਹ ਸੌਂ ਗਿਆ ਅਤੇ ਜਦੋਂ ਸੋਮਵਾਰ ਦੀ ਸਵੇਰੇ ਤੜਕੇ ਉਠਿਆ ਤਾਂ ਦੇਖਿਆ ਕਿ ਉਸ ਦੇ 2 ਮੋਬਾਈਲ ਫੋਨ ਘਰ ਵਿਚ ਮੌਜੂਦ ਨਹੀਂ ਸਨ, ਜਿਸ ਨੂੰ ਚੋਰ ਚੋਰੀ ਕਰਕੇ ਲੈ ਗਏ ਹਨ।
ਅਜੀਤ ਡੈਸਕ
04-08-2026