02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਚੰਡੀਗੜ੍ਹ ਵਿਖੇ ਹੋ ਰਹੀ ਮਹਾਂ ਰੈਲੀ ਸੰਬੰਧੀ ਸੀ.ਐਚ.ਸੀ. ਕਸੇਲ ਵਿਖੇ ਸਿਹਤ ਕਰਮਚਾਰੀਆਂ ਦੀ ਮੀਟਿੰਗ

ਝਬਾਲ, 1 ਅਗਸਤ (ਸੁਖਦੇਵ ਸਿੰਘ)-ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਫਰੰਟ ਦੇ ਸਾਂਝੇ ਮੋਰਚੇ ਵਲੋਂ ਚੰਡੀਗੜ੍ਹ ਵਿਖੇ 7 ਅਗਸਤ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸੀ. ਐਚ.

ਅਜੀਤ ਡੈਸਕ 02-08-2026
ਝਬਾਲ, 1 ਅਗਸਤ (ਸੁਖਦੇਵ ਸਿੰਘ)-ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਫਰੰਟ ਦੇ ਸਾਂਝੇ ਮੋਰਚੇ ਵਲੋਂ ਚੰਡੀਗੜ੍ਹ ਵਿਖੇ 7 ਅਗਸਤ ਨੂੰ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸੀ.ਐਚ.ਸੀ. ਕਸੇਲ ਵਿਖੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਹਰਜੀਤ ਸਿੰਘ ਨੇ ਮੁਲਾਜ਼ਮ ਮੰਚ ਪੰਜਾਬ ਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਫਰੰਟ ਦੇ ਸਾਂਝੇ ਸੰਘਰਸ਼ ਵਲੋਂ ਆਪਣੀਆਂ ਜਾਇਜ਼ ’ਤੇ ਹੱਕੀ ਮੰਗਾਂ ਨੂੰ ਮੁੱਖ ਰੱਖਦਿਆਂ ਚੰਡੀਗੜ੍ਹ ਵਿਖੇ 7 ਅਗਸਤ ਨੂੰ ਹੋ ਰਹੀ ਮਹਾਂ ਰੈਲੀ ਵਿਚ ਸ਼ਾਮਿਲ ਹੋਣ ਲਈ ਲਾਮਬੰਦ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦੀਆਂ ਵਲੋਂ 7 ਅਗਸਤ ਨੂੰ ਵੱਡੀ ਗਿਣਤੀ ਵਿਚ ਧਰਨੇ ’ਚ ਸ਼ਾਮਿਲ ਹੋਣਗੀਆਂ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ, ਅਮਨਜੀਤ ਸਿੰਘ ਰੇਡੀਓਗ੍ਰਾਫਰ, ਰਾਹੁਲ ਅਰੋੜਾ ਫਾਰਮੇਸੀ ਅਫਸਰ, ਐਸ.ਆਈ. ਪਰਮਿੰਦਰ ਸਿੰਘ, ਸਤਪਾਲ ਸਿੰਘ ਬੋਹੜੂ, ਜਗਰੂਪ ਸਿੰਘ, ਤੇਜਿੰਦਰ ਸਿੰਘ, ਐਮ.ਐਲ.ਟੀ. ਰਾਜਵਿੰਦਰ ਕੌਰ ਤੇ ਰੀਤਿਕਾ, ਯਾਦਵਿੰਦਰ ਸਿੰਘ, ਜਗਦੀਪ ਸਿੰਘ ਭੱਲਾ, ਐਸ.ਆਈ. ਗੁਰਿੰਦਰ ਸਿੰਘ, ਗੁਰਬਿੰਦਰ ਸਿੰਘ, ਸੀਨੀਅਰ ਫਾਰਮੇਸੀ ਅਫਸਰ ਮਨਮੋਹਨ ਸਿੰਘ, ਫਾਰਮੇਸੀ ਅਫਸਰ ਨਵਦੀਪ ਸਿੰਘ, ਰਜਿੰਦਰ ਸਿੰਘ, ਹਰਿੰਦਰ ਸਿੰਘ, ਸਾਹਿਲ ਮੱਟੂ, ਰਮਨ ਕੁਮਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਅਲਗੋਂ ਕੋਠੀ ਤੇ ਵਾੜਾ ਤੇਲੀਆਂ ਵਿਖੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਬਿੱਲਾ ਸੇਰੋਂ ਵਲੋਂ ਪਿੰਡ ਭੈਣੀ ਸਿੱਧਵਾਂ ਤੋਂ ਲੋਕ ਸਹੂਲਤ ਕੈਂਪ ਦੀ ਸ਼ੁਰੂਆਤ, ਲੰਬੇ ਸਮੇਂ ਤੋਂ ਰੁਕੇ ਸਰਕਾਰੀ ਕੰਮ ਕਰਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।