02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਝਬਾਲ ਚੌਂਕ ’ਚ ਖੜ੍ਹਦੀਆਂ ਬੱਸਾਂ ਬਣ ਰਹੀਆਂ ਹਾਦਸਿਆਂ ਦਾ ਕਾਰਨ

ਝਬਾਲ 1 ਅਗਸਤ (ਸੁਖਦੇਵ ਸਿੰਘ)–ਮੁਸਾਫ਼ਿਰਾਂ ਦੀ ਖੱਜਲ ਖੁਆਰੀ ਰੋਕਣ ਲਈ ਅੱਡਾ ਝਬਾਲ ਵਿਖੇ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਬੱਸ ਅੱਡੇ ਦੇ ਬਾਵਜੂਦ ਸੜਕਾਂ ਦੇ ਫੁੱਟਪਾਥਾਂ ਤੇ ਝਬਾਲ ਚੌਂਕ ਵਿਚ ਬੇਤਰਤੀਬੇ ਢੰਗ ਨਾਲ ਖੜਦੀਆਂ ਬੱਸਾਂ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਉਥੇ ਸੜਕੀ ਅਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵੇਲੇ ਲਗਪਗ ਢਾਈ ਕਰੋੜ ਦੀ ਲਾਗਤ ਨਾਲ ਬਣਾਏ ਗਏ ਬੱਸ ਅੱਡੇ ਦਾ ਉਸ ਵੇਲੇ ਦੇ ਅਕਾਲੀ ਦਲ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ 26 ਦਸੰਬਰ 2016 ਨੂੰ ਰਸਮੀ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ ।

ਆਵਾਜਾਈ ਵਿਚ ਪੈ ਰਿਹਾ ਭਾਰੀ ਵਿਘਨ 02-08-2026
ਝਬਾਲ 1 ਅਗਸਤ (ਸੁਖਦੇਵ ਸਿੰਘ)–ਮੁਸਾਫ਼ਿਰਾਂ ਦੀ ਖੱਜਲ ਖੁਆਰੀ ਰੋਕਣ ਲਈ ਅੱਡਾ ਝਬਾਲ ਵਿਖੇ ਢਾਈ ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਬੱਸ ਅੱਡੇ ਦੇ ਬਾਵਜੂਦ ਸੜਕਾਂ ਦੇ ਫੁੱਟਪਾਥਾਂ ਤੇ ਝਬਾਲ ਚੌਂਕ ਵਿਚ ਬੇਤਰਤੀਬੇ ਢੰਗ ਨਾਲ ਖੜਦੀਆਂ ਬੱਸਾਂ ਜਿੱਥੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਉਥੇ ਸੜਕੀ ਅਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਰਕਾਰ ਵੇਲੇ ਲਗਪਗ ਢਾਈ ਕਰੋੜ ਦੀ ਲਾਗਤ ਨਾਲ ਬਣਾਏ ਗਏ ਬੱਸ ਅੱਡੇ ਦਾ ਉਸ ਵੇਲੇ ਦੇ ਅਕਾਲੀ ਦਲ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ 26 ਦਸੰਬਰ 2016 ਨੂੰ ਰਸਮੀ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ । ਪਰ ਉਦਘਾਟਨੀ ਸਮਾਰੋਹ ਤੋਂ ਬਾਅਦ ਕੋਈ ਵੀ ਬੱਸ ਅੱਡੇ ਵਿਚ ਦਾਖਲ ਨਹੀਂ ਹੋਈ। 6 ਫਰਵਰੀ 2023 ਨੂੰ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਅੱਡੇ ਦਾ ਮੁੜ ਉਦਘਾਟਨ ਕਰਕੇ ਇੱਥੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਬੱਸ ਅੱਡੇ ਵਿਚ ਬੱਸਾਂ ਦਾ ਦਾਖ਼ਲਾ ਲਾਜ਼ਮੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਪਰ ਸਖ਼ਤ ਹਦਾਇਤਾਂ ’ਤੇ ਦੋ ਵਾਰ ਉਦਘਾਟਨ ਕਰਨ ਦੇ ਬਾਵਜੂਦ ਵੀ ਬੱਸਾਂ ਅੱਡੇ ਵਿਚ ਦਾਖਲ ਨਹੀਂ ਹੋਈਆਂ। ਸਗੋਂ ਪਹਿਲਾਂ ਦੀ ਤਰ੍ਹਾਂ ਹੀ ਝਬਾਲ ਚੌਂਕ ਤੇ ਸੜਕਾਂ ਦੇ ਫੁੱਟਪਾਥਾਂ ’ਤੇ ਖੜਦੀਆਂ ਹਨ। ਤਰਨ ਤਾਰਨ-ਅੰਮ੍ਰਿਤਸਰ ,ਭਿੱਖੀਵਿੰਡ ਅਤੇ ਅਟਾਰੀ ਮੁੱਖ ਮਾਰਗ ‘ਤੇ ਸਥਿਤ ਇਹ ਚੌਂਕ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਕੇਂਦਰ ਹੈ। ਇੱਥੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਚਾਲਕਾਂ ਵਲੋਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਸਾਂ ਨੂੰ ਸੜਕ ਦੇ ਵਿਚਕਾਰ ਹੀ ਖੜ੍ਹਾ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਪਿੱਛੋਂ ਆ ਰਹੇ ਵਾਹਨਾਂ ਰੁਕਣ ਕਾਰਨ ਜਾਮ ਲੱਗ ਜਾਂਦਾ ਹੈ । ਇਸ ਨਾਲ ਨਾ ਸਿਰਫ਼ ਲੰਬਾ ਜਾਮ ਲੱਗਦਾ ਹੈ, ਸਗੋਂ ਰੋਜ਼ਾਨਾ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ। ਸਕੂਲੀ ਬੱਚਿਆਂ ਦੀਆਂ ਵੈਨਾਂ ਅਤੇ ਐਂਬੂਲੈਂਸਾਂ ਵੀ ਜਾਮ ‘ਚ ਫ਼ਸੇ ਰਹਿੰਦੇ ਹਨ। ਖਾਲੜਾ ਮਿਸ਼ਨ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਝਬਾਲ, ਕਾਮਰੇਡ ਦਵਿੰਦਰ ਕੁਮਾਰ, ਬੀ,ਕੇ.ਯੂ. ਦੇ ਬਾਬਾ ਬਲਜਿੰਦਰ ਸਿੰਘ,ਬ ਲਾਕ ਪ੍ਰਧਾਨ ਧਿਆਨ ਸਿੰਘ ਫ਼ੌਜੀ ਨੇ ਚੌਂਕ ਤੇ ਫੁੱਟਪਾਥਾਂ ’ਤੇ ਖੜਦੀਆਂ ਬੱਸਾਂ ਕਾਰਨ ਲੱਗ ਰਹੇ ਜਾਮਾ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਬੱਸਾਂ ਦਾ ਦਾਖ਼ਲਾ ਅੱਡੇ ਵਿਚ ਲਾਜ਼ਮੀ ਕਰਵਾਉਣ ਲਈ ਸਰਕਾਰ ਕੋਲੋਂ ਮੰਗ ਕੀਤੀ ਹੈ।
ਪਿਛਲੀ ਖ਼ਬਰ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਤਪਾ ਸਟੇਸ਼ਨ ’ਤੇ ਰੇਲ ਗੱਡੀਆਂ ਦੇ ਠਹਿਰਾਅ ਸੰਬੰਧੀ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਤਰਨ ਤਾਰਨ 7 ਦੀ ਚੰਡੀਗੜ੍ਹ ਰੈਲੀ ’ਚ ਸ਼ਾਮਿਲ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।