10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ‘ਆਪ’ ’ਚ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ

ਅਜੀਤ ਡੈਸਕ 24-07-2026
ਖੇਮਕਰਨ, 23 ਜੁਲਾਈ (ਰਾਕੇਸ਼ ਕੁਮਾਰ ਬਿੱਲਾ)– ਆਮ ਆਦਮੀ ਪਾਰਟੀ ਵਲੋਂ ਸੂਬੇ ’ਚ ਸੰਗਠਨ ਦਾ ਹੋਰ ਵਿਸਤਾਰ ਕਰਦੇ ਹੋਏ ਵੱਖ-ਵੱਖ ਬਰਾਦਰੀਆਂ ਦੇ ਭਲਾਈ ਬੋਰਡਾਂ ਦਾ ਗਠਨ ਕੀਤਾ ਗਿਆ ਹੈ। ਜਿਸ ’ ਸੂਝਵਾਨ ਸਿੰਘ ਹਾਂਡਾ ਨੂੰ ਕੰਬੋਜ ਬਰਾਦਰੀ ਭਲਾਈ ਬੋਰਡ ਵਿਧਾਨ ਸਭਾ ਹਲਕਾ ਖੇਮਕਰਨ ਦਾ ਚੇਅਰਮੈਨ ਤੇ ਵਹਿਗੁਰੂ ਸਿੰਘ ਨੂੰ ਰਾਅ ਸਿੱਖ ਬਰਾਦਰੀ ਭਲਾਈ ਬੋਰਡ ਹਲਕਾ ਖੇਮਕਰਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ।ਜਿਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਸਾਥੀਆਂ ਸਮੇਤ ਉਚੇਚੇ ਤੌਰ ’ਤੇ ਦੋਵਾਂ ਆਗੂਆਂ ਦੇ ਗ੍ਰਹਿ ਵਿੱਖੇ ਪੁੱਜੇ ਤੇ ਉਨ੍ਹਾਂ ਦਾ ਸਨਮਾਨ ਕਰਕੇ ਵਧਾਈ ਦਿੰਦੇ ਹੋਏ ਕਿਹਾ ਕਿ ‘ਆਪ’ ਪਾਰਟੀ ਵਲੋ ਹਾਲ ਹੀ ਪੰਜਾਬ ਵੱਖ-ਵੱਖ ਸਾਰੀਆਂ ਬਰਾਦਰੀਆਂ ਦੇ ਭਲਾਈ ਬੋਰਡਾਂ ਦਾ ਗਠਨ ਕਰਕੇ ਪੰਜਾਬ ਪੱਧਰ ਤੋਂ ਲੈ ਕੇ ਬਲਾਕ ਪੱਧਰ ਤੱਕ ਨਿਯੁਕਤੀਆਂ ਕਰਨ ਨਾਲ ਪਾਰਟੀ ਨੂੰ ਬਹੁਤ ਮਜ਼ਬੂਤੀ ਮਿਲੇਗੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚੇਅਰਮੈਨ ਗਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਬਲਜੀਤ ਸਿੰਘ ਖਾਹਰਾ, ਮਨਜੀਤ ਸਿੰਘ ਯੂ.ਕੇ, ਚੇਅਰਮੈਨ ਭਗਵੰਤ ਸਿੰਘ ਕੰਬੋਕੇ, ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਪ੍ਰਧਾਨ ਕੁਲਤਾਰ ਸਿੰਘ ਖੇੜਾ, ਮੀਤ ਪ੍ਰਧਾਨ ਜਥੇਦਾਰ ਕਿੱਕਰ ਸਿੰਘ, ਸੋਨਾ ਸਿੰਘ ਸਰਹਾਲੀ, ਮੁਖ਼ਤਿਆਰ ਸਿੰਘ ਵਿਰਕ, ਮਨਜੀਤ ਸਿੰਘ ਐੱਮ.ਸੀ, ਬਲਜੀਤ ਸਿੰਘ ਬੱਬੀ, ਸ਼ਾਮ ਸਿੰਘ ਐੱਮ.ਸੀ, ਬੋਹੜ ਸਿੰਘ ਐੱਮ.ਸੀ, ਹੀਰਾ ਸਿੰਘ ਪੀ.ਏ, ਸੋਨੂੰ ਸਹੋਤਾ ਚੇਅਰਮੈਨ ਸਕੂਲ ਕਮੇਟੀ, ਵਿਜੇ ਕੁਮਾਰ ਗੁਲਾਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਿੰਨ ਦਿਨ ਤੋਂ ਟਿਊਬਵੈੱਲਾਂ ਦੀ ਸੰਘਰ ਫੀਡਰ ਦੀ ਬਿਜਲੀ ਬੰਦ ਹੋਣ ਕਰਕੇ ਕਿਸਾਨ ਡਾਹਢੇ ਪ੍ਰੇਸ਼ਾਨ ਅਗਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਤੀਜੇ ਦਿਨ ਸਰਕਲ ਤਰਨ ਤਾਰਨ ਗੇਟ ’ਤੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।