10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਧਾਇਕ ਹਰਮੀਤ ਸਿੰਘ ਸੰਧੂ ਨੇ ਐਕਸੀਅਨ ਤਰਸੇਮ ਕੁਮਾਰ ਨਾਲ ਦੁੱਖ ਸਾਂਝਾ ਕੀਤਾ

ਅਜੀਤ ਡੈਸਕ 24-07-2026
ਝਬਾਲ, 23 ਜੁਲਾਈ (ਸੁਖਦੇਵ ਸਿੰਘ)-ਬੀਤੇ ਦਿਨੀਂ ਪ੍ਰਲੋਕ ਗਮਨ ਕਰ ਗਏ ਨੌਜਵਾਨ ਵਰਦਾਨ ਦੇ ਪਿਤਾ ਐਕਸੀਅਨ ਤਰਸੇਮ ਕੁਮਾਰ ਨਾਲ ਵਿਧਾਇਕ ਹਰਮੀਤ ਸਿੰਘ ਸੰਧੂ ਦੁੱਖ ਸਾਂਝਾ ਕਰਨ ਉਨ੍ਹਾਂ ਦੇ ਗ੍ਰਹਿ ਅੱਡਾ ਝਬਾਲ ਵਿਖੇ ਪੁੱਜੇ। ਉਨ੍ਹਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਰਦਾਨ ਦੀ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦੱਸਣਯੋਗ ਹੈ ਕਿ ਵਰਦਾਨ ਮਾਪਿਆਂ ਦੇ ਘਰ ਦਾ ਇਕਲੌਤਾ ਚਿਰਾਗ ਸੀ। ਇਸ ਮੌਕੇ ਅਕਾਲੀ ਆਗੂ ਚੇਅ. ਹਰਵੰਤ ਸਿੰਘ ਝਬਾਲ, ਚੇਅ. ਗੁਰਬੀਰ ਸਿੰਘ ਝਬਾਲ, ਖਾਲੜਾ ਮਿਸ਼ਨ ਕਮੇਟੀ ਦੇ ਚੇਅ. ਬਲਵਿੰਦਰ ਸਿੰਘ ਝਬਾਲ, ਮੋਨੂੰ ਚੀਮਾ, ਬਾਬਾ ਕਰਤਾਰ ਸਿੰਘ ਪੱਪੂ ਮਲਕ, ਬਾਂਕਾ ਮਲਕ, ਸੁਖਰਾਜ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀਬਾ ਰਮਨਦੀਪ ਸੇਰੋਂ ਤੇ ਬਿੱਲਾ ਸੇਰੋਂ ਨੇ ‘ਮੀਰੀ ਪੀਰੀ ਖ਼ਾਲਸਾ ਮਾਰਚ’ ਦੀ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਧਰਨੇ ਵਿਚ ਜ਼ਿਲ੍ਹੇ ਦੇ ਚਾਰੇ ਹਲਕਿਆਂ ਦੇ ਇੰਚਾਰਜ ਰਹੇ ਗਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।