09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ ਬਣ ਰਹੇ ਸੜਕੀ ਹਾਦਸਿਆਂ ਦਾ ਕਾਰਨ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 24-07-2026
ਤਰਨ ਤਾਰਨ, 23 ਜੁਲਾਈ (ਹਰਿੰਦਰ ਸਿੰਘ)— ਤਰਨ ਤਾਰਨ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਦੀਆਂ ਲਿੰਕ ਸੜਕਾਂ ਉਪਰ ਬੇਸਹਾਰਾ ਪਸ਼ੂਆ ਆਮ ਹੀ ਘੁੰਮਦੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿਚ ਜਿਆਦਾਤਰ ਗਾਵਾਂ ਹਨ, ਜਿਸ ਕਾਰਨ ਆਏ ਦਿਨ ਸੜਕੀ ਹਾਦਸੇ ਵਾਪਰ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਕਈ ਵਾਰ ਇਨ੍ਹਾਂ ਪਸ਼ੂਆਂ ਨਾਲ ਵਾਹਨ ਟਕਰਾਉਣ ਕਾਰਨ ਚਲੀਆਂ ਚਲੀਆਂ ਜਾਂਦੀਆਂ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਇਸ ਸੰਬੰਧੀ ਬੇਖ਼ਬਰ ਨਜ਼ਰ ਆ ਰਿਹਾ ਹੈ। ਤਰਨ ਤਾਰਨ ਸ਼ਹਿਰ ਦੇ ਜੰਡਿਆਲਾ ਬਾਈਪਾਸ ਨਜ਼ਦੀਕ ਵੱਡੀ ਗਿਣਤੀ ਵਿਚ ਬੇਸਹਾਰਾ ਪਸ਼ੂ ਸੜਕਾਂ ਉਪਰ ਘੁੰਮ ਰਹੇ ਹਨ ਜੋ ਕਿ ਅਚਾਨਕ ਹੀ ਤੇਜ਼ ਰਫਤਾਰ ਆਉਣ ਵਾਲੇ ਵਾਹਨਾਂ ਨਾਲ ਜਾ ਟਕਰਾਉਂਦੇ ਹਨ, ਜਿਸ ਕਾਰਨ ਸੜਕੀ ਹਾਦਸੇ ਹੋਣ ਕਾਰਨ ਜਿਥੇ ਲੋਕਾਂ ਦੇ ਗੰਭੀਰ ਸੱਟਾਂ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਤਾਂ ਇਹ ਹਾਦਸੇ ਜਾਨਲੇਵਾ ਸਾਬਿਤ ਹੁੰਦੇ ਹਨ ਅਤੇ ਪਸ਼ੂ ਵੀ ਗੰਭੀਰ ਜ਼ਖਮੀ ਹੋ ਜਾਂਦੇ ਹਨ। ਇਹ ਬੇਸਹਾਰਾ ਪਸ਼ੂ ਖਾਣੇ ਦੀ ਭਾਲ ਵਿਚ ਸੜਕਾਂ ਵਿਚ ਝੁੰਡਾਂ ਵਿਚ ਘੁੰਮਦੇ ਦਿਖਾਈ ਦਿੰਦੇ ਹਨ ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਨ੍ਹਾਂ ਦੀ ਸਾਂਭ ਸੰਭਾਲ ਲਈ ਕੋਈ ਵੀ ਉੱਚਿਤ ਪ੍ਰਬੰਧ ਨਹੀਂ ਕੀਤੇ ਜਾ ਰਹੇ। ਰਾਤ ਸਮੇਂ ਦਾ ਮਾਹੌਲ ਹੋਰ ਵੀ ਖ਼ਤਰਨਾਕ ਬਣ ਜਾਂਦਾ ਹੈ ਕਿਉਂਕਿ ਰਾਤ ਦੇ ਹਨੇ੍ਹੇਰੇ ਵਿਚ ਅਚਾਨਕ ਇਹ ਪਸ਼ੂ ਵਾਹਨਾਂ ਅੱਗੇ ਆ ਜਾਂਦੇ ਹਨ, ਜਿਸ ਕਾਰਨ ਵਾਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ। ਸ਼ਹਿਰ ਨਿਵਾਸੀਆਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਅਤੇ ਮੇਨ ਹਾਈਵੇ ’ਤੇ ਝੁੰਡਾਂ ਵਿਚ ਬੇਸਹਾਰਾ ਪਸ਼ੂ ਘੁੰਮਦੇ ਰਹਿੰਦੇ ਹਨ ਅਤੇ ਸੜਕਾਂ ਵਿਚ ਬੈਠੇ ਹੁੰਦੇ ਹਨ ਅਤੇ ਅਚਾਨਕ ਹੀ ਵਾਹਨਾਂ ਅੱਗੇ ਆ ਜਾਂਦੇ ਹਨ, ਜਿਸ ਕਾਰਨ ਵਾਹਨ ਹਾਦਸਾਗ੍ਰਸਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਨ੍ਹਾਂ ਪਸ਼ੂਆਂ ਨਾਲ ਵਾਹਨ ਟਕਰਾਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕਾਂ ਦੇ ਗੰਭੀਰ ਸੱਟਾਂ ਲੱਗ ਚੁੱਕੀਆਂ ਹਨ, ਇਸ ਦੇ ਬਾਵਯੂਦ ਵੀ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾਉਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਿਹਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਸ਼ਹਿਰ ਅਤੇ ਮੇਨ ਹਾਈਵੇ ਦੀਆਂ ਸੜਕਾਂ ਤੋਂ ਹਟਾਇਆ ਜਾਵੇ ਅਤੇ ਇਨ੍ਹਾਂ ਦੇ ਗਲਿਆਂ ਵਿਚ ਰਿਫਲੈਕਟਰ ਲਗਾਏ ਜਾਣ ਤਾਂ ਜੋ ਰਾਤ ਦੇ ਹਨ੍ਹੇਰੇ ਵਿਚ ਇਹ ਪਸ਼ੂ ਦੂਰੋਂ ਹੀ ਵਾਹਨ ਚਾਲਕਾਂ ਨੂੰ ਦਿਸ ਸਕਣ ਅਤੇ ਹੋ ਰਹੇ ਸੜਕੀ ਹਾਦਸਿਆਂ ਤੋਂ ਰਾਹਗੀਰਾਂ ਦਾ ਬਚਾਅ ਹੋ ਸਕੇ।
ਪਿਛਲੀ ਖ਼ਬਰ ਕਮਰਿਆਂ ਦੀ ਛੱਤ ਡਿਗਣ ਨਾਲ ਮਲਬੇ ਹੇਠਾਂ ਦੱਬਿਆ ਘਰੇਲੂ ਸਾਮਾਨ ਅਗਲੀ ਖ਼ਬਰ ਮੰਡ ਖੇਤਰ ਦੇ ਕਿਸਾਨਾਂ ਦੀ ਹਰ ਮੁਸ਼ਕਿਲ ’ਚ ਸ਼੍ਰੋਮਣੀ ਅਕਾਲੀ ਦਲ ਨਾਲ ਖੜ੍ਹਾ ਰਹੇਗਾ- ਸੁਖਬੀਰ ਸਿੰਘ ਬਾਦਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।