12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਆਜ਼ਾਦੀ ਘੁਲਾਟੀਏ ਦੀ ਇਕਲੌਤੀ ਧੀ ਆਰਥਿਕ ਸੰਕਟ ਕਾਰਨ ਦਰ-ਦਰ ਠੋਕਰਾਂ ਖਾਣ ਲਈ ਮਜਬੂਰ

ਅਜੀਤ ਡੈਸਕ 21-07-2026
ਖਾਲੜਾ, 20 ਜੁਲਾਈ (ਜੱਜਪਾਲ ਸਿੰਘ ਜੱਜ)– ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਅੰਗਰੇਜ ਸਰਕਾਰ ਨਾਲ ਸੰਘਰਸ਼ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਕਈ ਪਰਿਵਾਰ ਆਰਥਿਕ ਤੌਰ ’ਤੇ ਬਹੁਤ ਮਾੜੇ ਹਾਲਾਤ ਵਿਚ ਗੁਜਰ ਰਹੇ ਹਨ। ਅਜਿਹੇ ਹੀ ਇਕ ਆਜ਼ਾਦੀ ਘੁਲਾਟੀਏ ਮੇਜਾ ਸਿੰਘ ਵਲਟੋਹਾ ਦੀ ਇਕਲੌਤੀ ਧੀ ਹੱਥ ਵਿਚ ਤਾਮਰ ਪੱਤਰ ਲੈ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਜਿਸ ਨੇ ਦੱਸਿਆ ਕਿ ਉਹ ਬਹੁਤ ਮਾੜੇ ਹਾਲਾਤ ਵਿਚ ਹੈ, ਨੂੰਹ ਦੋਵੇਂ ਲੜਕੀਆਂ ਛੱਡ ਕੇ ਚਲੇ ਗਈ ਹੈ ਜਿਨ੍ਹਾਂ ਨੂੰ ਪੜ੍ਹਾਉਣ ਤੋਂ ਵੀ ਉਹ ਅਸਮਰੱਥ ਹੈ। ਉਕਤ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਵੱਲੋਂ ਫਰੀਡਮ ਫਾਈਟਰਜ ਸੰਸਥਾ ਦੇ ਧਿਆਨ ਵਿਚ ਲਿਆਉਣ ’ਤੇ ਸੰਸਥਾ ਦੇ ਮੈਂਬਰ, ਅਹੁਦੇਦਾਰ ਅਤੇ ਹੋਰ ਸਮਾਜ ਸੇਵਕ ਵੀ ਇਸ ਦੀ ਮਦਦ ਲਈ ਅੱਗੇ ਆਏ ਹਨ। ਫਰੀਡਮ ਫਾਈਟਰਜ਼ ਯਾਦਗਾਰ ਅਤੇ ਪ੍ਰਵਾਰ ਭਲਾਈ ਸੰਸਥਾ ਜਿਸ ਵਿੱਚ ਅਜ਼ਾਦੀ ਘੁਲਾਟੀਆਂ ਤੋਂ ਇਲਾਵਾ ਹੋਰ ਵੀ ਵਾਤਾਵਰਨ ਪ੍ਰੇਮੀ ਅਤੇ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਦੇ ਸਹਿਯੋਗ ਨਾਲ ਪਿੰਡ ਭੁੱਚਰ ਵਿਖੇ ਮੇਜਾ ਸਿੰਘ ਵਲਟੋਹਾ ਅਜ਼ਾਦੀ ਘੁਲਾਟੀਏ ਦੇ ਪ੍ਰਰਿਵਾਰ ਦੀਆਂ ਦੋ ਬੇਟੀਆਂ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਨ੍ਹਾਂ ਦੋਵੇਂ ਬੇਟੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਫਰੀਡਮ ਫਾਈਟਰਜ਼ ਯਾਦਗਾਰ ਅਤੇ ਪਰਿਵਾਰ ਭਲਾਈ ਸੰਸਥਾ ਵਲੋਂ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਦੇ ਤਹਿਤ ਅੱਜ ਬੇਟੀਆਂ ਨੂੰ ਸਕੂਲ ਦੀਆਂ ਫੀਸਾਂ, ਵਰਦੀਆਂ ਸਟੇਸ਼ਨਰੀ ਆਦਿ ਦਿੱਤੀਆਂ ਗਈਆਂ ਅਤੇ ਅੱਗੇ ਤੋਂ ਸਾਰਾ ਪੜ੍ਹਾਈ ਦਾ ਖਰਚਾ ਸੰਸਥਾ ਵਲੋਂ ਕੀਤਾ ਜਾਵੇਗਾ। ਇਸ ਸੰਸਥਾ ਵਿਚ ਫਰੀਡਮ ਫਾਈਟਰਜ਼ ਉੱਤਰਾ ਅਧਿਕਾਰੀ ਸੰਸਥਾ ਪੰਜਾਬ ਦੇ ਮੈਂਬਰ ਨਾਲ ਸੰਬੰਧਿਤ ਹਨ । ਇਸ ਮੌਕੇ ਸੁਰਜੀਤ ਸਿੰਘ ਭੁੱਚਰ, ਇੰਜ: ਜਤਿੰਦਰ ਸਿੰਘ ਭੈਲ ਕਾਰਜਕਾਰੀ ਪ੍ਰਧਾਨ ਅੰਮ੍ਰਿਤਸਰ, ਪਰਮਜੀਤ ਸਿੰਘ ਔਜਲਾ ਸਕੱਤਰ, ਇੰਜ: ਮਨਜੀਤ ਸਿੰਘ ਵਾਤਾਵਰਨ ਪ੍ਰੇਮੀ, ਜੋਗਿੰਦਰ ਸਿੰਘ ਸਾਬਰ, ਬਚਿੱਤਰ ਸਿੰਘ ਗੋਹਲਵੜੀਆ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ 21 ਅਤੇ 22 ਨੂੰ ਕੀਤੀ ਜਾਵੇਗੀ - ਡਾ.ਭੁਪਿੰਦਰ ਸਿੰਘ ਏ.ਓ. ਅਗਲੀ ਖ਼ਬਰ ਸੱਤ ਕਰੋੜ ਦੇ ਬਣਾਏ ਸਟੇਡੀਅਮ ’ਚ ਦਹਾਕੇ ਬਾਅਦ ਵੀ ਖਿਡਾਰੀਆਂ ਨੂੰ ਨਹੀਂ ਮਿਲੀਆਂ ਸਹੂਲਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।