12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਘਰ ’ਚ ਦਾਖ਼ਲ ਹੋ ਕੇ ਚੋਰਾਂ ਨੇ ਸਾਮਾਨ ਕੀਤਾ ਚੋਰੀ

ਅਜੀਤ ਡੈਸਕ 21-07-2026
ਤਰਨ ਤਾਰਨ, 20 ਜੁਲਾਈ (ਪਰਮਜੀਤ ਜੋਸ਼ੀ)— ਰਾਤ ਸਮੇਂ ਚੋਰਾਂ ਨੇ ਇਕ ਘਰ ਵਿਚ ਦਾਖਲ ਹੋ ਕੇ ਸਾਮਾਨ ਚੋਰੀ ਕਰਨ ’ਤੇ ਥਾਣਾ ਸਿਟੀ ਤਰਨ ਤਾਰਨ ਪੁਲਿਸ ਨੇ 5 ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ਿੰਗਾਰਾ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਗੋਹਲਵੜ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕਰੀਬ 2 ਸਾਲ ਤੋਂ ਮੇਜਰ ਸਿੰਘ ਅਤੇ ਰਣਧੀਰ ਸਿੰਘ ਦੇ ਘਰ ਗੋਹਲਵੜ ਵਿਖੇ ਚੌਕੀਦਾਰਾਂ ਦੀ ਨੌਕਰੀ ਕਰਦਾ ਹੈ ਤੇ ਉਸ ਦੇ ਮਾਲਕ ਵਿਦੇਸ਼ ਵਿਚ ਰਹਿੰਦੇ ਹਨ। 17 ਜੁਲਾਈ ਦੀ ਦਰਮਿਆਨੀ ਰਾਤ ਨੂੰ ਉਹ ਘਰ ਦੀ ਪਿਛਲੀ ਸਾਈਡ ਬਰਾਂਡੇ ਵਿਚ ਸੁੱਤਾ ਪਿਆ ਸੀ ਤਾਂ ਖੜਕੇ ਦੀ ਆਵਾਜ਼ ਆਈ ਤਾਂ ਉਹ ਉੱਠ ਕੇ ਘਰ ਦੀ ਅਗਲੀ ਸਾਈਡ ’ਤੇ ਜਾ ਕੇ ਵੇਖਿਆ ਤਾ ਕੁਝ ਵਿਅਕਤੀ ਉਸਦੇ ਮਾਲਕਾਂ ਦੇ ਘਰ ਵਿਚ ਵੜੇ ਹੋਏ ਸਨ, ਜੋ ਉਸ ਨੂੰ ਦੇਖ ਕੇ ਇਕ ਦਮ ਘਰ ਵਿਚੋਂ ਭੱਜ ਗਏ, ਜਿਨ੍ਹਾਂ ’ਚੋਂ ਇਕ ਨੇ ਆਪਣੇ ਮੋਢੇ ’ਤੇ ਐੱਲ.ਈ.ਐੱਡ ਰੱਖਿਆ ਹੋਇਆ ਸੀ ਤੇ ਸਾਰਿਆਂ ਨੇ ਆਪਣੇ ਮੂੰਹ ਬੰਨ੍ਹੇ ਸੀ । ਉਸ ਨੇ ਘਰ ’ਚ ਦਾਖਲ ਹੁੰਦਿਆਂ ਵੇਖਿਆ ਕਿ ਘਰ ਦੇ ਮੇਨ ਦਰਵਾਜੇ ਦਾ ਲੌਕ ਟੁੱਟਾ ਹੋਇਆ ਸੀ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਜਾਂਚ ਅਧਿਕਾਰੀ ਏ.ਐੱਸ.ਆਈ. ਪ੍ਰਦੂਮਣ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ’ਚੋਂ ਮੋਬਾਈਲ ਫੋਨ ਬਰਾਮਦ ਅਗਲੀ ਖ਼ਬਰ ਸਾਬਕਾ ਵਿਧਾਇਕ ਭਲਾਈਪੁਰ ਨੇ ਪਿੰਡ ਹੋਠੀਆਂ ਤੋਂ ਸ੍ਰੀ ਹੇਮਕੁੰਟ ਸਾਹਿਬ ਲਈ ਜਥਾ ਰਵਾਨਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।