10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਵਾਂਗਚੁਕ ਨੂੰ ਗ੍ਰਿਫ਼ਤਾਰ ਕਰਨ ਵਿਰੁੱਧ ਕੋਟ ਮੁਹੰਮਦ ਖਾਂ ’ਚ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ

ਅਜੀਤ ਡੈਸਕ 21-07-2026
ਫਤਿਆਬਾਦ, 20 ਜੁਲਾਈ (ਹਰਵਿੰਦਰ ਸਿੰਘ ਧੂੰਦਾ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ. ਪੀ.ਆਈ.) ਵਲੋਂ ਉੱਘੇ ਚੌਗਿਰਦਾ ਤੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੀ ਗੈਰ ਸੰਵਿਧਾਨਕ ਗ੍ਰਿਫ਼ਤਾਰੀ ਕਰਨ ਵਿਰੁੱਧ ਕੋਟ ਮਹੁੰਮਦ ਖਾਂ ’ਚ ਮਨਜੀਤ ਸਿੰਘ ਬੱਗੂ ਦੀ ਅਗਵਾਈ ’ਚ ਪੁਤਲਾ ਸਾੜਿਆ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਬੀ.ਜੇ.ਪੀ. ਸਰਕਾਰ ਵਿਰੁੱਧ ਜੰਮ੍ਹ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸੋਨਮ ਵਾਡਚੁਕ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਜ਼ੋਰਦਾਰ ਮੰਗ ਕੀਤੀ । ਇਸ ਮੌਕੇ ’ਤੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਸੁਲੱਖਣ ਸਿੰਘ ਤੁੜ ਨੇ ਬੋਲਦਿਆਂ ਕਿਹਾ ਕਿ ਕੋਲਕਾਤਾ ਵਿਖੇ ਸੋਨਮ ਵਾਂਗਚੁਕ ਦੀ ਗ੍ਰਿਫ਼ਤਾਰੀ ਵਿਰੁੱਧ ਸ਼ਾਂਤਮਈ ਅਨਸ਼ਨ ’ਤੇ ਬੈਠੇ ਵਿਸ਼ਵ ਭਾਰਤੀ ਤੇ ਸ਼ਾਂਤੀ ਨਿਕੇਤਨ ਦੇ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਦੇ ਗੁੰਡਿਆਂ ਵਲੋਂ ਵਹਿਸ਼ੀਆਨਾ ਕੁੱਟਮਾਰ ਕੀਤੀ ਗਈ। ਇਸ ਗੁੰਡਾ ਕਾਰਵਾਈ ਦੌਰਾਨ ਪੁਲਿਸ ਮੂਕ ਦਰਸ਼ਕ ਬਣ ਕੇ ਖੜ੍ਹੀ ਰਹੀ। ਜਾਮਾਰਾਏ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਲੋਕਤੰਤਰ ਦਾ ਘਾਣ ਕਰਨ ਵਾਲੀ ਉਕਤ ਕਾਰਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ਤਹਿਤ ਕੀਤੀ ਹੈ। ਰਾਜਧਾਨੀ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਜਾਰੀ ਸ਼ਾਂਤਮਈ ਲੋਕ ਸੰਘਰਸ਼ ਨੂੰ ਖਿੰਡਾਉਣ ਦੀ ਕੋਝੀ ਮਨਸ਼ਾ ਅਧੀਨ ਕੀਤੀ ਗਈ ਪੁਲਸੀਆ ਕਾਰਵਾਈ ਭਾਰਤੀ ਨਾਗਰਿਕਾਂ ਦੇ ਸੰਵਿਧਾਨਕ ਤੇ ਮਾਨਵੀ ਹੱਕ-ਹਕੂਕ ’ਤੇ ਸਿਰੇ ਦਾ ਭੱਦਾ ਹਮਲਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਧੱਕੇਸ਼ਾਹੀ ਦਾ ਸੰਘ-ਭਾਜਪਾ ਅਤੇ ਮੋਦੀ ਸਰਕਾਰ ਨੂੰ ਭਾਰੀ ਸਿਆਸੀ ਮੁੱਲ ਤਾਰਨਾ ਪਵੇਗਾ । ਇਸ ਮੌਕੇ ਸੁਲੱਖਣ ਸਿੰਘ ਤੁੜ, ਬਾਬਾ ਨਛੱਤਰ ਸਿੰਘ, ਸੁਖਵਿੰਦਰ ਸਿੰਘ ਰਾਜੂ, ਨਰਿੰਦਰ ਸਿੰਘ ਤੁੜ, ਸਰਵਣ ਸਿੰਘ ਜਾਮਾਰਾਏ, ਬੂਟਾ ਸਿੰਘ ਕੋਟ, ਇੰਦਰ ਸਿੰਘ, ਵਰਿਆਮ ਸਿੰਘ, ਖੁਸ਼ਦੀਪ ਸਿੰਘ, ਕਰਮਜੀਤ ਸਿੰਘ, ਸੰਦੀਪ ਸਿੰਘ, ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਰਨ ਤਾਰਨ ’ਚ ਵਕੀਲਾਂ ਨੇ ਭੁੱਖ ਹੜਤਾਲ ਕਰਕੇ 14ਵੇਂ ਦਿਨ ਕੀਤਾ ਕੰਮਕਾਜ ਠੱਪ ਅਗਲੀ ਖ਼ਬਰ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 31 ਪੁਲਿਸ ਮੁਲਾਜ਼ਮਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।