09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਮਾਨ ਸਰਕਾਰ ਨੇ ਚੋਣਾਂ ’ਚ ਕੀਤਾ ਹਰ ਵਾਅਦਾ ਪੂਰਾ ਕਰਕੇ ਦਿਖਾਇਆ-ਵਿਧਾਇਕ ਧੁੰਨ

ਅਜੀਤ ਡੈਸਕ 20-07-2026

ਖੇਮਕਰਨ, 19 ਜੁਲਾਈ (ਰਾਕੇਸ਼ ਕੁਮਾਰ ਬਿੱਲਾ)- ਵਿਧਾਨ ਸਭਾ ਹਲਕਾ ਦੇ ਸੱਤਾਧਾਰੀ ਵਿਧਾਇਕ ਸਰਵਨ ਸਿੰਘ ਧੁੰਨ ਆਪਣੀ ਹਲਕੇ ਦੀ ਸਰਗਰਮੀ ’ਚ ਕੱਛੂਆ ਚਾਲ ਚੱਲਦੇ ਹੋਏ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੋਟ ਬੈਂਕ ਨੂੰ ਖੋਰਾ ਲਗਾਉਂਦੇ ਹੋਏ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ’ਚ ਲੱਗੇ ਹੋਏ ਹਨ । ਅੱਜ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਨਵੇਂ ਵਿਕਾਸ ਕੰਮਾਂ ਦੀ ਅਰੰਭਤਾ ਲਈ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਉਹ ਫਿਰ ਵਿਰੋਧੀ ਪਾਰਟੀਆਂ ’ਚ ਸੰਨ੍ਹ ਲਗਾ ਕੇ ਅਨੇਕਾਂ ਪਰਿਵਾਰ ‘ਆਪ’ ’ਚ ਸ਼ਾਮਿਲ ਕਰਾਉਣ ਵਿਚ ਕਾਮਯਾਬ ਹਏ ਹਨ। ਇਸੇ ਦੌਰਾਨ ਸਰਹੱਦੀ ਪਿੰਡ ਰੱਤੋਕੇ ਗੁਰਦੁਆਰਾ ’ਚ ਅਮਰੀਕ ਸਿੰਘ ਦੇ ਘਰ ਹੋਈ ਇਕੱਤਰਤਾ ’ਚ ਬਾਬਾ ਸੁੱਖਾ ਸਿੰਘ, ਬਾਬਾ ਬਿੱਟੂ ਸਿੰਘ ਤੇ ਅਮਰੀਕ ਸਿੰਘ ਆਪਣੇ ਨਾਲ ਕਾਂਗਰਸ ਤੇ ਅਕਾਲੀ ਦਲ ਨਾਲ ਸੰਬੰਧਿਤ ਵੋਟਰ ਲੈ ਕੇ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ, ਜਿਨ੍ਹਾਂ ਦਾ ਖਾਸ ਕਰਕੇ ਪਿੰਡਾਂ ਰੱਤੋਕੇ, ਰਾਮੂਵਾਲ ਤੇ ਗਜਲ ਵਿਚਲੇ ਰਿਜ਼ਰਵ ਵੋਟਰਾਂ ’ਚ ਕਾਫੀ ਸਤਿਕਾਰ ਹੈ। ਸ਼ਮੂਲੀਅਤ ਕਰਨ ਵਾਲੇ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਵਿਧਾਇਕ ਸਰਵਨ ਸਿੰਘ ਧੁੰਨ ਨੇ ਦਾਅਵਾ ਕੀਤਾ ਕਿ ਸੂਬੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਰਕੇ ਆਪ ਦੀ ਸਰਕਾਰ ਨੇ ਹਰ ਵਰਗ ਦਾ ਮਨ ਮੋਹ ਲਿਆ ਹੈ। ਇਹ ਸੂਬੇ ’ਚ ਪਹਿਲੀ ਸਰਕਾਰ ਨੇ ਜਿਸ ਨੇ ਚੋਣਾਂ ਸਮੇਂ ਜਨਤਾ ਨਾਲ ਕੀਤਾ ਹਰ ਵਾਅਦਾ ਸਮੇਂ ਸਿਰ ਲਾਗੂ ਕਰਕੇ ਦਿਖਾ ਦਿੱਤਾ ਹੈ ਕਿ ਜੇਕਰ ਸਮੇਂ ਦੀਆਂ ਸਰਕਾਰਾਂ ’ਚ ਇੱਛਾ ਸ਼ਕਤੀ ਹੋਵੇ ਤਾਂ ਹਰ ਕੰਮ ਪੂਰਾ ਕੀਤਾ ਜਾ ਸਕਦਾ ਹੈ । ਸੂਬੇ ’ਚ ਇਤਿਹਾਸਕ ਮਾਵਾਂ-ਧੀਆਂ ਸਹਾਇਤਾ ਸਕੀਮ ਲਾਗੂ ਹੋਣ ਨਾਲ ਸੂਬੇ ਦਾ ਹਰ ਵਰਗ ਖੁਸ਼ ਹੋ ਗਿਆ ਹੈ । ਹਲਕਾ ਵਿਧਾਇਕ ਨੇ ਅੱਗੇ ਵਿਰੋਧੀ ਪਾਰਟੀਆਂ ’ਤੇ ਸਿਆਸੀ ਨਿਸ਼ਾਨੇ ਲਗਾਉਂਦੇ ਹੋਏ ਕਿਹਾ ਕਿ ਜਿਸ ਪ੍ਰਕਾਰ ਕੁਰਸੀ ਦੀ ਲਾਲਚ ਲਈ ਕਾਂਗਰਸੀਆਂ ਤੇ ਅਕਾਲੀਆਂ ’ਚ ਹੋ ਰਹੀ ਖਾਨਾਜੰਗੀ ਉਜਾਗਰ ਹੋ ਰਹੀ ਹੈ । ਇਸੇ ਦੌਰਾਨ ਪਿੰਡ ਰੱਤੋਕੇ ਗੁਰਦੁਆਰਾ ਸਾਹਿਬ ਵਿਚ ਵਿਧਾਇਕ ਧੁੰਨ ਵਲੋਂ ਲੋਕ ਮਿਲਣੀ ਪ੍ਰੋਗਰਾਮ ’ਚ ਸ਼ਾਮਿਲ ਹੋ ਕੇ ਪਿੰਡ ਵਾਸੀਆਂ ਦੀਆਂ ਸ਼ਿਕਾਇਤਾਂ ਨੂੰ ਵੀ ਸੁਣਿਆ ਗਿਆ ਤੇ ਨਾਲੋ ਨਾਲ ਨਿਪਟਾਰਾ ਵੀ ਕਰਵਾਇਆ ਗਿਆ। ਇਸ ਮੌਕੇ ਚੇਅ. ਬਲਜੀਤ ਸਿੰਘ ਖਾਹਰਾ, ਪੀ.ਏ. ਹੀਰਾ ਸਿੰਘ, ਸਰਪੰਚ ਸੁਖਵਿੰਦਰ ਸਿੰਘ ਪ੍ਰੇਮ ਨਗਰ, ਸਰਪੰਚ ਸਰਵਨ ਸਿੰਘ, ਬਖਸ਼ੀਸ਼ ਸਿੰਘ ਮਾਹਲਾ, ਲੱਖਾ ਸਿੰਘ ਵਲਟੋਹਾ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਰੈਕੇਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਮੀਟਿੰਗ ਅਗਲੀ ਖ਼ਬਰ ਸੋਨਮ ਵਾਂਗਚੁਕ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰੋ- ਦਰਾਜਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।