09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੋਨਮ ਵਾਂਗਚੁਕ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਕਰੋ- ਦਰਾਜਕੇ

ਅਜੀਤ ਡੈਸਕ 20-07-2026

ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਭਿੱਖੀਵਿੰਡ, 19 ਜੁਲਾਈ (ਬੌਬੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ( ਆਰ.ਐੱਮ.ਪੀ.ਆਈ.) ਵਲੋਂ ਭਿੱਖੀਵਿੰਡ ਦੇ ਬਜ਼ਾਰਾਂ ਵਿਚ ਰੋਸ ਮਾਰਚ ਕਰਕੇ ਭਿੱਖੀਵਿੰਡ ਦੇ ਤਹਿਸੀਲ ਕੰਪਲੈਕਸ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਉੱਘੇ ਸਮਾਜਿਕ ਕਾਰਕੁੰਨ ਸੋਨਮ ਵਾਂਗਚੁਕ ਦੀ ਗੈਰ-ਸੰਵਿਧਾਨਕ ਗ੍ਰਿਫ਼ਤਾਰੀ ਦੀ ਨਿਖੇਧੀ ਕਰਦਿਆਂ ਵਾਂਗਚੁਕ ਨੂੰ ਫੌਰੀ ਬਿਨਾਂ ਸ਼ਰਤ ਦੇ ਰਿਹਾਅ ਕਰਨ ਦੀ ਮੰਗ ਕੀਤੀ ਹੈ। ਦਰਾਜਕੇ ਨੇ ਪੱਛਮੀ ਬੰਗਾਲ ਦੇ ਰਾਣੀਗੰਜ ਵਿਖੇ ਸੰਸਾਰ ਭਰ ਵਿਚ ਭਾਰਤ ਦਾ ਨਾਂਅ ਉੱਚਾ ਕਰਨ ਵਾਲੇ ਮਹਾਂ ਪੰਡਿਤ ਸ਼ੰਕਰਤਾਇਨ ਦੇ ਬੁੱਤ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਅਤਿਅੰਤ ਨਿੰਦਣਯੋਗ ਵਾਰਦਾਤ ਦੀ ਕਰੜੀ ਨਿੰਦਾ ਕੀਤੀ ਹੈ । ਦੇਸ਼ ਦੇ ਮਹਾਨ ਰਾਜਨੀਤੀਵਾਨਾ ਵਿਚੋਂ ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਕਾ. ਜੋਤੀ ਬਾਸੂ ਦੀ ਯਾਦਗਾਰ ਬਣਾਉਣ ਲਈ ਕੋਲਕਾਤਾ ਵਿਖੇ ਜਨਤਕ ਉਗਰਾਈ ਕਰ ਰਹੇ ਖੱਬੇ ਪੱਖੀ ਕਾਰਕੁੰਨਾਂ ’ਤੇ ਗੁੰਡਾ ਅਨਸਰਾਂ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਕੀਤੇ ਗਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫੋਰੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਪਾਰਟੀ ਦੇ ਆਗੂਆਂ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਸਵਿੰਦਰ ਸਿੰਘ ਚੱਕ, ਸੰਤੋਖ ਸਿੰਘ ਮੱਖੀ, ਗੱਜਣ ਨਾਰਲਾ, ਗੁਰਲਾਲ ਅਮਰਕੋਟ, ਚੰਦ ਸਿੰਘ ਤੂਤ, ਦਿਆਲ ਸਿੰਘ ਲੋਹਕਾ, ਮੰਗਤ ਸਿੰਘ ਘਰਿਆਲਾ ਆਦਿ ਆਗੂ ਹਾਜ਼ਰ ਸਨ।

ਪਿਛਲੀ ਖ਼ਬਰ ਮਾਨ ਸਰਕਾਰ ਨੇ ਚੋਣਾਂ ’ਚ ਕੀਤਾ ਹਰ ਵਾਅਦਾ ਪੂਰਾ ਕਰਕੇ ਦਿਖਾਇਆ-ਵਿਧਾਇਕ ਧੁੰਨ ਅਗਲੀ ਖ਼ਬਰ ਗਰਮੀ ਦੇ ਸਿਖਰ ’ਚ ਪਾਵਰਕੱਟਾਂ ਕਾਰਨ ਲੋਕ ਹਾਲੋ-ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।