15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

22 ਨੂੰ ਮੁਕਤ ਵਪਾਰ ਸਮਝੌਤੇ ਵਿਰੁੱਧ ਟੋਲ ਪਲਾਜ਼ਾ ਫ੍ਰੀ ਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਪ੍ਰਦਰਸ਼ਨ ਕੀਤਾ ਜਾਵੇਗਾ–ਕਿਰਤੀ ਕਿਸਾਨ ਯੂਨੀਅਨ

ਅਜੀਤ ਡੈਸਕ 19-07-2026
ਤਰਨ ਤਾਰਨ, 18 ਜੁਲਾਈ (ਪਰਮਜੀਤ ਜੋਸ਼ੀ)–ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਅਹਿਮ ਮੀਟਿੰਗ ਨਛੱਤਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਬੋਲਦਿਆ ਹੋਇਆ ਉਨ੍ਹਾਂ ਆਖਿਆ ਦੇਸ਼ ਅੰਦਰ ਦੇਸ਼ ਦੀ ਕੇਂਦਰੀ ਸਰਕਾਰ ਦੇ ਹਾਕਮ ਦੇਸ਼ ਦੀ ਬਹੁ ਗਿਣਤੀ ਆਬਾਦੀ ਦੇ ਹੱਕ ਵਿਚ ਫੈਸਲੇ ਲੈਣ ਦੀ ਬਜਾਏ ਮੁੱਠੀ ਭਰ ਕਾਰਪੋਰੇਟ ਘਰਾਣਿਆ ਦੇ ਹੱਕ ਵਿਚ ਫੈਸਲੇ ਲੈ ਰਹੇ ਹਨ । ਇਸ ਮੌਕੇ ਬੀ.ਕੇ.ਯੂ ਉਗਰਾਹਾਂ ਤੋਂ ਕਿਰਤੀ ਕਿਸਾਨ ਯੂਨੀਅਨ ਵਿਚ ਸ਼ਾਮਿਲ ਹੋਏ ਮਿਹਰ ਸਿੰਘ ਸਖੀਰਾ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਲਗਾਤਾਰ ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਹੱਕ ਵਿਚ ਹਮੇਸ਼ਾ ਮੋਹਰੀ ਸਫਾ ਵਿਚ ਡੱਟ ਕੇ ਖੜਦੀ ਹੈ। ਉਨ੍ਹਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤਾ ਕਰਨ ਜਾ ਰਹੀ ਹੈ ਉਹ ਖੇਤੀ ਖੇਤਰ ਵਿਚ ਲੱਗੇ ਕਿਸਾਨਾਂ ਅਤੇ ਕਰੋੜਾਂ ਖਪਤਕਾਰਾਂ ਹਿੱਤਾਂ ਦੀ ਅਣਦੇਖੀ ਕਰ ਰਿਹਾ ਹੈ ਕਿਉਂਕਿ ਜੇਕਰ ਅਮਰੀਕੀ ਸਮਾਨ ਭਾਰਤੀ ਮੰਡੀ ਵਿਚ ਲਿਖੇਗਾ ਤਾਂ ਭਾਰਤ ਦੇ ਛੋਟੀ ਆਰਥਿਕਤਾ ਵਾਲੇ ਬਹੁ ਸੰਮਤੀ ਲੋਕ ਅਮਰੀਕਾ ਵਰਗੇ ਅਮੀਰ ਦੇਸ਼ ਦੀਆਂ ਚੀਜ਼ਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ। ਇਸ ਨਾਲ ਭਾਰਤ ਦੀ ਖੇਤੀ ਜਿਹਦੇ ਵਿਚ ਅਨਾਜ ਬੇਰੀ ਫਾਰਮ ਅਤੇ ਪੋਲਟਰੀ ਫਾਰਮ ਸਭ ਤਬਾਹ ਹੋ ਜਾਣਗੇ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 22 ਜੁਲਾਈ ਨੂੰ ਤਰਨ ਤਾਰਨ ਵਿਚ ਸਾਰੇ ਟੋਲ ਪਲਾਜਾ ਫਰੀ ਕੀਤੇ ਜਾਣਗੇ ਅਤੇ ਭਾਜਪਾ ਆਗੂ ਹਰਜੀਤ ਸਿੰਘ ਦੇ ਤਰਨ ਤਾਰਨ ਸਥਿਤ ਘਰ ਦੇ ਸਾਹਮਣੇ ਜਬਰਦਸਤ ਰੋਸ ਮਜਾਰਾ ਕੀਤਾ ਜਾਵੇਗਾ ਤਾਂ ਜੋ ਆਮ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਕਿਸਾਨ ਵਿਰੋਧੀ ਨੀਤੀਆਂ ਦੀ ਜਾਣਕਾਰੀ ਦਿੱਤੀ ਜਾ ਸਕੇ। ਕਿਸਾਨ ਯੂਨੀਅਨ ਇਸ ਐਕਸ਼ਨ ਵਿਚ ਵੱਧ ਚੜ ਕੇ ਆਪਣਾ ਜੋਗਦਾਨ ਪਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਚੈਨ ਸਿੰਘ ਸਰਿਆਲੀ, ਸਤਪਾਲ ਸਿੰਘ ਨੱਥੋਕੇ, ਸਰਦਾਰਾਾ ਸਿੰਘ ਸਖੀਰਾ, ਵਰਿਆਮ ਸਿੰਘ ਸਖੀਰਾ, ਖਜਾਨ ਸਿੰਘ ਸਰਪੰਚ, ਸਵਰਨ ਸਿੰਘ ਸੂਰਵਿੰਡ, ਤਰਸੇਮ ਸਿੰਘ ਲੱਖਣਾ ,ਅੰਗਰੇਜ ਸਿੰਘ ਸਰਹਾਲੀ ਖੁਰਦ, ਬਲਜੀਤ ਸਿੰਘ, ਹਰਵਿੰਦਰ ਸਿੰਘ ਵਲੀਪੁਰ, ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਦੀਆਂ ਸੇਵਾਵਾਂ ਦੇ ਰਹੇ ਸਤਨਾਮ ਸਿੰਘ ਭੁੱਲਰ ਨੂੰ ਮਿਲੀ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਅਗਲੀ ਖ਼ਬਰ ਸਨਅਤ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਕਾਰਨ ਗੋਇੰਦਵਾਲ ਫੋਕਲ ਪੁਆਇੰਟ ਹੋ ਰਿਹਾ ਬਰਬਾਦ - ਭਰੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।