10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗਲੀ ਵਿਚ ਕਾਰ ਲੰਘਾਉਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਘਰ ’ਤੇ ਚਲਾਈਆਂ ਗੋਲੀਆਂ

ਅਜੀਤ ਡੈਸਕ 15-07-2026
ਤਰਨ ਤਾਰਨ, 14 ਜੁਲਾਈ (ਹਰਿੰਦਰ ਸਿੰਘ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਗਲੀ ਵਿਚ ਕਾਰ ਲੰਘਾਉਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਘਰ ’ਤੇ ਗੋਲੀਆਂ ਚਲਾਉਣ ਅਤੇ ਧਮਕੀਆਂ ਦੇਣ ਦੇ ਮਾਮਲੇ ਵਿਚ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਰਹਾਲੀ ਵਿਖੇ ਵੀਰਪਾਲ ਕੌਰ ਪਤਨੀ ਹਰਦੀਪ ਸਿੰਘ ਵਾਸੀ ਸਰਹਾਲੀ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਮੌਜੂਦ ਸੀ ਕਿ ਹਰਪ੍ਰੀਤ ਸਿੰਘ ਬਿੱਲਾ ਪੁੱਤਰ ਗੰਗਾ ਸਿੰਘ, ਵਿਸ਼ਾਲ ਸਿੰਘ ਪੁੱਤਰ ਬਲਦੇਵ ਸਿੰਘ, ਹਰਪਾਲ ਸਿੰਘ ਉਰਫ ਭਾਲਾ ਪੁੱਤਰ ਬੀਰਾ ਸਿੰਘ, ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਜਾਨ ਸਿੰਘ, ਅਕਾਸ਼ ਸਿੰਘ ਪੁੱਤਰ ਬਲਦੇਵ ਸਿੰਘ, ਪਲਵਿੰਦਰ ਸਿੰਘ ਗੁੱਲੂ ਉਰਫ ਬਾਦਰੀ ਪੁੱਤਰ ਲੱਖਾ ਸਿੰਘ ਵਾਸੀਆਨ ਸਰਹਾਲੀ, ਅਕਾਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਪੱਤੀ ਚੜਦੀ ਵਾਸੀ ਦਦਹੇਰ ਸਾਹਿਬ ਕਾਰ ’ਤੇ ਸਵਾਰ ਹੋ ਕੇ ਗਲੀ ਵਿਚੋਂ ਦੀ ਕਾਰ ਲੰਘਾਉਣ ਲੱਗੇ। ਉਸਨੇ ਟਰਿੱਪਲ ਸਟੋਰੀ ਮਕਾਨ ਬਣਾਇਆ ਹੋਇਆ ਹੈ, ਜਿਸ ਨੂੰ ਪਲਸਤਰ ਕਰਨ ਲਈ ਮਿਸਤਰੀ ਲੱਗਾ ਹੋਇਆ ਸੀ। ਮਿਸਤਰੀ ਨੇ ਮਕਾਨ ਪਲਸਤਰ ਕਰਨ ਲਈ ਗਲੀ ਵਿਚ ਗੋ ਬੰਨੀ ਹੋਈ ਸੀ ਅਤੇ ਉਕਤ ਵਿਅਕਤੀਆਂ ਦੀ ਕਾਰ ਗਲੀ ਵਿਚਂ ਦੀ ਨਹੀ ਲੰਘ ਸਕੀ। ਇਸੇ ਗੱਲ ਨੂੰ ਲੈ ਕਿ ਉਕਤ ਸਾਰੇ ਵਿਅਕਤੀ ਉਸ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਗਾਲੀ ਗਲੋਚ ਕਰਦੇ ਚਲੇ ਗਏ ਅਤੇ ਫਿਰ ਰਾਤ ਸਮੇਂ ਉਕਤ ਵਿਅਕਤੀ ਪਿਸਟਲ ਅਤੇ ਬੰਦੂਕਾਂ ਲੈ ਕੇ ਉਸਦੇ ਘਰ ਆਏ ਅਤੇ ਆਉਣ ਸਾਰ ਹੀ ਉਕਤ ਸਾਰੇ ਵਿਅਕਤੀਆਂ ਨੇ ਆਪਣੇ-ਆਪਣੇ ਹਥਿਆਰਾਂ ਨਾਲ ਉਸਦੇ ਘਰ ਦੇ ਦਰਵਾਜੇ ਵਿਚ ਸਿੱਧੀਆਂ ਗੋਲੀਆਂ ਮਾਰੀਆਂ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੇ-ਆਪਣੇ ਹਥਿਆਰਾਂ ਸਮੇਤ ਦੌੜ ਗਏ। ਜਾਂਚ ਅਧਿਕਾਰੀ ਏ.ਐੱਸ.ਆਈ.ਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨਿੱਜੀ ਸਕੂਲਾਂ ਦੀ ਮਨਮਰਜ਼ੀ ’ਤੇ ਲੱਗੇਗੀ ਰੋਕ- ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਗਲੀ ਖ਼ਬਰ ਪਿੱਡ ਕੱਲ੍ਹਾ ’ਚ ਵਿਕਾਸ ਕਾਰਜ ਨਾ ਹੋਣ ਕਾਰਨ ਪਿੰਡ ਨਿਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।