13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਵਲੋਂ ਐੱਸ.ਆਈ.ਆਰ. ਸੰਬੰਧੀ ਲਗਾਏ ਕੈਂਪਾਂ ਦਾ ਨਿਰੀਖਣ

ਅਜੀਤ ਡੈਸਕ 14-07-2026

 ਤਰਨ ਤਾਰਨ, 13 ਜੁਲਾਈ (ਇਕਬਾਲ ਸਿੰਘ ਸੋਢੀ)- ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ 11 ਅਤੇ 12 ਜੁਲਾਈ ਨੂੰ ਐੱਸ.ਆਈ.ਆਰ. ਸਬੰਧੀ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਐੱਸ.ਆਈ.ਆਰ. ਦੇ ਸੰਬਧ ’ਚ ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਲਗਾਏ ਗਏ ਸਪੈਸ਼ਲ ਕੈਂਪਾਂ ਦਾ ਰਜਿੰਦਰ ਕੌਰ ਡਿਪਟੀ ਡੀ.ਈ.ਓ. ਕਮ ਜ਼ਿਲ੍ਹਾ ਨੋਡਲ ਅਫਸਰ ਵਲੋਂ ਨਿਰੀਖਣ ਕੀਤਾ ਗਿਆ । ਰਜਿੰਦਰ ਕੌਰ ਵਲੋਂ ਆਏ ਹੋਏ ਲੋਕਾਂ ਅਤੇ ਸਕੂਲ ਦੇ ਸਟਾਫ ਨੂੰ ਐੱਸ.ਆਈ.ਆਰ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਾਗਰੂਕ ਕੀਤਾ ਅਤੇ ਸਾਰੇ ਬੀ.ਐੱਲ.ਓਜ ਦਾ ਸਹਿਯੋਗ ਦੇਣ ਲਈ ਆਖਿਆ। ਇਸ ਮੌਕੇ ਸੁਖਚੈਨ ਸਿੰਘ, ਨਿਸ਼ਾਨ ਸਿੰਘ, ਸਕੂਲ ਇੰਚਾਰਜ ਗੁਰਸੇਵਕ ਸਿੰਘ, ਬਿਕਰਮਜੀਤ ਸਿੰਘ, ਤੇਜਪਾਲ ਸਿੰਘ, ਬੀਰਇੰਦਰ ਸਿੰਘ, ਜਗਜੀਵਨ ਖੰਨਾ, ਰੁਪਿੰਦਰ ਕੌਰ, ਜਸਵਿੰਦਰ ਕੌਰ, ਰਵਿੰਦਰ ਕੌਰ, ਰਮਨਦੀਪ ਕੌਰ ਅਤੇ ਮਿਸ ਕਾਜਲ ਹਾਜ਼ਰ ਸਨ।

ਪਿਛਲੀ ਖ਼ਬਰ ਵਿਧਾਇਕ ਡਾ. ਨਿੱਜਰ ਵਲੋਂ ਨਗਰ ਨਿਗਮ ਨਾਲ ਸਫਾਈ ਪ੍ਰਬੰਧਾਂ ਦੀ ਸਮੀਖਿਆ ਲਈ ਬੈਠਕ ਅਗਲੀ ਖ਼ਬਰ ਇਨਰਵੀਲ ਕਲੱਬ ਤਰਨ ਤਾਰਨ ਦੇ ਕਾਰਜਕਾਰਨੀ ਮੈਂਬਰਾਂ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।